ਅੱਖਾਂ ਦਾ ਜਾਂਚ ਕੈਂਪ ਅੱਜ
ਕੁੱਲਗੜ੍ਹੀ, 11 ਅਕਤੂਬਰ(ਸੁਖਜਿੰਦਰ ਸਿੰਘ ਸੰਧੂ)-ਸਮਾਜ ਸੇਵਾ ਵਿਚ ਮੋਹਰੀ ਸੰਸਥਾ ਨਿਰਭਉ ਨਿਰਵੈਰ ਸੇਵਾ ਸੁਸਾਇਟੀ, ਕੁੱਲਗੜ੍ਹੀ ਵਲੋਂ ਪਿੰਡ ਕੁੱਲਗੜ੍ਹੀ ਦੇ ਗੁਰਦੁਆਰਾ ਸਾਹਿਬ ਵਿਖੇ ਅੱਖਾਂ ਦੀ ਜਾਂਚ ਤੇ ਲੈਂਸ ਪਾਉਣ ਦਾ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਵਿਚ ਸਤਲੁੱਜ ਪ੍ਰੈਸ ਕਲੱਬ ਫਿਰੋਜ਼ਪੁਰ ਦਾ ਵਿਸ਼ੇਸ਼ ਸਹਿਯੋਗ ਰਹੇਗਾ।
ਕੁੱਲਗੜ੍ਹੀ, 11 ਅਕਤੂਬਰ(ਸੁਖਜਿੰਦਰ ਸਿੰਘ ਸੰਧੂ)-ਸਮਾਜ ਸੇਵਾ ਵਿਚ ਮੋਹਰੀ ਸੰਸਥਾ ਨਿਰਭਉ ਨਿਰਵੈਰ ਸੇਵਾ ਸੁਸਾਇਟੀ, ਕੁੱਲਗੜ੍ਹੀ ਵਲੋਂ ਪਿੰਡ ਕੁੱਲਗੜ੍ਹੀ ਦੇ ਗੁਰਦੁਆਰਾ ਸਾਹਿਬ ਵਿਖੇ ਅੱਖਾਂ ਦੀ ਜਾਂਚ ਤੇ ਲੈਂਸ ਪਾਉਣ ਦਾ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਵਿਚ ਸਤਲੁੱਜ ਪ੍ਰੈਸ ਕਲੱਬ ਫਿਰੋਜ਼ਪੁਰ ਦਾ ਵਿਸ਼ੇਸ਼ ਸਹਿਯੋਗ ਰਹੇਗਾ। ਕੈਂਪ ਸਤਲੁੱਜ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਇਸ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ ਤੋਂ ਡਾ. ਮੁਨੀਸ਼ ਧਵਨ ਦੀ ਟੀਮ ਪਹੁੰਚ ਰਹੀ ਹੈ। ਨਿਰਭਉ ਨਿਰਵੈਰ ਸੇਵਾ ਸੁਸਾਇਟੀ ਦੇ ਆਗੂ ਰਮਨਦੀਪ ਸਿੰਘ ਸੰਧੂ, ਗੁਰਜੀਤ ਸਿੰਘ ਮੱਲੀ, ਬਲਵੰਤ ਸਿੰਘ ਸਿੱਧੂ, ਅਮਨਦੀਪ ਸਿੰਘ ਮੰਪੀ, ਬਖਸ਼ੀਸ਼ ਸਿੰਘ ਆਦਿ ਨੇ ਦੱਸਿਆ ਕਿ ਕੈਂਪ ਵਿਚ ਪਹੁੰਚਣ ਵਾਲੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ ਤੇ ਲੈਂਸ ਪਾਏ ਜਾਣਗੇ।