ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ 65 ਪਰਿਵਾਰਾਂ ਸਮੇਤ ਕਾਂਗਰਸ ’ਚ ਸ਼ਾਮਿਲ
ਕੁਲਬੀਰ ਸਿੰਘ ਜ਼ੀਰਾ ਵਲੋਂ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਨੂੰ ਮਾਣ-ਸਨਮਾਨ ਦਾ ਭਰੋਸਾ
ਮੱਲਾਂਵਾਲਾ, 11 ਅਕਤੂਬਰ (ਬਲਬੀਰ ਸਿੰਘ ਜੋਸਨ/ਗੁਰਦੇਵ ਸਿੰਘ)- ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮੱਲਾਂਵਾਲਾ ਵਿਚ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਿਆ। ਜਦੋਂ ਨਗਰ ਪੰਚਾਇਤ ਮੱਲਾਂਵਾਲਾ ਦੇ ਸਾਬਕਾ ਪ੍ਰਧਾਨ ਤੇ ਬਲਾਕ ਸੰਮਤੀ ਮੱਖੂ ਦੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਭੁੱਲਰ ਆਪਣੇ ਸਾਥੀਆਂ ਤੇ 65 ਪਰਿਵਾਰਾਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ’ਤੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਵਿਚ ਕਾਂਗਰਸ ਪਾਰਟੀ ’ਚ ਸ਼ਾਮਿਲ ਹੋ ਗਏ।
ਜ਼
ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ’ਚ ਬਲਵਿੰਦਰ ਸਿੰਘ ਭੁੱਲਰ ਸਾਬਕਾ ਚੇਅਰਮੈਨ ਤੇ ਪ੍ਰਧਾਨ ਆਪਣੇ ਸਾਥੀਆਂ ਸਮੇਤ ਕਾਂਗਰਸ ’ਚ ਸ਼ਾਮਿਲ ਹੋਣ ਸਮੇਂ। ਤਸਵੀਰ-ਬਲਬੀਰ ਸਿੰਘ ਜੋਸਨ
12-10-2026
ਮੱਲਾਂਵਾਲਾ, 11 ਅਕਤੂਬਰ (ਬਲਬੀਰ ਸਿੰਘ ਜੋਸਨ/ਗੁਰਦੇਵ ਸਿੰਘ)- ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮੱਲਾਂਵਾਲਾ ਵਿਚ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਿਆ। ਜਦੋਂ ਨਗਰ ਪੰਚਾਇਤ ਮੱਲਾਂਵਾਲਾ ਦੇ ਸਾਬਕਾ ਪ੍ਰਧਾਨ ਤੇ ਬਲਾਕ ਸੰਮਤੀ ਮੱਖੂ ਦੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਭੁੱਲਰ ਆਪਣੇ ਸਾਥੀਆਂ ਤੇ 65 ਪਰਿਵਾਰਾਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ’ਤੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਵਿਚ ਕਾਂਗਰਸ ਪਾਰਟੀ ’ਚ ਸ਼ਾਮਿਲ ਹੋ ਗਏ। ਇਹ ਸ਼ਮੂਲੀਅਤ ਬਲਵਿੰਦਰ ਸਿੰਘ ਭੁੱਲਰ ਨੇ ਆਪਣੇ ਗ੍ਰਹਿ ਵਿਖੇ ਵਰਕਰਾਂ ਦੇ ਕੀਤੇ ਗਏ ਭਾਰੀ ਇਕੱਠ ਵਿਚ ਕੀਤੀ। ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਬਲਵਿੰਦਰ ਸਿੰਘ ਭੁੱਲਰ ਤੇ ਉਹਨਾਂ ਦੇ ਸਾਥੀਆਂ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਸਮੇਂ ਜੀ ਆਇਆ ਕਿਹਾ ਤੇ ਪਾਰਟੀ ਵਿਚ ਬਣਦਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ। ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਭੁੱਲਰ, ਗਗਨਦੀਪ ਸਿੰਘ ਭੁੱਲਰ, ਅਜੈਪਾਲ ਸਿੰਘ ਭੁੱਲਰ, ਗੁਰਬਿੰਦਰ ਸਿੰਘ ਭੁੱਲਰ, ਸ਼ਿੰਦਰ ਪਾਲ ਸਿੰਘ ਜੱਬੋ ਮਹਿਲੀਆ, ਬਲਦੇਵ ਸਿੰਘ ਮੋਡਰਨ ਵਾਲੇ, ਨਛੱਤਰ ਸਿੰਘ ਮੋਡਰਨ ਵਾਲੇ, ਡਾ. ਮਨਜੀਤ ਸਿੰਘ ਧਰਮਪੁਰਾ, ਬੇਅੰਤ ਸਿੰਘ ਭੁੱਲਰ, ਪਰਗਟ ਸਿੰਘ ਭੁੱਲਰ, ਬਲਦੇਵ ਸਿੰਘ ਘੁਮਿਆਰੀ ਵਾਲਾ, ਅਰਜਨ ਸਿੰਘ ਕਰਮੂ ਕੇ, ਨਸੀਬ ਸਿੰਘ, ਕਸ਼ਮੀਰ ਸਿੰਘ ਭੁੱਲਰ, ਗੁਰਸਾਹਿਬ ਸਿੰਘ ਘੁਮਿਆਰੀ ਵਾਲਾ, ਅਨੂਪ ਸਿੰਘ, ਮਹਿੰਦਰ ਸਿੰਘ ਖਾਲਸਾ ਟਾਇਰ ਵਾਲੇ, ਗੁਰਮੁੱਖ ਸਿੰਘ ਭੁੱਲਰ ਬੁੱਢਾ ਸਿੰਘ ਵਾਲੇ, ਗੁਰਮੇਜ਼ ਸਿੰਘ ਸੁਨਮਾ, ਬਲਕਾਰ ਸਿੰਘ ਭੂਰੋ ਵਾਲਾ, ਬੰਤਾ ਸਿੰਘ ਕਰਮੂ ਕੇ, ਬਲਵਿੰਦਰ ਸਿੰਘ ਕਰਮੂ ਕੇ ਤੇ ਗੁਰਜੰਟ ਸਿੰਘ ਘੁਮਿਆਰੀ ਵਾਲਾ ਸਮੇਤ ਵਿਅਕਤੀ ਸ਼ਾਮਲ ਸਨ। ਇਸ ਤੋਂ ਇਲਾਵਾ ਗੁਰਦੇਵ ਸਿੰਘ ਸ਼ਰਮਾ, ਸਾਬਕਾ ਐਮ.ਸੀ. ਮੰਗਤ ਸਿੰਘ ਧਰਮਪੁਰਾ, ਸਾਧਾ ਸਿੰਘ ਕਰਮੂ ਕੇ, ਜਸਵੰਤ ਸਿੰਘ ਹਾਮਦ ਵਾਲਾ, ਕੁਲਦੀਪ ਸਿੰਘ ਹਾਮਦ ਵਾਲਾ, ਮੋਹਨ ਲਾਲ ਗੁਰੂ ਨਾਨਕ ਡੇਅਰੀ ਵਾਲੇ, ਕਮਲਜੀਤ ਸਿੰਘ ਹਾਮਦ ਵਾਲਾ, ਸਾਬ ਸਿੰਘ ਹਾਮਦ ਵਾਲਾ ਤੇ ਅਨੂਪ ਸਿੰਘ ਹਾਮਦ ਵਾਲਾ ਨੇ ਵੀ ਆਪਣੇ ਪਰਿਵਾਰਾਂ ਸਮੇਤ ਕਾਂਗਰਸ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਯੂਥ ਪ੍ਰਧਾਨ ਮਹਿਕਦੀਪ ਸਿੰਘ ਜੀਰਾ, ਬੱਬਲ ਸ਼ਰਮਾ ਪ੍ਰਧਾਨ, ਰੌਸ਼ਨ ਲਾਲ ਬਿੱਟਾ, ਜਗੀਰ ਸਿੰਘ ਥਿੰਦ ਚੇਅਰਮੈਨ, ਸਤਪਾਲ ਚਾਵਲਾ, ਸੁਨੀਲ ਕੁਮਾਰ ਸੇਠੀ ਸਾਬਕਾ ਚੇਅਰਮੈਨ, ਸਤਨਾਮ ਸਿੰਘ ਫਰੀਦੇਵਾਲਾ, ਹਰਭਜਨ ਸਿੰਘ ਸਭਰਾ, ਜਰਨੈਲ ਸਿੰਘ ਸਰਪੰਚ ਗੁਰਦਿਤੀ ਵਾਲਾ, ਜਸਵੰਤ ਸਿੰਘ ਬਿੱਲਾ, ਸੁਖਦੇਵ ਸਿੰਘ ਸੰਧੂ ਚਾਹਲ, ਗੁਰਵਿੰਦਰ ਸਿੰਘ ਮੱਲ, ਕਿੱਕਰ ਸਿੰਘ ਚਾਹਲ, ਅਵਤਾਰ ਸਿੰਘ ਲਾਡੀ, ਜਰਨੈਲ ਸਿੰਘ ਖਾਈ ਸਰਪੰਚ, ਗੁਰਦੇਵ ਸਿੰਘ ਮਨੀਮ, ਰਮੇਸ਼ ਅਟਵਾਲ, ਅਜੇ ਸੇਠੀ, ਮਹਿੰਦਰ ਸਿੰਘ ਮੋਗਾ, ਮੇਹਰ ਸਿੰਘ ਘਮਿਆਰੀ ਵਾਲਾ, ਜਸਵਿੰਦਰ ਸਿੰਘ ਛਿੰਦਾ, ਰਸ਼ਪਾਲ ਸਿੰਘ ਬੱਗੀ, ਰਕੇਸ਼ ਘਾਰੂ ਆਦਿ ਹਾਜ਼ਰ ਸਨ।