ਮੁਫ਼ਤ ਮੈਗਾ ਮੈਡੀਕਲ ਕੈਂਪ ’ਚ ਵੱਡੀ ਗਿਣਤੀ ’ਚ ਮਰੀਜ਼ਾਂ ਨੇ ਕਰਵਾਈ ਜਾਂਚ
ਗੁਰੂਹਰਸਹਾਏ, 11 ਅਕਤੂਬਰ (ਕਪਿਲ ਕੰਧਾਰੀ)- ਇਲਾਕਾ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਡਾ. ਐੱਚ.
ਗੁਰੂਹਰਸਹਾਏ, 11 ਅਕਤੂਬਰ (ਕਪਿਲ ਕੰਧਾਰੀ)- ਇਲਾਕਾ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਡਾ. ਐੱਚ.ਐੱਸ. ਆਵਲਾ ਫਾਊਂਡੇਸ਼ਨ ਵਲੋਂ ਸਥਾਨਕ ਚੰਦਨ ਪੈਲਸ ਵਿਖੇ ਵਿਸ਼ਾਲ ਮੁਫ਼ਤ ਮੈਗਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਜਲਾਲਾਬਾਦ ਦੇ ਸਾਬਕਾ ਵਿਧਾਇਕ ਤੇ ਸਮਾਜ ਸੇਵੀ ਰਮਿੰਦਰ ਸਿੰਘ ਆਵਲਾ ਨੇ ਕੀਤੀ। ਇਸ ਦੌਰਾਨ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਸਿਹਤ ਜਾਂਚ ਕਰਵਾਈ। ਕੈਂਪ ਵਿਚ ਦਿਲ, ਔਰਤਾਂ ਦੇ ਰੋਗਾਂ, ਕੈਂਸਰ, ਨੱਕ-ਕੰਨ-ਗਲਾ, ਪੇਟ ਤੇ ਜਿਗਰ, ਚਮੜੀ, ਦਿਮਾਗ ਤੇ ਰੀੜ੍ਹ ਦੀ ਹੱਡੀ, ਹੱਡੀਆਂ, ਗੁਰਦਿਆਂ ਤੇ ਬੱਚਿਆਂ ਦੇ ਰੋਗਾਂ ਸਮੇਤ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ ਤੇ ਲੋੜੀਂਦੀ ਡਾਕਟਰੀ ਸਲਾਹ ਦਿੱਤੀ। ਮੁਫ਼ਤ ਟੈਸਟਾਂ ਦੇ ਨਾਲ ਦਵਾਈਆਂ ਵੀ ਦਿੱਤੀਆਂ ਕੈਂਪ ਦੌਰਾਨ ਬਲੱਡ ਟੈਸਟ, ਬਲੱਡ ਸ਼ੂਗਰ, ਈ.ਸੀ.ਜੀ., ਹੱਡੀਆਂ ’ਚ ਕੈਲਸ਼ੀਅਮ ਤੇ ਜਿਗਰ ਨਾਲ ਸਬੰਧਤ ਟੈੱਸਟਾਂ ਸਮੇਤ ਹੋਰ ਲੋੜੀਂਦੇ ਮੈਡੀਕਲ ਟੈਸਟ ਮੁਫ਼ਤ ਕੀਤੇ ਗਏ। ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਮਰੀਜ਼ਾਂ ਦੀ ਸਹੂਲਤ ਲਈ ਜਨਰਲ ਓ.ਪੀ.ਡੀ. ਤੇ ਐਮਰਜੈਂਸੀ ਸੇਵਾਵਾਂ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਰਮਿੰਦਰ ਸਿੰਘ ਆਵਲਾ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਤੇ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣਾ ਸਮਾਜ ਪ੍ਰਤੀ ਅਹਿਮ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਡਾ. ਐੱਚ.ਐੱਸ. ਆਵਲਾ ਫਾਊਂਡੇਸ਼ਨ ਵਲੋਂ ਭਵਿੱਖ ਵਿਚ ਵੀ ਲੋਕ ਭਲਾਈ ਦੇ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ। ਇਸ ਦੌਰਾਨ ਲੋਕਾਂ ਲਈ ਖਾਣੇ ਅਤੇ ਚਾਹ-ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ। ਸੀਨੀਅਰ ਕਾਂਗਰਸੀ ਆਗੂ ਬੰਟੀ ਭਠੇਜਾ ਵਲੋਂ ਕੈਂਪ ਵਿਚ ਸੇਵਾਵਾਂ ਦੇਣ ਵਾਲੇ ਡਾਕਟਰਾਂ ਨੂੰ ਆਪਣੀ ਤਰਫ਼ੋਂ ’ਤੇ ਸਮੂਹ ਕੌਂਸਲਰਾ ਵਲੋ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਜੋਨੀ ਆਵਲਾ, ਨਗਰ ਕੌਂਸਲ ਪ੍ਰਧਾਨ ਸੁਸ਼ਮਾ ਰਾਣੀ ਦੇ ਪੁੱਤਰ ਤੇ ਸੀਨੀਅਰ ਕਾਂਗਰਸੀ ਆਗੂ ਬੰਟੀ ਭਠੇਜਾ, ਆਰ.ਕੇ. ਚੌਧਰੀ, ਬੂੜ ਚੰਦ ਬਿੰਦਰਾ, ਮਦਨ ਮੋਹਨ ਕੰਧਾਰੀ, ਆਦਰਸ਼ ਪਾਲ ਧਵਨ, ਮਨੋਜ ਛਾਬੜਾ, ਵਰੁਣ ਗਾਵੜੀ, ਆਤਮਜੀਤ ਸਿੰਘ ਡੇਵਿਡ, ਰਮਨ ਸ਼ਰਮਾ, ਵਰਿੰਦਰ ਸਚਦੇਵਾ, ਚੰਦਨ ਆਵਲਾ, ਕਪਿਲ ਸਿਕਰੀ, ਡਾ. ਬਾਗੀ ਆਦਿ ਹਾਜ਼ਰ ਸਨ।