11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਰਾਏ ਸਿੰਘ ਭਵਨ ਦੀ ਧੁਆਈ ਲਈ ਫਾਇਰ ਬ੍ਰਿਗੇਡ ਦੀ ਗੱਡੀ ਕਿਸ ਦੀ ਮਨਜ਼ੂਰੀ ਨਾਲ ਭੇਜੀ...

ਫ਼ਿਰੋਜ਼ਪੁਰ, 11 ਅਕਤੂਬਰ (ਸੁਖਵਿੰਦਰ ਸਿੰਘ)– ਫਾਇਰ ਬ੍ਰਿਗੇਡ ਦੀ ਗੱਡੀ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਅਤੇ ਅੱਗ ਲੱਗਣ ਵਰਗੀਆਂ ਐਮਰਜੈਂਸੀ ਘਟਨਾਵਾਂ ’ਤੇ ਕਾਬੂ ਪਾਉਣ ਲਈ ਹੁੰਦੀ ਹੈ ਪਰ ਫਿਰੋਜ਼ਪੁਰ ਦੇ ਰਾਏ ਸਿੰਘ ਭਵਨ ਦੀ ਧੁਆਈ ਲਈ ਇਸ ਦੀ ਵਰਤੋਂ ਕੀਤੇ ਜਾਣ ਨੇ ਵਿਭਾਗ ਦੀ ਕਾਰਜਪ੍ਰਣਾਲੀ ਬਾਰੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਭਵਨ ਦੇ ਅੰਦਰ ਮੁਲਾਜ਼ਮਾਂ ਵਲੋਂ ਪਾਣੀ ਨਾਲ ਸਫ਼ਾਈ ਕੀਤੇ ਜਾਣ ਤੇ ਬਾਹਰ ਫਾਇਰ ਬ੍ਰਿਗੇਡ ਦੀ ਗੱਡੀ ਖੜ੍ਹੀ ਹੋਣ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਆਖ਼ਰ ਇਹ ਗੱਡੀ ਕਿਸ ਦੇ ਹੁਕਮਾਂ ’ਤੇ ਅਤੇ ਕਿਸ ਦੀ ਮਨਜ਼ੂਰੀ ਨਾਲ ਇੱਥੇ ਭੇਜੀ ਗਈ।

Ad Position 21
No active advertisement
ਅਜੀਤ ਡੈਸਕ 12-10-2026
ਫ਼ਿਰੋਜ਼ਪੁਰ, 11 ਅਕਤੂਬਰ (ਸੁਖਵਿੰਦਰ ਸਿੰਘ)– ਫਾਇਰ ਬ੍ਰਿਗੇਡ ਦੀ ਗੱਡੀ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਅਤੇ ਅੱਗ ਲੱਗਣ ਵਰਗੀਆਂ ਐਮਰਜੈਂਸੀ ਘਟਨਾਵਾਂ ’ਤੇ ਕਾਬੂ ਪਾਉਣ ਲਈ ਹੁੰਦੀ ਹੈ ਪਰ ਫਿਰੋਜ਼ਪੁਰ ਦੇ ਰਾਏ ਸਿੰਘ ਭਵਨ ਦੀ ਧੁਆਈ ਲਈ ਇਸ ਦੀ ਵਰਤੋਂ ਕੀਤੇ ਜਾਣ ਨੇ ਵਿਭਾਗ ਦੀ ਕਾਰਜਪ੍ਰਣਾਲੀ ਬਾਰੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਭਵਨ ਦੇ ਅੰਦਰ ਮੁਲਾਜ਼ਮਾਂ ਵਲੋਂ ਪਾਣੀ ਨਾਲ ਸਫ਼ਾਈ ਕੀਤੇ ਜਾਣ ਤੇ ਬਾਹਰ ਫਾਇਰ ਬ੍ਰਿਗੇਡ ਦੀ ਗੱਡੀ ਖੜ੍ਹੀ ਹੋਣ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਆਖ਼ਰ ਇਹ ਗੱਡੀ ਕਿਸ ਦੇ ਹੁਕਮਾਂ ’ਤੇ ਅਤੇ ਕਿਸ ਦੀ ਮਨਜ਼ੂਰੀ ਨਾਲ ਇੱਥੇ ਭੇਜੀ ਗਈ। ਕੱਚਾ ਜ਼ੀਰਾ ਰੋਡ ਨੇੜੇ ਦੁਸਹਿਰਾ ਗਰਾਊਂਡ ਸਥਿਤ ਰਾਏ ਸਿੰਘ ਭਵਨ ਦੀ ਸਾਂਭ-ਸੰਭਾਲ ਤੇ ਸਫ਼ਾਈ ਕਰਵਾਉਣਾ ਵੱਖਰਾ ਮਾਮਲਾ ਹੈ ਪਰ ਇਸ ਕੰਮ ਲਈ ਫਾਇਰ ਬ੍ਰਿਗੇਡ ਦੀ ਗੱਡੀ ਦੀ ਵਰਤੋਂ ਕਿਹੜੇ ਨਿਯਮਾਂ ਤਹਿਤ ਕੀਤੀ ਗਈ। ਇਸ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਆਉਣੀ ਚਾਹੀਦੀ ਹੈ। ਕੀ ਇਸ ਸਬੰਧੀ ਵਿਭਾਗ ਦੇ ਕਿਸੇ ਅਧਿਕਾਰੀ ਤੋਂ ਲਿਖਤੀ ਮਨਜ਼ੂਰੀ ਲਈ ਗਈ ਸੀ? ਕੀ ਗੱਡੀ ਨੂੰ ਭੇਜਣ ਸਬੰਧੀ ਕੋਈ ਹੁਕਮ ਜਾਰੀ ਹੋਏ ਸਨ, ਕੀ ਇਸ ਦੀ ਵਰਤੋਂ ਦਾ ਵੇਰਵਾ ਸਰਕਾਰੀ ਰਿਕਾਰਡ ਵਿਚ ਦਰਜ ਕੀਤਾ ਗਿਆ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਗੱਡੀ ਦੀ ਵਰਤੋਂ ਨਿਯਮਾਂ ਅਨੁਸਾਰ ਹੋਈ ਜਾਂ ਨਹੀਂ। ਇਸ ਸਮੇਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਤੇ ਕਿਸਾਨ ਫ਼ਸਲ ਨੂੰ ਸਾਂਭਣ ਵਿਚ ਲੱਗੇ ਹੋਏ ਹਨ। ਮੌਸਮ ਦੀਆਂ ਤਬਦੀਲੀਆਂ ਕਾਰਨ ਕਿਸਾਨ ਪਹਿਲਾਂ ਹੀ ਚਿੰਤਤ ਹਨ ਤੇ ਅਜਿਹੇ ਸਮੇਂ ਅੱਗ ਲੱਗਣ ਵਰਗੀ ਘਟਨਾ ਉਨ੍ਹਾਂ ਲਈ ਵੱਡਾ ਨੁਕਸਾਨ ਬਣ ਸਕਦੀ ਹੈ। ਫਾਇਰ ਬ੍ਰਿਗੇਡ ਦੀ ਗੱਡੀ ਦਾ ਸਮੇਂ ਸਿਰ ਉਪਲਬਧ ਹੋਣਾ ਅਜਿਹੇ ਹਾਲਾਤ ਵਿਚ ਬੇਹੱਦ ਮਹੱਤਵਪੂਰਨ ਹੈ। ਇਸ ਸਬੰਧੀ ਜਦੋਂ ਫਾਇਰ ਬ੍ਰਿਗੇਡ ਦੇ ਅਫਸਰ ਫਤਿਹ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਗੱਡੀ ਰਾਏ ਸਿੱਖ ਭਵਨ ਵਿਖੇ ਲਿਜਾਏ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਹਨਾਂ ਕਿਹਾ ਕਿ ਕਮੇਟੀ ਦੇ ਸੁਪਰਡੈਂਟ ਵਲੋਂ ਗੱਡੀ ਲਿਜਾਈ ਗਈ ਹੈ ਪਰ ਇਸ ਬਾਰੇ ਉਹਨਾਂ ਨੂੰ ਪਹਿਲਾ ਸੂਚਿਤ ਨਹੀਂ ਕੀਤਾ ਗਿਆ। ਫਤਿਹ ਸਿੰਘ ਨੇ ਕਿਹਾ ਕਿ ਜਦੋਂ ਕਿਤੇ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਉਸ ਅਨੁਸਾਰ ਪ੍ਰਬੰਧ ਕੀਤੇ ਜਾਂਦੇ ਹਨ। ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਸਾਫ ਸਫਾਈ ਦਾ ਕੰਮ ਕਮੇਟੀ ਘਰ ਦਾ ਹੁੰਦਾ ਹੈ ਨਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਸਬੰਧੀ ਨਗਰ ਕੌਂਸਲ ਦੇ ਅਫਸਰ ਵਲੋਂ ਕੀ ਸਪਸ਼ਟੀਕਰਨ ਦਿੱਤਾ ਜਾਂਦਾ ਹੈ। ਰਾਏ ਸਿੱਖ ਭਵਨ ਦੀ ਸਾਫ ਸਫਾਈ ਸਬੰਧੀ ਆਸ ਪਾਸ ਰਹਿੰਦੇ ਲੋਕਾਂ ਨੇ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਨਸ਼ੇੜੀਆਂ ਵਲੋਂ ਇੱਥੇ ਬਹੁਤ ਹੀ ਜ਼ਿਆਦਾ ਗੰਦ ਪਾਇਆ ਹੋਇਆ ਸੀ।
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਮੈਗਾ ਮੈਡੀਕਲ ਕੈਂਪ ’ਚ ਵੱਡੀ ਗਿਣਤੀ ’ਚ ਮਰੀਜ਼ਾਂ ਨੇ ਕਰਵਾਈ ਜਾਂਚ ਅਗਲੀ ਖ਼ਬਰ ਸੜਕ ਹਾਦਸੇ ਵਿਚ ਔਰਤ ਦੀ ਮੌਤ, ਲੜਕਾ ਗੰਭੀਰ ਜ਼ਖ਼ਮੀ
Ad Position 24