15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਨਗਰ ਲੌਂਗੋਵਾਲ ਅਤੇ ਐੱਨ.ਆਰ.ਆਈ. ਨੌਜਵਾਨਾਂ ਦੇ ਸਹਿਯੋਗ ਸਦਕਾ 13 ਲੜਕੀਆਂ ਦੇ ਕੀਤੇ ਵਿਆਹ

ਲੌਂਗੋਵਾਲ, 15 ਨਵੰਬਰ (ਸ. ਸ.

Ad Position 21
No active advertisement
ਅਜੀਤ ਡੈਸਕ 16-11-2026
ਲੌਂਗੋਵਾਲ, 15 ਨਵੰਬਰ (ਸ.ਸ. ਖੰਨਾ, ਵਿਨੋਦ)-ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਪੱਤੀ ਰੰਧਾਵਾ ਵਿਖੇ 13 ਲੜਕੀਆਂ ਦੇ ਵਿਆਹ ਕਰਵਾਏ ਗਏ। ਲੜਕੀਆਂ ਦੇ ਵਿਆਹ ਨਗਰ ਲੌਂਗੋਵਾਲ ਦੀਆਂ ਸੰਗਤਾਂ ਅਤੇ ਐਨ ਆਰ ਆਈ ਨੌਜਵਾਨ ਬਬਲੀ ਰੰਧਾਵਾ ਯੂ.ਐੱਸ.ਏ.,ਵਰਿੰਦਰ ਮੋਟਾ ਆਸਟ੍ਰੇਲੀਆ ਜੋਨੀ ਆਸਟ੍ਰੇਲੀਆ ਦੇ ਵਿਸ਼ੇਸ਼ ਸਹਿਯੋਗ ਸਦਕਾ ਕਰਵਾਏ ਗਏ ਹਨ। ਇਨਾ ਲੜਕੀਆਂ ਦੇ ਆਨੰਦ ਕਾਰਜ ਬਾਬਾ ਸਤਿਗੁਰ ਸਿੰਘ ਸ਼ੇਰੋ ਵਾਲਿਆਂ ਦੇ ਜਥੇ ਵੱਲੋਂ ਕਰਵਾਏ ਗਏ।ਜਿਸ ਵਿਚੋਂ 11 ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ ਦੋ ਲੜਕੀਆਂ ਦੇ ਨਿਕਾਹ ਅਤੇ ਇਕ ਲੜਕੀ ਦੀ ਉਨਾਂ ਦੇ ਧਰਮ ਅਨੁਸਾਰ ਫੇਰਿਆਂ ਦੀ ਰਸਮ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਦਾਮਨ ਬਾਜਵਾ, ਹਰਦੇਵ ਸਿੰਘ ਬਾਜਵਾ ਨੇ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਉਪਰੰਤ ਉਨਾਂ ਨੂੰ ਬੈਡ, ਪੇਟੀ, ਅਲਮਾਰੀ ਬਿਸਤਰੇ ਭਾਂਡੇ ਆਦਿ ਵਿਆਹ ਦਾ ਸਮਾਨ ਦਿੱਤਾ ਗਿਆ ਇਸ ਮੌਕੇ ਪ੍ਰਮਿੰਦਰ ਕੌਰ ਬਰਾੜ, ਵਿਜੈ ਗੋਇਲ, ਬਲਵਿੰਦਰ ਸਿੰਘ ਢਿੱਲੋ, ਸਰਪੰਚ ਨਿਹਾਲ ਸਿੰਘ, ਹਰਜਿੰਦਰ ਸਿੰਘ ਦਿੜਬਾ, ਕੁਲਦੀਪ ਬੰਟੀ ਮਾਨ, ਕਮਲ ਬਰਾੜ, ਮਾਸਟਰ ਸੇਵਕ ਸਿੰਘ, ਸੇਵਕ ਸਿੰਘ ਢਿੱਲੋ, ਕਾਲਾ ਰਾਮ ਮਿੱਤਲ, ਜਤਿੰਦਰ ਸਿੰਘ ਦਿਆਲਗੜ੍ਹ, ਰਤਨ ਕੁਮਾਰ ਮੰਗੁ, ਅਮਰਜੀਤ ਸਿੰਘ ਪੀਏ, ਸਰਪੰਚ ਜੁਗਰਾਜ ਸਿੰਘ, ਜਰਨੈਲ ਸਿੰਘ, ਮੇਜਰ ਸਿੰਘ, ਮਿਸਤਰੀ ਰਾਮ ਸਿੰਘ, ਰਵਿੰਦਰ ਸਿੰਘ ਆਦਿ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ ਅਤੇ ਸਟੇਜ ਸੰਚਾਲਨ ਦੀ ਭੂਮਿਕਾ ਅਮਰਜੀਤ ਸਿੰਘ ਗਿੱਲ (ਮਾਨ ਦਲ) ਵਲੋਂ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਧੂਰੀ ਦੀਆਂ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਰੁਲ ਰਹੀ ਹੈ, ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੀ ਸਾਰ ਲੈਣ ਮੰਡੀਆਂ ਵਿੱ... ਅਗਲੀ ਖ਼ਬਰ ਗ਼ਰੀਬੀ ਕਾਰਨ ਧੀ ਦੀ ਪੜ੍ਹਾਈ ਨਹੀਂ ਰੁਕਣ ਦੇਵਾਂਗੇ, ਅਮਨਜੋਤ ਦੇ ਸੁਪਨਿਆਂ ਨੂੰ ਮਿਲੀ ਨਵੀਂ ਉਡਾਣ ਰੋਜ਼ਾਨਾ ਪੈਦਲ ਸਕੂਲ...
Ad Position 24