ਗ਼ਰੀਬੀ ਕਾਰਨ ਧੀ ਦੀ ਪੜ੍ਹਾਈ ਨਹੀਂ ਰੁਕਣ ਦੇਵਾਂਗੇ, ਅਮਨਜੋਤ ਦੇ ਸੁਪਨਿਆਂ ਨੂੰ ਮਿਲੀ ਨਵੀਂ ਉਡਾਣ
ਰੋਜ਼ਾਨਾ ਪੈਦਲ ਸਕੂਲ ਜਾਣ ਵਾਲੀ 10ਵੀਂ ਦੀ ਵਿਦਿਆਰਥਣ ਨੂੰ ਡਾ. ਮਿੰਕੂ ਜਵੰਧਾ ਨੇ ਭੇਟ ਕੀਤਾ ਸਾਈਕਲ, ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦਾ ਵੀ ਦਿੱਤਾ ਭਰੋਸਾ
ਸੰਗਰੂਰ, 15 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਸਮਾਜ ਵਿੱਚ ਅਜਿਹੇ ਲੋਕ ਵੀ ਹਨ ਜੋ ਦੂਜਿਆਂ ਦੇ ਦੁੱਖ ਨੂੰ ਆਪਣਾ ਸਮਝ ਕੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਆਉਣ ਲਈ ਅੱਗੇ ਆਉਂਦੇ ਹਨ। ਅਜਿਹੀ ਹੀ ਮਿਸਾਲ ਪੰਜਾਬ ਇਨਫੋਟੈਕ ਦੇ ਚੇਅਰਮੈਨ ਅਤੇ ਜਪਹਰ ਵੈਲਫੇਅਰ ਸੁਸਾਇਟੀ ਦੇ ਮੁਖੀ ਡਾ.
ਸ
ਸਾਹਿਤ ਸਭਾ ਸ਼ੇਰਪੁਰ ਦੀ ਮੀਟਿੰਗ ਦੌਰਾਨ ਹਾਜ਼ਰੀ ਭਰਦੇ ਹੋਏ ਲੇਖਕ ਅਤੇ ਪਾਠਕ। ਤਸਵੀਰ : ਮੇਘ ਰਾਜ ਜੋਸ਼ੀ
16-11-2026
ਸੰਗਰੂਰ, 15 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਸਮਾਜ ਵਿੱਚ ਅਜਿਹੇ ਲੋਕ ਵੀ ਹਨ ਜੋ ਦੂਜਿਆਂ ਦੇ ਦੁੱਖ ਨੂੰ ਆਪਣਾ ਸਮਝ ਕੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਆਉਣ ਲਈ ਅੱਗੇ ਆਉਂਦੇ ਹਨ। ਅਜਿਹੀ ਹੀ ਮਿਸਾਲ ਪੰਜਾਬ ਇਨਫੋਟੈਕ ਦੇ ਚੇਅਰਮੈਨ ਅਤੇ ਜਪਹਰ ਵੈਲਫੇਅਰ ਸੁਸਾਇਟੀ ਦੇ ਮੁਖੀ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਪਿੰਡ ਦੇਹਲੇਵਾਲ ਦੀ ਲੋੜਵੰਦ ਵਿਦਿਆਰਥਣ ਅਮਨਜੋਤ ਕੌਰ ਦੀ ਮਦਦ ਕਰਕੇ ਪੇਸ਼ ਕੀਤੀ ਹੈ। ਉਨ੍ਹਾਂ ਨੇ ਨਾ ਸਿਰਫ਼ ਵਿਦਿਆਰਥਣ ਨੂੰ ਨਵੀਂ ਸਾਈਕਲ ਭੇਟ ਕੀਤੀ, ਸਗੋਂ ਉਸ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਭਰੋਸਾ ਦੇ ਕੇ ਉਸ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਵੱਲ ਵੀ ਕਦਮ ਵਧਾਇਆ ਹੈ। ਪਿੰਡ ਦੇਹਲੇਵਾਲ ਦੀ ਰਹਿਣ ਵਾਲੀ ਅਮਨਜੋਤ ਕੌਰ ਦਸਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਆਪਣੀ ਬਜ਼ੁਰਗ ਦਾਦੀ ਦੇ ਸਹਾਰੇ ਜੀਵਨ ਬਤੀਤ ਕਰ ਰਹੀ ਹੈ। ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਉਸ ਨੂੰ ਪੜ੍ਹਾਈ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਹ ਰੋਜ਼ਾਨਾ ਨਾਲ ਲੱਗਦੇ ਪਿੰਡ ਭੜੋ ਦੇ ਸਕੂਲ ਵਿੱਚ ਪੜ੍ਹਨ ਲਈ ਪੈਦਲ ਜਾਂਦੀ ਸੀ। ਸਾਧਨਾਂ ਦੀ ਘਾਟ ਦੇ ਬਾਵਜੂਦ ਉਸ ਨੇ ਪੜ੍ਹਾਈ ਪ੍ਰਤੀ ਆਪਣਾ ਜਜ਼ਬਾ ਕਾਇਮ ਰੱਖਿਆ ਹੋਇਆ ਹੈ। ਜਦੋਂ ਡਾ. ਮਿੰਕੂ ਜਵੰਧਾ ਨੂੰ ਇਸ ਹੋਣਹਾਰ ਵਿਦਿਆਰਥਣ ਦੀਆਂ ਮੁਸ਼ਕਲਾਂ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਮਦਦ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਆਪਣੇ ਭਰਾ ਅਮਨ ਸਿੰਘ ਜਵੰਧਾ ਅਤੇ ਪੁੱਤਰ ਰਨਵਿਜੇਜੋਤ ਸਿੰਘ ਜਵੰਧਾ ਨੂੰ ਅਮਨਜੋਤ ਦੇ ਘਰ ਭੇਜ ਕੇ ਉਸ ਨੂੰ ਨਵੀਂ ਸਾਈਕਲ ਭੇਟ ਕਰਵਾਈ, ਜਿਸ ਨਾਲ ਹੁਣ ਉਸ ਦਾ ਸਕੂਲ ਆਉਣ-ਜਾਣ ਦਾ ਸਫ਼ਰ ਆਸਾਨ ਹੋਵੇਗਾ। ਜਪਹਰ ਵੈਲਫੇਅਰ ਸੁਸਾਇਟੀ ਲੋੜਵੰਦ ਪਰਿਵਾਰਾਂ ਅਤੇ ਬੱਚਿਆਂ ਦੀ ਮਦਦ ਲਈ ਹਮੇਸ਼ਾ ਯਤਨਸ਼ੀਲ ਰਹੇਗੀ। ਇਸ ਮੌਕੇ ਪਿੰਡ ਦੇ ਸਰਪੰਚ ਰਣਦੀਪ ਸਿੰਘ , ਜਗਮੇਲ ਸਿੰਘ, ਹਰਚੰਦ ਸਿੰਘ ਪ੍ਰਧਾਨ ਅਤੇ ਸ਼ਮਸ਼ੇਰ ਸਿੰਘ ਹਾਜ਼ਰ ਰਹੇ।