ਮਰਹੂਮ ਲਾਲਾ ਬਿਰਜ ਲਾਲ ਦੀ ਯਾਦ ਵਿੱਚ ਮੈਡੀਕਲ ਕੈਂਪ ਲਾਇਆ
ਲਹਿਰਾਗਾਗਾ, 15 ਨਵੰਬਰ (ਅਸ਼ੋਕ ਗਰਗ) - ਮੂਣਕ ਤੋਂ ‘ਅਜੀਤ’ ਦੇ ਸੀਨੀਅਰ ਪੱਤਰਕਾਰ ਕੇਵਲ ਸਿੰਗਲਾ ਦੇ ਪਿਤਾ ਮਰਹੂਮ ਲਾਲਾ ਬਿਰਜ ਲਾਲ ਦੀ ਯਾਦ ਵਿੱਚ ਸਮਾਜ ਸੇਵੀ ਸੰਸਥਾ ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਲਹਿਰਾਗਾਗਾ ਵੱਲੋਂ ਜੀ. ਪੀ.
ਲਹਿਰਾਗਾਗਾ, 15 ਨਵੰਬਰ (ਅਸ਼ੋਕ ਗਰਗ) - ਮੂਣਕ ਤੋਂ ‘ਅਜੀਤ’ ਦੇ ਸੀਨੀਅਰ ਪੱਤਰਕਾਰ ਕੇਵਲ ਸਿੰਗਲਾ ਦੇ ਪਿਤਾ ਮਰਹੂਮ ਲਾਲਾ ਬਿਰਜ ਲਾਲ ਦੀ ਯਾਦ ਵਿੱਚ ਸਮਾਜ ਸੇਵੀ ਸੰਸਥਾ ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਲਹਿਰਾਗਾਗਾ ਵੱਲੋਂ ਜੀ.ਪੀ.ਐੱਫ. ਧਰਮਸ਼ਾਲਾ ਵਿਖੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਡਾ. ਪ੍ਰਗਟ ਸਿੰਘ ਐੱਮ.ਡੀ. ਮੈਡੀਸਨ ਵੱਲੋਂ ਲਗਭਗ 50 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ।ਇਸ ਮੌਕੇ ਸੰਬੋਧਨ ਕਰਦਿਆਂ ਕੇਵਲ ਸਿੰਗਲਾ ਨੇ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਅਜਿਹੇ ਮੈਡੀਕਲ ਕੈਂਪ ਬੇਹੱਦ ਲਾਹੇਵੰਦ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋਕ ਭਲਾਈ ਦੇ ਕੰਮਾਂ ਵਿੱਚ ਪਾਇਆ ਜਾ ਰਿਹਾ ਯੋਗਦਾਨ ਸ਼ਲਾਘਾਯੋਗ ਹੈ ਅਤੇ ਅਜਿਹੇ ਉਪਰਾਲੇ ਸਮਾਜ ਵਿੱਚ ਸੇਵਾ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।ਇਸ ਮੌਕੇ ਸੰਸਥਾ ਦੇ ਆਗੂ ਗੌਰਵ ਸਿੰਗਲਾ ਵਿੱਕੀ, ਪ੍ਰਧਾਨ ਸੁਰਿੰਦਰ ਡਿਸਕੋ, ਗਰੀਬ ਪਰਿਵਾਰ ਫੰਡ ਦੇ ਪ੍ਰਧਾਨ ਸੰਜੀਵ ਕੁਮਾਰ ਰੋਡਾ, ਲੱਭੂ ਗੋਇਲ, ਰਮੇਸ਼ ਕੁਮਾਰ ਭੁਟਾਲ ਵਾਲੇ, ਜੈ ਨਾਰਾਇਣ ਸਿੰਗਲਾ, ਰਾਕੇਸ਼ ਕੁਮਾਰ ਅਤੇ ਓਮ ਪ੍ਰਕਾਸ਼ ਮੋੜਾਂ ਵਾਲੇ ਸਮੇਤ ਹੋਰ ਪਤਵੰਤੇ ਹਾਜ਼ਰ ਸਨ।