15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਮਲੇਰਕੋਟਲਾ ਦੇ ਸਰਕਾਰੀ ਗਰਲਜ਼ ਕਾਲਜ ਦੀ ਦਿੱਖ ਨੂੰ ਬਦਲਣ ਦੇ ਲਈ ਇੰਜ. ਮੁਹੰਮਦ ਉਵੈਸ ਨੇ ‘ਚੁੱਕਿਆ ਬੀੜਾ’

ਮਲੇਰਕੋਟਲਾ, 15 ਨਵੰਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ)-ਸੂਬੇ ਅੰਦਰ ਸਿੱਖਿਆ ਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਭਗਵੰਤ ਮਾਨ ਸਰਕਾਰ ਵੱਡੇ ਪੱਧਰ ‘ਤੇ ਕੰਮ ਕਰ ਰਹੀ ਹੈ । ਉਕਤ ਸ਼ਬਦਾਂ ਦਾ ਪ੍ਰਗਟਾਵਾ ਮਲੇਰਕੋਟਲਾ ਦੇ ਬਹੁ ਚਰਚਿਤ ਸਰਕਾਰੀ ਗਰਲਜ਼ ਕਾਲਜ ਦੀ ਦਿੱਖ ਨੂੰ ਬਦਲਣ ਦੇ ਲਈ ਡਿਗਰੀ ਕਾਲਜ ਦੇ ਮੈਦਾਨ ਵਿੱਚ ਪਹੁੰਚੇ ਮਲੇਰਕੋਟਲਾ ਤੋਂ ਸੀਨੀਅਰ ਆਗੂ ਤੇ ਸੰਭਾਵੀ ਉਮੀਦਵਾਰ ਇੰਜੀਨੀਅਰ ਮੁਹੰਮਦ ਉਵੈਸ ਨੇ ਕੀਤਾ।

Ad Position 21
No active advertisement
ਅਜੀਤ ਡੈਸਕ 16-11-2026
ਮਲੇਰਕੋਟਲਾ, 15 ਨਵੰਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ)-ਸੂਬੇ ਅੰਦਰ ਸਿੱਖਿਆ ਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਭਗਵੰਤ ਮਾਨ ਸਰਕਾਰ ਵੱਡੇ ਪੱਧਰ ‘ਤੇ ਕੰਮ ਕਰ ਰਹੀ ਹੈ । ਉਕਤ ਸ਼ਬਦਾਂ ਦਾ ਪ੍ਰਗਟਾਵਾ ਮਲੇਰਕੋਟਲਾ ਦੇ ਬਹੁ ਚਰਚਿਤ ਸਰਕਾਰੀ ਗਰਲਜ਼ ਕਾਲਜ ਦੀ ਦਿੱਖ ਨੂੰ ਬਦਲਣ ਦੇ ਲਈ ਡਿਗਰੀ ਕਾਲਜ ਦੇ ਮੈਦਾਨ ਵਿੱਚ ਪਹੁੰਚੇ ਮਲੇਰਕੋਟਲਾ ਤੋਂ ਸੀਨੀਅਰ ਆਗੂ ਤੇ ਸੰਭਾਵੀ ਉਮੀਦਵਾਰ ਇੰਜੀਨੀਅਰ ਮੁਹੰਮਦ ਉਵੈਸ ਨੇ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਗਰਲਜ਼ ਕਾਲਜ ਦੀ ਚਾਰਦੀਵਾਰੀ ਦਾ ਨਿਰਮਾਣ ਹੋਣ ਨਾਲ ਕਾਲਜ ਦੀ ਸੁਰੱਖਿਆ ਵਿਵਸਥਾ ਹੋਰ ਮਜ਼ਬੂਤ ਹੋਵੇਗੀ ਅਤੇ ਵਿਦਿਆਰਥਣਾਂ ਨੂੰ ਵਧੇਰੇ ਸੁਰੱਖਿਅਤ ਅਤੇ ਸੁਚੱਜਾ ਮਾਹੌਲ ਮਿਲੇਗਾ। ਵਿਧਾਨ ਸਭਾ ਹਲਕਾ ਮਲੇਰਕੋਟਲਾ ਦੀ ਟਿਕਟ ਦਾ ਅਜੇ ਤੱਕ ਪਾਰਟੀ ਨੇ ਕੋਈ ਐਲਾਨ ਨਹੀਂ ਕੀਤਾ। ਹਲਕੇ ਦੇ ਅੰਦਰ ਸੰਭਾਵੀ ਉਮੀਦਵਾਰ ਵਜੋਂ ਵਿਚਰ ਰਹੇ ‘ਆਪ’ ਦੇ ਪੁਰਾਣੇ ਵਲੰਟੀਅਰ ਅਤੇ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਦੀਆਂ ਅੰਦਰੂਨੀ ਸਫ਼ਾ ਵਿਚ ਕੰਮ ਕਰਨ ਵਾਲੇ ਨੌਜਵਾਨ ਇੰਜ. ਮੁਹੰਮਦ ਉਵੈਸ ਨੇ ਮਲੇਰਕੋਟਲਾ ਤੋਂ ‘ ਆਪ’ ਦੀ ਟਿਕਟ ਲਈ ਦਾਅਵਾ ਠੋਕਦਿਆਂ ਆਖਿਆ ਕਿ ਪਾਰਟੀ ਉਨ੍ਹਾਂ ਨੂੰ ਹੀ ਇਸ ਵਾਰ ਟਿਕਟ ਨਾਲ ਨਿਵਾਜੇਗੀ ਕਿਉਂਕਿ ਬੀਤੀਆਂ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਵੀ ਉਨ੍ਹਾਂ ਨੇ ਪਾਰਟੀ ਲਈ ਦਿਨ ਰਾਤ ਕੰਮ ਕੀਤਾ ਹੈ ।ਇੰਜੀਨੀਅਰ ਉਵੈਸ ਵੱਲੋਂ ਜਿੱਥੇ ਪਿੰਡਾਂ ਅਤੇ ਸ਼ਹਿਰ ਅੰਦਰ ਜਾ ਕੇ ਮੀਟਿੰਗਾਂ ਦਾ ਦੌਰ ਆਰੰਭ ਕੀਤਾ ਹੋਇਆ ਹੈ ਉੱਥੇ ਹੀ ਉਨ੍ਹਾਂ ਵੱਲੋਂ ਹਲਕੇ ਅੰਦਰ ਆਦਮਕੱਦ ਬੋਰਡਾਂ ਰਾਹੀਂ ਆਪਣੀ ਸਿਆਸਤ ਨੂੰ ਭਖਾਇਆ ਹੈ।
Ad Position 22
No active advertisement
ਪਿਛਲੀ ਖ਼ਬਰ ਹਲਕੇ ਕੁੱਤੇ ਨੇ 13 ਵਿਅਕਤੀਆਂ ਨੂੰ ਵੱਢਿਆ ਅਗਲੀ ਖ਼ਬਰ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣਿਆ ਜਿਸਨੇ ਆਪਣੇ ਦਮ ’ਤੇ ਜ਼ਮੀਨ ਦੋਜ ਪਾਈਪ ਪਾ ਕੇ ਧਰਤੀ ਹੇਠਲਾ ਪਾਣੀ ਬਚਾਇਆ – ਬਰਿ...
Ad Position 24