15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਰੋਰੀ ਮੈਕਿਲਰੋਏ ਨੇ ਦੁਬਈ ’ਚ ਰਚਿਆ ਇਤਿਹਾਸ, 8ਵੀਂ ਵਾਰ ਜਿੱਤਿਆ ‘ਰੇਸ ਟੂ ਦੁਬਈ’ ਖਿਤਾਬ

ਦੁਬਈ- ਉੱਤਰੀ ਆਇਰਲੈਂਡ ਦੇ ਸਟਾਰ ਗੋਲਫਰ ਰੋਰੀ ਮੈਕਿਲਰੋਏ ਨੇ ਦੁਬਈ ਵਿਚ ਖੇਡੀ ਗਈ ਡੀਪੀ ਵਰਲਡ ਟੂਰ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀ ਉਪਲਬਧੀ ਆਪਣੇ ਨਾਮ ਕੀਤੀ ਹੈ। ਭਾਵੇਂ ਉਹ ਟੂਰਨਾਮੈਂਟ ਵਿਚ ਦੂਜੇ ਸਥਾਨ ’ਤੇ ਰਹੇ, ਪਰ ਉਨ੍ਹਾਂ ਨੇ ਸੀਜ਼ਨ ਦੇ ਸਭ ਤੋਂ ਵੱਧ ਅੰਕ ਹਾਸਲ ਕਰਕੇ ...

Ad Position 21
No active advertisement
ਅਜੀਤ ਡੈਸਕ 15-11-2026
ਦੁਬਈ- ਉੱਤਰੀ ਆਇਰਲੈਂਡ ਦੇ ਸਟਾਰ ਗੋਲਫਰ ਰੋਰੀ ਮੈਕਿਲਰੋਏ ਨੇ ਦੁਬਈ ਵਿਚ ਖੇਡੀ ਗਈ ਡੀਪੀ ਵਰਲਡ ਟੂਰ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀ ਉਪਲਬਧੀ ਆਪਣੇ ਨਾਮ ਕੀਤੀ ਹੈ। ਭਾਵੇਂ ਉਹ ਟੂਰਨਾਮੈਂਟ ਵਿਚ ਦੂਜੇ ਸਥਾਨ ’ਤੇ ਰਹੇ, ਪਰ ਉਨ੍ਹਾਂ ਨੇ ਸੀਜ਼ਨ ਦੇ ਸਭ ਤੋਂ ਵੱਧ ਅੰਕ ਹਾਸਲ ਕਰਕੇ ‘ਰੇਸ ਟੂ ਦੁਬਈ’ ਦਾ ਖਿਤਾਬ 8ਵੀਂ ਵਾਰ ਜਿੱਤ ਲਿਆ।

15 ਨਵੰਬਰ ਨੂੰ ਜੁਮੇਰਾਹ ਗੋਲਫ ਅਸਟੇਟ ਵਿਖੇ ਹੋਏ ਫਾਈਨਲ ਮੁਕਾਬਲੇ ਵਿਚ ਮੈਕਿਲਰੋਏ ਨੇ ਆਖਰੀ ਰਾਊਂਡ ਵਿਚ ਬਿਨਾਂ ਕਿਸੇ ਬੋਗੀ ਦੇ 67 ਦਾ ਸਕੋਰ ਬਣਾਇਆ ਅਤੇ ਕੁੱਲ 10 ਅੰਡਰ ਪਾਰ ਨਾਲ ਦੂਜਾ ਸਥਾਨ ਹਾਸਲ ਕੀਤਾ।

ਇਸ ਜਿੱਤ ਨਾਲ ਮੈਕਿਲਰੋਏ ਨੇ ਸਕਾਟਲੈਂਡ ਦੇ ਮਹਾਨ ਗੋਲਫਰ ਕੋਲਿਨ ਮੋਂਟਗੋਮਰੀ ਦੇ 8 ਵਾਰ ‘ਆਰਡਰ ਆਫ ਮੈਰਿਟ’ ਖਿਤਾਬ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਲਗਾਤਾਰ ਪੰਜਵੀਂ ਵਾਰ ਇਹ ਸੀਜ਼ਨਲ ਖਿਤਾਬ ਆਪਣੇ ਨਾਮ ਕੀਤਾ ਹੈ।

ਦੂਜੇ ਪਾਸੇ ਇੰਗਲੈਂਡ ਦੇ ਟਾਇਰਲ ਹੈਟਨ ਨੇ 15 ਅੰਡਰ ਪਾਰ ਦੇ ਸਕੋਰ ਨਾਲ ਡੀਪੀ ਵਰਲਡ ਟੂਰ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ। ਉਨ੍ਹਾਂ ਨੇ ਦੂਜੇ ਸਥਾਨ ’ਤੇ ਰਹੇ ਮੈਕਿਲਰੋਏ ਨੂੰ ਪੰਜ ਸ਼ਾਟਾਂ ਦੇ ਫਰਕ ਨਾਲ ਹਰਾਇਆ।  

 
Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ ਦੇ ਲੈਸਟਰ ’ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਏਅਰ ਇੰਡੀਆ ਨੇ ਨਿਊਯਾਰਕ ਤੇ ਨੇਵਾਰਕ ਲਈ ਸਿੱਧੀਆਂ ਉਡਾਣਾਂ ਮੁੜ ਕੀਤੀਆਂ ਸ਼ੁਰੂ
Ad Position 24