ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣਿਆ ਜਿਸਨੇ ਆਪਣੇ ਦਮ ’ਤੇ ਜ਼ਮੀਨ ਦੋਜ ਪਾਈਪ ਪਾ ਕੇ ਧਰਤੀ ਹੇਠਲਾ ਪਾਣੀ ਬਚਾਇਆ – ਬਰਿੰਦਰ ਗੋਇਲ
ਲਹਿਰਾਗਾਗਾ, 15 ਨਵੰਬਰ (ਪ੍ਰਵੀਨ ਖੋਖਰ)–ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣਿਆ ਹੈ ਜਿਸਨੇ ਆਪਣੇ ਦਮ ’ਤੇ ਖੇਤਾਂ ਵਿੱਚ ਜ਼ਮੀਨ ਦੋਜ ਪਾਈਪ ਲਾਇਨਾਂ ਦਾ ਜਾਲ ਵਿਛਾ ਕੇ ਧਰਤੀ ਹੇਠਲਾ ਪਾਣੀ ਬਚਾਇਆ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਲਹਿਰਾ ਦੇ ਵਿਧਾਇਕ ਅਤੇ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਆਖਿਆ ਕਿ ਅੱਜ ਜਦੋਂ ਦੇਸ਼ ਦੇ ਵੱਖ-ਵੱਖ ਸੂਬੇ ਕੇਂਦਰ ਸਰਕਾਰ ਮੂਹਰੇ ਹੱਥ ਅੱਡ ਰਹੇ ਹਨ ਕਿ ਖੇਤਾਂ ਵਿੱਚ ਜ਼ਮੀਨ ਦੋਜ ਪਾਇਪ ਲਾਇਨ ਵਿਛਾਉਣ ਲਈ ਫੰਡ ਮੁਹੱਈਆ ਕਰਵਾਏ ਜਾਣ ਤਾਂ ਜੋ ਖੇਤਾਂ ਦੀ ਸਿੰਚਾਈ ਧਰਤੀ ਹੇਠਲੇ ਪਾਣੀ ਦੀ ਥਾਂ ਨਹਿਰੀ ਪਾਣੀ ਰਾਹੀਂ ਕੀਤੀ ਜਾਵੇ ਪ੍ਰੰਤੂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸ.
ਕ
ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ।
16-11-2026
ਲਹਿਰਾਗਾਗਾ, 15 ਨਵੰਬਰ (ਪ੍ਰਵੀਨ ਖੋਖਰ)–ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣਿਆ ਹੈ ਜਿਸਨੇ ਆਪਣੇ ਦਮ ’ਤੇ ਖੇਤਾਂ ਵਿੱਚ ਜ਼ਮੀਨ ਦੋਜ ਪਾਈਪ ਲਾਇਨਾਂ ਦਾ ਜਾਲ ਵਿਛਾ ਕੇ ਧਰਤੀ ਹੇਠਲਾ ਪਾਣੀ ਬਚਾਇਆ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਲਹਿਰਾ ਦੇ ਵਿਧਾਇਕ ਅਤੇ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਆਖਿਆ ਕਿ ਅੱਜ ਜਦੋਂ ਦੇਸ਼ ਦੇ ਵੱਖ-ਵੱਖ ਸੂਬੇ ਕੇਂਦਰ ਸਰਕਾਰ ਮੂਹਰੇ ਹੱਥ ਅੱਡ ਰਹੇ ਹਨ ਕਿ ਖੇਤਾਂ ਵਿੱਚ ਜ਼ਮੀਨ ਦੋਜ ਪਾਇਪ ਲਾਇਨ ਵਿਛਾਉਣ ਲਈ ਫੰਡ ਮੁਹੱਈਆ ਕਰਵਾਏ ਜਾਣ ਤਾਂ ਜੋ ਖੇਤਾਂ ਦੀ ਸਿੰਚਾਈ ਧਰਤੀ ਹੇਠਲੇ ਪਾਣੀ ਦੀ ਥਾਂ ਨਹਿਰੀ ਪਾਣੀ ਰਾਹੀਂ ਕੀਤੀ ਜਾਵੇ ਪ੍ਰੰਤੂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਚੋਣਾਂ ਸਮੇਂ ਲੋਕਾਂ ਨਾਲ ਧਰਤੀ ਹੇਠਲਾ ਪਾਣੀ ਬਚਾਉਣ ਦਾ ਵਾਅਦਾ ਕੀਤਾ ਸੀ ਜਿਸਨੂੰ ਪੂਰਾ ਕਰਦਿਆਂ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਖਰਚੇ ’ਤੇ ਖੇਤਾਂ ਵਿੱਚ ਪਾਇਪ ਲਾਇਨ ਪਾਉਣ ਦੇ ਪ੍ਰੋਜੈਕਟ ਨੂੰ ਨੇਪਰੇ ਚੜ੍ਹਾਇਆ । ਸ਼੍ਰੀ ਗੋਇਲ ਨੇ ਆਖਿਆ ਕਿ ਅਜਿਹਾ ਕਰਕੇ ਪੰਜਾਬ ਸਰਕਾਰ ਨੇ ਸਿਰਫ਼ ਪੰਜਾਬ ਨੂੰ ਹੀ ਬਚਾਇਆ ਸਗੋਂ ਪੰਜਾਬ ਨੇ ਦੇਸ਼ ਨੂੰ ਬਚਾਇਆ ਹੈ, ਕਿਉਂਕਿ ਪੰਜਾਬ ਅਜਿਹਾ ਸੂਬਾ ਹੈ ਜਿਹੜਾ ਦੇਸ਼ ਨੂੰ ਵੱਡੀ ਪੱਧਰ ’ਤੇ ਅਨਾਜ ਦੇ ਰਿਹਾ ਹੈ । ਜਿਹੜਾ ਕਿ ਪੰਜਾਬ ਲਈ ਇੱਕ ਖਤਰੇ ਦੀ ਘੰਟੀ ਸਾਬਤ ਹੋ ਰਿਹਾ ਸੀ । ਉਨ੍ਹਾਂ ਇਹ ਵੀ ਆਖਿਆ ਕਿ ਪੰਜਾਬ ਸਰਕਾਰ, ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਜ਼ਮੀਨ ਦੋਜ ਪਾਇਪ ਲਾਈਨ ਪਾਉਣ ਦੀ ਪ੍ਰਕਿਰਿਆ ਨੂੰ ਸ਼ੁਰੂ ਕਰ ਜਾ ਰਹੀ ਹੈ ।