15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਯਾਦਗਾਰੀ ਹੋ ਨਿੱਬੜਿਆ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦਾ ਸਾਲਾਨਾ ਸਮਾਗਮ ‘ਸੰਸਕਾਰ: ਦਿ ਅਵੇਕਨਿੰਗ’

ਸੰਗਰੂਰ, 15 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਤਾਰਿਆਂ ਦੀ ਛਾਂ ਹੇਠ ਦੇਰ ਸ਼ਾਮ ਤੱਕ ਚੱਲੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ, ਸੰਗਰੂਰ ਦੇ ਸਾਲਾਨਾ ਸਮਾਗਮ ‘ਸੰਸਕਾਰ: ਦਿ ਅਵੇਕਨਿੰਗ’ ਬੱਚਿਆਂ ਦੀ ਰੰਗ ਬਰੰਗੀਆਂ ਪੇਸ਼ਕਾਰੀਆਂ ਕਰਕੇ ਯਾਦਗਾਰੀ ਹੋ ਨਿੱਬੜਿਆ। ਵਿਦਿਆਰਥੀਆਂ ਨੇ ਸ਼ਬਦ ਗਾਇਣ ਤੋਂ ਇਲਾਵਾ ਕੱਵਾਲੀ ਸਿੱਖ ਧਰਮ ਨਾਲ ਸੰਬੰਧਿਤ ਕੋਰੀਉਗਰਾਫ਼ੀ, ਦੇਸ਼ ਭਗਤੀ ਨਾਲ ਜੁੜੇ ਗੀਤ ਸੰਗੀਤ, ਨੇਪਾਲੀ ਡਾਂਸ ਭੰਗੜਾ ਗਿੱਧਾ ਅਤੇ ਕੋਰੀਉਗਰਾਫ਼ੀਆਂ ਪੇਸ਼ ਕਰਕੇ ਆਪਣੇ ਕਲਾ ਦਾ ਪ੍ਰਗਟਾਵਾ ਕੀਤਾ।

Ad Position 21
No active advertisement
ਅਜੀਤ ਡੈਸਕ 16-11-2026
ਸੰਗਰੂਰ, 15 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਤਾਰਿਆਂ ਦੀ ਛਾਂ ਹੇਠ ਦੇਰ ਸ਼ਾਮ ਤੱਕ ਚੱਲੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ, ਸੰਗਰੂਰ ਦੇ ਸਾਲਾਨਾ ਸਮਾਗਮ ‘ਸੰਸਕਾਰ: ਦਿ ਅਵੇਕਨਿੰਗ’ ਬੱਚਿਆਂ ਦੀ ਰੰਗ ਬਰੰਗੀਆਂ ਪੇਸ਼ਕਾਰੀਆਂ ਕਰਕੇ ਯਾਦਗਾਰੀ ਹੋ ਨਿੱਬੜਿਆ। ਵਿਦਿਆਰਥੀਆਂ ਨੇ ਸ਼ਬਦ ਗਾਇਣ ਤੋਂ ਇਲਾਵਾ ਕੱਵਾਲੀ ਸਿੱਖ ਧਰਮ ਨਾਲ ਸੰਬੰਧਿਤ ਕੋਰੀਉਗਰਾਫ਼ੀ, ਦੇਸ਼ ਭਗਤੀ ਨਾਲ ਜੁੜੇ ਗੀਤ ਸੰਗੀਤ, ਨੇਪਾਲੀ ਡਾਂਸ ਭੰਗੜਾ ਗਿੱਧਾ ਅਤੇ ਕੋਰੀਉਗਰਾਫ਼ੀਆਂ ਪੇਸ਼ ਕਰਕੇ ਆਪਣੇ ਕਲਾ ਦਾ ਪ੍ਰਗਟਾਵਾ ਕੀਤਾ। ਸਮਾਗਮ ਦਾ ਆਗਾਜ਼ ਡੀ.ਐਸ.ਪੀ. ਸੰਗਰੂਰ ਦਲਵੀਰ ਸਿੰਘ, ਸਕੂਲ ਦੇ ਚੇਅਰਮੈਨ ਸ਼ਿਵ ਆਰੀਆ ਤੇ ਹੋਰ ਸ਼ਖ਼ਸੀਅਤਾਂ ਵੱਲੋਂ ਕੀਤਾ ਗਿਆ। ਸਮਾਗਮ ਵਿੱਚ ਵਿਸ਼ੇਸ਼ ਮਹਿਮਾਨਾਂ ਉੱਘੇ ਵਿਗਿਆਨੀ ਡਾ. ਸੁਰਿੰਦਰ ਸਿੰਘ ਸੈਣੀ; ਸ੍ਰੀ ਬਿਕਰਮਜੀਤ ਸਿੰਘ, ਚੇਅਰਮੈਨ ਵਿਨਫੋਰਡ ਵਰਲਡ ਸਕੂਲ, ਬਟਾਲਾ; ਇੰਦਰਪਾਲ ਸਿੰਘ ਸੀਬੀਆ, ਪ੍ਰਧਾਨ ਨਗਨ ਬਾਬਾ ਸਾਹਿਬ ਦਾਸ ਪਬਲਿਕ ਸਕੂਲ ਸੰਗਰੂਰ ਅਤੇ ਡੀ.ਐੱਸ.ਪੀ. ਦਲਵੀਰ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸਕੂਲ ਦੇ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਨੇ ਸੰਬੋਧਨ ਵਿੱਚ ਕਿਹਾ ਕਿ ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਸਰਬਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਨੇ ਪ੍ਰੋਗਰਾਮ ਦੀ ਸਫਲਤਾ ਲਈ ਸਕੂਲ ਦੇ ਪ੍ਰਿੰਸੀਪਲ ਮੈਡਮ ਮਨਦੀਪ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਮਾਗਮ ਦੇ ਵਿਸ਼ੇ ‘ਸੰਸਕਾਰ: ਦਿ ਅਵੇਕਨਿੰਗ’ ਦੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਆਧੁਨਿਕ ਅਤੇ ਤਕਨੀਕੀ ਯੁੱਗ ਵਿੱਚ ਤਰੱਕੀ ਕਰਨਾ ਜਿੰਨਾ ਜ਼ਰੂਰੀ ਹੈ, ਓਨਾ ਹੀ ਜ਼ਰੂਰੀ ਆਪਣੀਆਂ ਜੜ੍ਹਾਂ, ਸੱਭਿਆਚਾਰ ਅਤੇ ਵਿਰਸੇ ਨਾਲ ਜੁੜੇ ਰਹਿਣਾ ਵੀ ਹੈ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਛੰਨਾ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਸਿੱਖਿਆ ਦਾ ਅਸਲ ਮਕਸਦ ਸਿਰਫ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇਣਾ ਜਾਂ ਚੰਗੇ ਅੰਕ ਪ੍ਰਾਪਤ ਕਰਨ ਦੇ ਯੋਗ ਬਣਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਇੱਕ ਚੰਗਾ ਇਨਸਾਨ ਬਣਾਉਣਾ ਹੈ। ਸਾਬਕਾ ਜਲ ਸੈਨਾ ਅਧਿਕਾਰੀ ਕੈਪਟਨ ਰੋਹਿਤ ਦਿਵੇਦੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਸਿੱਖਿਆ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਲਗਾਤਾਰ ਉਤਸ਼ਾਹਿਤ ਕਰ ਰਿਹਾ ਹੈ। ਡਾ. ਸੁਰਿੰਦਰ ਸਿੰਘ ਸੈਣੀ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ, ਨਵੀਨਤਾ, ਖੋਜ ਅਤੇ ਨਿਰੰਤਰ ਸਿੱਖਣ ਦੀ ਭਾਵਨਾ ਅਪਣਾਉਣ ਲਈ ਪ੍ਰੇਰਿਤ ਕੀਤਾ। ਸਕੂਲ ਦੀ ਸੀ.ਈ.ਓ. ਸ੍ਰੀਮਤੀ ਭਾਵਨਾ ਪੌਲ ਨੇ ਸਮਾਗਮ ਦੀ ਸਫ਼ਲਤਾ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਰੋਸ ਰੈਲੀ ਕਰ ਕੇ ਪੈਨਸ਼ਨਰ ਪੱਕੇ ਮੋਰਚੇ ਵਿੱਚ ਹੋਏ ਸ਼ਾਮਿਲ ਅਗਲੀ ਖ਼ਬਰ ਪੰਜਾਬ ’ਚੋਂ ਨਸ਼ਿਆਂ ਦਾ ਜੜ੍ਹੋਂ ਖ਼ਾਤਮਾ ਕਰ ਕੇ ਅਮਨ-ਸ਼ਾਂਤੀ ਦਾ ਮਾਹੌਲ ਸਿਰਜਿਆ ਜਾਵੇਗਾ- ਪਰਮਿੰਦਰ ਸਿੰਘ ਢੀਂਡਸਾ ਸੂਬ...
Ad Position 24