08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਚੰਨੀ ਸਮਰਥਕਾਂ ਨੂੰ ਆਪ ਵਲੋਂ ਭੇਜੇ ਬੰਦ ਕਹਿ ਕੇ ਵੜਿੰਗ ਦਾ ਸੰਬੋਧਨ ਕਰਨਾ ਕਿਸੇ ਵੀ ਪੱਖੋਂ ਜਾਇਜ਼ ਨਹੀਂ–ਜੱਸੀ ਕਰਤਾਰਪੁਰਾ

ਸੰਗਰੂਰ, 3 ਅਗਸਤ (ਅਮਨਦੀਪ ਸਿੰਘ ਬਿੱਟਾ)–ਪੰਜਾਬ ਪ੍ਰਦੇਸ ਕਾਂਗਰਸ਼ ਐਸ. ਸੀ ਸੈੱਲ ਦੇ ਜਨਰਲ ਸਕੱਤਰ ਚਮਕੌਰ ਸਿੰਘ ਜੱਸੀ ਕਰਤਾਰਪੁਰਾ ਨੇ ਕਿਹਾ ਕਿ ਸੰਗਰੂਰ ਮੀਟਿੰਗ ਦੌਰਾਨ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਦੇ ਨਾਅਰੇ ਲਗਾਉਣ ਵਾਲੇ ਕਾਂਗਰਸ ਆਗੂਆਂ ਅਤੇ ਵਰਕਰਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਆਪ ਸਮਰਥਕ ਕਹਿ ਕੇ ਭੰਡਣਾਂ ਕਿਸੇ ਵੀ ਪੱਖੋਂ ਜਾਇਜ ਨਹੀਂ ਹੈ।

Ad Position 21
No active advertisement
ਚਮਕੌਰ ਸਿੰਘ ਜੱਸੀ ਕਰਤਾਰਪੁਰਾ। 04-08-2026
ਸੰਗਰੂਰ, 3 ਅਗਸਤ (ਅਮਨਦੀਪ ਸਿੰਘ ਬਿੱਟਾ)–ਪੰਜਾਬ ਪ੍ਰਦੇਸ ਕਾਂਗਰਸ਼ ਐਸ.ਸੀ ਸੈੱਲ ਦੇ ਜਨਰਲ ਸਕੱਤਰ ਚਮਕੌਰ ਸਿੰਘ ਜੱਸੀ ਕਰਤਾਰਪੁਰਾ ਨੇ ਕਿਹਾ ਕਿ ਸੰਗਰੂਰ ਮੀਟਿੰਗ ਦੌਰਾਨ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਦੇ ਨਾਅਰੇ ਲਗਾਉਣ ਵਾਲੇ ਕਾਂਗਰਸ ਆਗੂਆਂ ਅਤੇ ਵਰਕਰਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਆਪ ਸਮਰਥਕ ਕਹਿ ਕੇ ਭੰਡਣਾਂ ਕਿਸੇ ਵੀ ਪੱਖੋਂ ਜਾਇਜ ਨਹੀਂ ਹੈ। ਉਨ੍ਹਾਂ ਕਿਹਾ ਕਿ ਉਸ ਦਿਨ ਕਾਂਗਰਸ ਦੇ ਟਕਸਾਲੀ ਆਗੂ ਜਿੰਨਾ ਵਿਚ ਰਣਜੀਤ ਸਿੰਘ ਤੂਰ, ਮਨਜੀਤ ਸਿੰਘ ਭਿੰਡਰਾਂ, ਸਤਨਾਮ ਸਿੰਘ ਸੱਤਾ, ਗੁਰਪ੍ਰੀਤ ਸਿੰਘ ਕੰਧੋਲਾ, ਡਾਕਟਰ ਸੁਖਵਿੰਦਰ ਸਿੰਘ ਭਵਾਨੀਗੜ੍ਹ, ਸਾਹਿਬ ਸਿੰਘ ਭੜੌ ਉਹ ਆਗੂ ਹਨ ਜੋ ਸਾਲਾਂਬੱਧੀ ਕਾਂਗਰਸ ਨਾਲ ਜੁੜੇ ਹੋਏ ਹਨ। ਜੱਸੀ ਕਰਤਾਰਪੁਰਾ ਨੇ ਕਿਹਾ ਕਿ ਉਨ੍ਹਾਂ ਕੇਵਲ ਚਰਨਜੀਤ ਸਿੰਘ ਚੰਨੀ ਜੋ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਹਨ ਦੇ ਨਾਅਰੇ ਲਗਾਏ ਸਨ ਅਤੇ ਉਹੀ ਨਾਅਰੇ ਰਾਜਾ ਵੜਿੰਗ ਨੇ ਖੁਦ ਮਾਨਸਾ ਵਿਖੇ ਆਪਣੀ ਫੇਰੀ ਦੌਰਾਨ ਭਾਵ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਦੇ ਲਗਾਏ ਹਨ। ਰਾਜਾ ਵੜਿੰਗ ਨੂੰ ਸਵਾਲ ਕਰਦਿਆਂ ਜੱਸੀ ਕਰਤਾਰਪੁਰਾ ਨੇ ਕਿਹਾ ਕਿ ਉਹ ਸਪਸ਼ਟ ਕਰਨ ਕਿ ਚੰਨੀ ਦੀ ਉਸਤਤ ਵਿਚ ਵੜਿੰਗ ਨਾਅਰੇ ਲਗਾ ਰਹੇ ਹਨ ਕੀ ਹੁਣ ਉਹ ਆਪ ਸਮਰਥਕ ਬਣ ਗਏ ਹਨ। ਜੱਸੀ ਕਰਤਾਰਪੁਰਾ ਨੇ ਕਿਹਾ ਕਿ ਸੰਗਰੂਰ ਵਿਚ ਚੰਨੀ ਦੇ ਸਮਰਥਨ ਵਿਚ ਨਾਅਰੇ ਲਗਾਉਣ ਵਾਲੇ ਆਗੂਆਂ ਨੇ ਆਪਣਾ ਲੰਬਾ ਕੈਰੀਅਰ ਕਾਂਗਰਸ ਵਿਚ ਉਸ ਵੇਲੇ ਗੁਜਾਰਿਆ ਜਦ ਪੰਜਾਬ ਵਿਚ ਅਤਿਵਾਦ ਦਾ ਕਾਲਾ ਦੌਰ ਸੀ ਪਰ ਉਨ੍ਹਾਂ ਕਾਂਗਰਸ ਵਿਚ ਹੀ ਰਹਿ ਕੇ ਹਰ ਸੰਘਰਸ਼ ਕੀਤਾ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਆਪਣੇ ਉੱਕਤ ਬਿਆਨ ਨੂੰ ਵਾਪਸ ਲੈਣ ਅਤੇ ਕਾਂਗਰਸ ਆਗੂਆਂ ਤੋਂ ਮੁਆਫੀ ਮੰਗਣ।
Ad Position 22
No active advertisement
ਪਿਛਲੀ ਖ਼ਬਰ ਟਰੇਡ ਕਮਿਸ਼ਨ ਸੰਗਰੂਰ ਨੂੰ ਮਿਲੇ 2 ਕਰੋੜ ਦੇ ਫੰਡ ਅਗਲੀ ਖ਼ਬਰ ਜ਼ੋਨ ਪੱਧਰੀ ਬੈਡਮਿੰਟਨ ਮੁਕਾਬਲੇ ਕਰਵਾਏ
Ad Position 24