07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਇਲੈਕਟ੍ਰਿਕ ਡੀਲਰ ਐਸੋਸੀਏਸ਼ਨ ਦੇ ਮਹਿੰਦਰ ਸਿੰਘ ਪਰੂਥੀ ਮੁੜ ਬਣੇ ਪ੍ਰਧਾਨ

ਮਲੇਰਕੋਟਲਾ, 7 ਅਗਸਤ (ਪਾਰਸ ਜੈਨ, ਮਨਜਿੰਦਰ ਸਿੰਘ ਸਰੌਦ) - ਦੀ ਇਲੈਕਟ੍ਰਿਕ ਡੀਲਰਜ਼ ਐਸੋਸੀਏਸ਼ਨ ਰਜਿ: ਮਲੇਰਕੋਟਲਾ ਦੀ ਅਹਿਮ ਮੀਟਿੰਗ ਪ੍ਰਧਾਨ ਮਹਿੰਦਰ ਸਿੰਘ ਪਰੂਥੀ ਦੀ ਪ੍ਰਧਾਨਗੀ ਹੇਠ ਮਲੇਰਕੋਟਲਾ ਕਲੱਬ ਵਿਖੇ ਕਰਵਾਈ ਗਈ। ਜਿਸ ਦੌਰਾਨ ਐਸੋਸੀਏਸ਼ਨ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 08-08-2026
ਮਲੇਰਕੋਟਲਾ, 7 ਅਗਸਤ (ਪਾਰਸ ਜੈਨ, ਮਨਜਿੰਦਰ ਸਿੰਘ ਸਰੌਦ) - ਦੀ ਇਲੈਕਟ੍ਰਿਕ ਡੀਲਰਜ਼ ਐਸੋਸੀਏਸ਼ਨ ਰਜਿ: ਮਲੇਰਕੋਟਲਾ ਦੀ ਅਹਿਮ ਮੀਟਿੰਗ ਪ੍ਰਧਾਨ ਮਹਿੰਦਰ ਸਿੰਘ ਪਰੂਥੀ ਦੀ ਪ੍ਰਧਾਨਗੀ ਹੇਠ ਮਲੇਰਕੋਟਲਾ ਕਲੱਬ ਵਿਖੇ ਕਰਵਾਈ ਗਈ।ਜਿਸ ਦੌਰਾਨ ਐਸੋਸੀਏਸ਼ਨ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ।ਜਿਸ ਤਹਿਤ ਪਿਛਲੇ ਕਰੀਬ 18 ਵਰ੍ਹਿਆਂ ਤੋਂ ਲਗਾਤਾਰ ਚੱਲੇ ਆ ਰਹੇ ਪ੍ਰਧਾਨ ਮਹਿੰਦਰ ਸਿੰਘ ਪਰੂਥੀ ਨੂੰ ਮੁੜ ਤੋਂ ਸਰਵਸੰਮਤੀ ਨਾਲ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਦੇ ਨਾਲ ਮੁਹੰਮਦ ਲਤੀਫ਼ ਨੂੰ ਚੇਅਰਮੈਨ, ਦੀਪਕ ਅਗਰਵਾਲ ਨੂੰ ਸੀਨੀਅਰ ਵਾਈਸ ਪ੍ਰਧਾਨ, ਵਿਨੇ ਗੁਪਤਾ ਨੂੰ ਵਾਈਸ ਪ੍ਰਧਾਨ, ਉਜਾਗਰ ਸਿੰਘ ਸਕੱਤਰ ਅਤੇ ਅਲੀ ਅਸਗਰ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ।ਪ੍ਰਧਾਨ ਮਹਿੰਦਰ ਸਿੰਘ ਪਰੂਥੀ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਮੈਂਬਰਾਂ ਦੀਆਂ ਹਰ ਮੁਸ਼ਕਲਾਂ ਦੇ ਸੰਭਵ ਹੱਲ ਲਈ ਹਮੇਸ਼ਾ ਯਤਨਸ਼ੀਲ ਹੈ ਅਤੇ ਰਹੇਗੀ।ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ ਹਰ ਮਹੀਨੇ ਦੇ ਆਖ਼ਰੀ ਐਤਵਾਰ ਇਲੈਕਟ੍ਰਿਕ ਡੀਲਰਾਂ ਵੱਲੋਂ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ ਅਤੇ ਨਾਲ ਹਰ ਸਾਲ ਗਰਮੀਆਂ ਵਿਚ ਤਿੰਨ ਦਿਨ ਛੁੱਟੀ ਕੀਤੀ ਜਾਵੇਗੀ।ਚੇਅਰਮੈਨ ਮੁਹੰਮਦ ਲਤੀਫ਼ ਅਤੇ ਸੀਨੀਅਰ ਵਾਈਸ ਪ੍ਰਧਾਨ ਦੀਪਕ ਅਗਰਵਾਲ ਨੇ ਕਿਹਾ ਕਿ ਸ: ਪਰੂਥੀ ਜੋਕਿ ਲਗਾਤਾਰ ਕਈ ਸਾਲਾਂ ਤੋਂ ਬਤੌਰ ਪ੍ਰਧਾਨ ਐਸੋਸੀਏਸ਼ਨ ਦੀ ਸੇਵਾ ਕਰ ਰਹੇ ਹਨ।ਸ: ਪਰੂਥੀ ਵੱਲੋਂ ਕੀਤੇ ਗਏ ਕੰਮ ਬਹੁਤ ਹੀ ਸ਼ਲਾਘਾਯੋਗ ਰਹੇ ਹਨ ਉਨ੍ਹਾਂ ਵੱਲੋਂ ਐਸੋਸੀਏਸ਼ਨ ਨੇ ਕਿਸੇ ਵੀ ਮੈਂਬਰ ਨੂੰ ਕਿਸੇ ਸਰਕਾਰੀ ਜਾਂ ਹੋਰ ਕਿਸੀ ਸਮੱਸਿਆ ਆਈ ਹੈ ਤਾਂ ਸ: ਪਰੂਥੀ ਸਮੱਸਿਆ ਦਾ ਹੱਲ ਕਰਵਾਉਂਦੇ ਰਹੇ ਹਨ।ਸ: ਪਰੂਥੀ ਨੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਹਰ ਧਰਮ ਦੇ ਤਿਉਹਾਰਾਂ ਨੂੰ ਸਾਂਝੇ ਤੌਰ ਤੇ ਮਨਾਇਆ।ਇਸ ਮੌਕੇ ਐਸੋਸੀਏਸ਼ਨ ਦੇ ਸਮੂਹ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਵਿਧਾਇਕ ਗੱਜਣਮਾਜਰਾ ਨੇ ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਮੁੱਦੇ ਵਿਧਾਨ ਸਭਾ ’ਚ ਉਠਾਏ
Ad Position 24