ਅਕਾਲੀ ਦਲਾਂ ਅਤੇ ਭਾਜਪਾ ਦਾ ਗੱਠਜੋੜ ਸਮੇਂ ਦੀ ਜ਼ਰੂਰਤ - ਗਰੇਵਾਲ, ਸੇਖੋਂ
ਸੰਗਰੂਰ, 7 ਅਗਸਤ (ਧੀਰਜ ਪਸੋਰੀਆ) - ਅਕਾਲੀ ਦਲਾਂ ਅਤੇ ਭਾਜਪਾ ਦਾ ਗੱਠਜੋੜ ਸਮੇਂ ਦੀ ਜਰੂਰਤ ਹੈ ਅਤੇ ਇਹੀ ਗਠਜੋੜ ਪਟੜੀ ਤੋਂ ਉਤਰੇ ਪੰਜਾਬ ਨੂੰ ਮੁੜ ਲੀਹ ’ਤੇ ਲਿਆ ਸਕਦਾ ਹੈ। ਇਹ ਪ੍ਰਗਟਾਵਾ ਕਰਦਿਆਂ ਸੀਨੀਅਰ ਅਕਾਲੀ ਆਗੂਆਂ ਐਡਵੋਕੇਟ ਸੁਰਜੀਤ ਸਿੰਘ ਗਰੇਵਾਲ ਅਤੇ ਐਡਵੋਕੇਟ ਦਲਜੀਤ ਸਿੰਘ ਸੇਖੋ ਨੇ ਕਿਹਾ ਕਿ ਅਕਾਲੀ -ਭਾਜਪਾ ਸਰਕਾਰ ਤੋਂ ਬਾਅਦ ਲਗਾਤਾਰ ਪੰਜਾਬ ਦਾ ਘਾਣ ਹੋ ਰਿਹਾ ਹੈ।
ਸੰਗਰੂਰ, 7 ਅਗਸਤ (ਧੀਰਜ ਪਸੋਰੀਆ) - ਅਕਾਲੀ ਦਲਾਂ ਅਤੇ ਭਾਜਪਾ ਦਾ ਗੱਠਜੋੜ ਸਮੇਂ ਦੀ ਜਰੂਰਤ ਹੈ ਅਤੇ ਇਹੀ ਗਠਜੋੜ ਪਟੜੀ ਤੋਂ ਉਤਰੇ ਪੰਜਾਬ ਨੂੰ ਮੁੜ ਲੀਹ ’ਤੇ ਲਿਆ ਸਕਦਾ ਹੈ। ਇਹ ਪ੍ਰਗਟਾਵਾ ਕਰਦਿਆਂ ਸੀਨੀਅਰ ਅਕਾਲੀ ਆਗੂਆਂ ਐਡਵੋਕੇਟ ਸੁਰਜੀਤ ਸਿੰਘ ਗਰੇਵਾਲ ਅਤੇ ਐਡਵੋਕੇਟ ਦਲਜੀਤ ਸਿੰਘ ਸੇਖੋ ਨੇ ਕਿਹਾ ਕਿ ਅਕਾਲੀ -ਭਾਜਪਾ ਸਰਕਾਰ ਤੋਂ ਬਾਅਦ ਲਗਾਤਾਰ ਪੰਜਾਬ ਦਾ ਘਾਣ ਹੋ ਰਿਹਾ ਹੈ। ਪੰਜਾਬ ਦੇ ਲੋਕ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰ ਰਹੇ ਹਨ। ਪੰਜਾਬ ਦੇ ਲੋਕ ਉਹ ਦਿਨਾਂ ਨੂੰ ਯਾਦ ਕਰ ਰਹੇ ਹਨ ਜਦੋਂ ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਜਿੱਥੇ ਪੰਜਾਬੀਆਂ ਦੀ ਹਰ ਜਰੂਰਤ ਦਾ ਖਿਆਲ ਰੱਖਦੀ ਸੀ ਉੱਥੇ ਪੰਜਾਬ ਦੇ ਹਿੱਤਾਂ ਨੂੰ ਵੀ ਹਮੇਸ਼ਾ ਪਹਿਲ ਦਿੱਤੀ ਜਾਂਦੀ ਸੀ।ਦੋਨੋਂ ਪਾਰਟੀਆਂ ਦਾ ਗੱਠਜੋੜ ਪੰਜਾਬ ਦੇ ਹਿੱਤਾਂ ਦੀ ਤਰਜਮਾਨੀ ਕਰਦਾ ਸੀ। ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਮੌਕੇ ਪੰਜਾਬ ਅਤੇ ਪੰਜਾਬੀਆਂ ਨੂੰ ਕਿਸੇ ਵੀ ਸਮੇਂ ਕੋਈ ਘਾਟ ਮਹਿਸੂਸ ਨਹੀਂ ਹੋਈ ਸੀ ਪਰ ਹੁਣ ਦਿੱਲੀ ਬੈਠੇ ਆਪ ਆਗੂਆਂ ਵੱਲੋਂ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ ਜਿਨਾਂ ਤੋਂ ਪੰਜਾਬ ਦੇ ਲੋਕ ਖਹਿੜਾ ਛਡਾਉਣ ਲਈ 2027 ਦੀ ਉਡੀਕ ਕਰ ਰਹੇ ਹਨ।