08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਖਿਆਲੀ ਚਹਿਲਾਂਵਾਲੀ ਦੇ ਸਾਬਕਾ ਸੈਨਿਕ ਦਾ ਕਤਲ, ਪਤਨੀ ਖ਼ਿਲਾਫ਼ ਮੁਕੱਦਮਾ ਦਰਜ

ਮਾਨਸਾ, 8 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੇ ਪਿੰਡ ਖਿਆਲੀ ਚਹਿਲਾਂਵਾਲੀ ਦੇ...

Ad Position 21
No active advertisement
ਅਜੀਤ ਡੈਸਕ 08-08-2026

ਮਾਨਸਾ, 8 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੇ ਪਿੰਡ ਖਿਆਲੀ ਚਹਿਲਾਂਵਾਲੀ ਦੇ ਸਾਬਕਾ ਸੈਨਿਕ ਬਲਜਿੰਦਰ ਸਿੰਘ (40) ਦਾ ਕਤਲ ਹੋ ਗਿਆ ਹੈ। ਉਹ ਨਿੱਜੀ ਫ਼ੈਕਟਰੀ 'ਚ ਕੰਮ ਕਰਦਾ ਸੀ। ਉਸਦੀ ਮ੍ਰਿਤਕ ਦੇਹ ਘਰੋਂ ਹੀ ਮਿਲੀ ਹੈ। ਬੀਤੀ ਦੇਰ ਰਾਤ ਬਲਜਿੰਦਰ ਦੀ ਲਾਸ਼ ਘਰੋਂ ਮਿਲੀ, ਜਿਸ ਦੇ ਸਿਰ ਵਿਚ ਗੰਭੀਰ ਸੱਟ ਲੱਗੀ ਹੋਈ ਹੈ। ਉਸ ਦੀ ਮ੍ਰਿਤਕ ਦੇਹ ਸਰਦੂਲਗੜ੍ਹ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਪਈ ਹੈ।

ਪਿੰਡ ਵਾਸੀਆਂ ਅਨੁਸਾਰ ਉਸ ਦਾ ਪਤਨੀ ਨਾਲ ਲੰਬੇ ਸਮੇਂ ਤੋਂ ਝਗੜਾ ਚੱਲਦਾ ਸੀ, ਕਈ ਵਾਰ ਤਾਂ ਪੁਲਿਸ ਨੂੰ 112 ਨੰਬਰ 'ਤੇ ਸੂਚਿਤ ਕਰਨਾ ਪਿਆ। ਮ੍ਰਿਤਕ ਪਿੱਛੇ ਪੁੱਤਰ ਤੇ ਪੁੱਤਰੀ  ਹਨ। ਹਰਪ੍ਰੀਤ ਸਿੰਘ ਚਹਿਲ ਡੀ. ਐਸ. ਪੀ. ਸਰਦੂਲਗੜ੍ਹ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਬੇਅੰਤ ਕੌਰ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ

Ad Position 22
No active advertisement
ਪਿਛਲੀ ਖ਼ਬਰ ਤੀਆਂ ਮੌਕੇ ਲੱਗੀਆਂ ਰੌਣਕਾਂ 'ਚ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਅਗਲੀ ਖ਼ਬਰ ਲੁਧਿਆਣਾ ਸਿਵਲ ਹਸਪਤਾਲ ਦੇ ਬਾਹਰ ਚੱਲੇ ਇੱਟਾਂ-ਪੱਥਰ, ਦੋ ਧੜਿਆਂ ਵਿਚਕਾਰ ਜੰਮ ਕੇ ਹੰਗਾਮਾ
Ad Position 24