ਜ਼ੋਨ ਪੱਧਰੀ ਖੇਡ ਮੁਕਾਬਲਿਆਂ ਵਿੱਚ ਉਪਦੇਸ਼ ਸਕੂਲ ਲਸੋਈ ਦਾ ਪ੍ਰਦਰਸ਼ਨ ਰਿਹਾ ਸ਼ਾਨਦਾਰ
ਕੁੱਪ ਕਲਾਂ, 7 ਅਗਸਤ (ਸੁਖਜਿੰਦਰ ਸਿੰਘ ਝੱਲ) - ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਜ਼ੋਨ ਪੱਧਰੀ ਖੇਡਾਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਉਪਦੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਸੋਈ ਦੇ ਵਿਦਿਆਰਥੀਆਂ ਵੱਲੋਂ ਵੱਖ - ਵੱਖ ਉਮਰ ਵਰਗ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ , ਇਹ ਸੰਸਥਾ ਪੜ੍ਹਾਈ ਦੇ ਨਾਲ-ਨਾਲ ਬਹੁਪੱਖੀ ਗਤੀਵਿਧੀਆਂ ਵਿੱਚ ਮੋਹਰੀ ਰਹਿੰਦੀ ਹੈ , ਜਿਸ ਕਾਰਨ ਅੰਡਰ 14 ਵਿੱਚ ਸਹਿਜਪ੍ਰੀਤ ਸਿੰਘ 100 ਮੀਟਰ ਦੌੜ ਵਿੱਚ ਪਹਿਲਾ ਸਥਾਨ, 80 ਮੀਟਰ ਹਰਡਲ ਵਿੱਚੋਂ ਪਹਿਲਾ ਸਥਾਨ, ਮਨਪ੍ਰੀਤ ਸਿੰਘ ਨੇ ਸ਼ਾਰਟ ਪੁੱਟ ਵਿੱਚੋਂ ਕਰਨਵੀਰ ਸਿੰਘ ਅਤੇ ਅਸਲਮ ਮੁਹੰਮਦ ਨੇ ਹਾਈ ਜੰਪ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਵਿੱਚ ਚੋਣ ਕਰਵਾਉਣ ਵਿੱਚ ਸਫ਼ਲ ਰਹੇ। ਇਸੇ ਤਰ੍ਹਾਂ ਅੰਡਰ 17 ਦੇ ਰਾਮਦੀਪ ਸਿੰਘ ਹਾਈ ਜੰਪ ਵਿੱਚੋਂ ਪਹਿਲਾ ਸਥਾਨ ਹਰਡਲ ਵਿੱਚੋਂ ਦੂਜਾ ਸਥਾਨ, ਪਵਨਪ੍ਰੀਤ ਸਿੰਘ ਟਰਿਪਲ ਜੰਪ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰ ਕੇ ਜ਼ਿਲ੍ਹੇ ਪੱਧਰ ਦੀਆਂ ਖੇਡਾਂ ਲਈ ਚੁਣੇ ਗਏ ਜਦਕਿ ਤਨਵੀਰ ਸਿੰਘ ਨੇ ਹਾਈ ਜੰਪ ਵਿੱਚੋਂ ਤੀਜਾ ਸਥਾਨ,100 ਮੀਟਰ ਦੌੜ ਵਿੱਚੋਂ ਤੀਜਾ ਸਥਾਨ ਪ੍ਰਾਪਤ ਕਰ ਕੇ ਵਧੀਆ ਪ੍ਰਦਰਸ਼ਨ ਕੀਤਾ।
ਕੁੱਪ ਕਲਾਂ, 7 ਅਗਸਤ (ਸੁਖਜਿੰਦਰ ਸਿੰਘ ਝੱਲ) - ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਜ਼ੋਨ ਪੱਧਰੀ ਖੇਡਾਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਉਪਦੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਸੋਈ ਦੇ ਵਿਦਿਆਰਥੀਆਂ ਵੱਲੋਂ ਵੱਖ - ਵੱਖ ਉਮਰ ਵਰਗ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ , ਇਹ ਸੰਸਥਾ ਪੜ੍ਹਾਈ ਦੇ ਨਾਲ-ਨਾਲ ਬਹੁਪੱਖੀ ਗਤੀਵਿਧੀਆਂ ਵਿੱਚ ਮੋਹਰੀ ਰਹਿੰਦੀ ਹੈ , ਜਿਸ ਕਾਰਨ ਅੰਡਰ 14 ਵਿੱਚ ਸਹਿਜਪ੍ਰੀਤ ਸਿੰਘ 100 ਮੀਟਰ ਦੌੜ ਵਿੱਚ ਪਹਿਲਾ ਸਥਾਨ, 80 ਮੀਟਰ ਹਰਡਲ ਵਿੱਚੋਂ ਪਹਿਲਾ ਸਥਾਨ, ਮਨਪ੍ਰੀਤ ਸਿੰਘ ਨੇ ਸ਼ਾਰਟ ਪੁੱਟ ਵਿੱਚੋਂ ਕਰਨਵੀਰ ਸਿੰਘ ਅਤੇ ਅਸਲਮ ਮੁਹੰਮਦ ਨੇ ਹਾਈ ਜੰਪ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਵਿੱਚ ਚੋਣ ਕਰਵਾਉਣ ਵਿੱਚ ਸਫ਼ਲ ਰਹੇ। ਇਸੇ ਤਰ੍ਹਾਂ ਅੰਡਰ 17 ਦੇ ਰਾਮਦੀਪ ਸਿੰਘ ਹਾਈ ਜੰਪ ਵਿੱਚੋਂ ਪਹਿਲਾ ਸਥਾਨ ਹਰਡਲ ਵਿੱਚੋਂ ਦੂਜਾ ਸਥਾਨ, ਪਵਨਪ੍ਰੀਤ ਸਿੰਘ ਟਰਿਪਲ ਜੰਪ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰ ਕੇ ਜ਼ਿਲ੍ਹੇ ਪੱਧਰ ਦੀਆਂ ਖੇਡਾਂ ਲਈ ਚੁਣੇ ਗਏ ਜਦਕਿ ਤਨਵੀਰ ਸਿੰਘ ਨੇ ਹਾਈ ਜੰਪ ਵਿੱਚੋਂ ਤੀਜਾ ਸਥਾਨ,100 ਮੀਟਰ ਦੌੜ ਵਿੱਚੋਂ ਤੀਜਾ ਸਥਾਨ ਪ੍ਰਾਪਤ ਕਰ ਕੇ ਵਧੀਆ ਪ੍ਰਦਰਸ਼ਨ ਕੀਤਾ। ਇਸ ਸਮੇਂ ਸਕੂਲ ਮੁਖੀ ਪ੍ਰਿੰਸੀਪਲ ਅਮਨਦੀਪ ਸਿੰਘ ਨੇ ਡੀ ਪੀ ਮਾਸਟਰ ਹਰਵਿੰਦਰ ਸਿੰਘ ਅਤੇ ਸਫਲਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿਨ ਦਿੰਦਿਆਂ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।