08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸੁਲਤਾਨਪੁਰ ਲੋਧੀ ਦੀਆਂ ਦੋਵੇਂ ਨੰਬਰਦਾਰ ਯੂਨੀਅਨਾਂ ਹੋਈਆਂ ਇਕਜੁੱਟ

ਸੁਲਤਾਨਪੁਰ ਲੋਧੀ (ਕਪੂਰਥਲਾ), 8 ਅਗਸਤ (ਥਿੰਦ)- ਬਲਾਕ ਸੁਲਤਾਨਪੁਰ ਲੋਧੀ ਦੀਆਂ ਦੋਵੇਂ ਨੰਬਰਦਾਰ ਯੂਨੀਅਨਾਂ...

Ad Position 21
No active advertisement
ਅਜੀਤ ਡੈਸਕ 08-08-2026

ਸੁਲਤਾਨਪੁਰ ਲੋਧੀ (ਕਪੂਰਥਲਾ), 8 ਅਗਸਤ (ਥਿੰਦ)- ਬਲਾਕ ਸੁਲਤਾਨਪੁਰ ਲੋਧੀ ਦੀਆਂ ਦੋਵੇਂ ਨੰਬਰਦਾਰ ਯੂਨੀਅਨਾਂ ਦੀ ਪੰਜਾਬ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਕੰਗ ਦੀ ਅਗਵਾਈ ਹੇਠ ਏਕਤਾ ਹੋ ਗਈ ਹੈ। ਏਕਤਾ ਉਪਰੰਤ ਪੰਜਾਬ ਨੰਬਰਦਾਰ ਯੂਨੀਅਨ (ਰਜਿ. ਨੰਬਰ 643) ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ।

ਇਸ ਮੌਕੇ ਤੇ ਮਾਸਟਰ ਰਣਜੀਤ ਸਿੰਘ ਬਿਧੀਪੁਰ ਨੂੰ ਸਰਪ੍ਰਸਤ, ਸਤਵਿੰਦਰ ਸਿੰਘ ਸਾਬੂਵਾਲ ਨੂੰ ਪ੍ਰਧਾਨ ਅਤੇ ਪਰਮਜੀਤ ਸਿੰਘ ਮੁੱਲਾਂਕਾਲਾ ਅਤੇ ਲਹਿੰਬਰ ਸਿੰਘ ਸਰਾਏ ਜੱਟਾ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਸਮੂਹ ਨੰਬਰਦਾਰਾਂ ਨੇ ਕਿਹਾ ਕਿ ਦੋਵਾਂ ਜਥੇਬੰਦੀਆਂ ਦੀ ਏਕਤਾ ਨਾਲ ਨੰਬਰਦਾਰ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਇਕਜੁੱਟ ਹੋ ਕੇ ਉਠਾਉਣ ਅਤੇ ਉਨ੍ਹਾਂ ਦੇ ਹੱਲ ਲਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਯਤਨ ਕਰਨ ਵਿਚ ਮਦਦ ਮਿਲੇਗੀ। ਏਕਤਾ ਉਪਰੰਤ ਸਮੂਹ ਨੰਬਰਦਾਰਾਂ ਵਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ ਤੇ ਮੈਨੇਜਰ ਗੁਰਦੁਆਰਾ ਬੇਰ ਸਾਹਿਬ ਅਵਤਾਰ ਸਿੰਘ ਵਲੋਂ ਸਮੁੱਚੀ ਨੰਬਰਦਾਰ ਯੂਨੀਅਨ ਦੀ ਟੀਮ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਨੰਬਰਦਾਰ ਯੂਨੀਅਨ ਦੇ ਸਾਰੇ ਆਗੂਆਂ ਨੇ ਏਕਤਾ ਲਈ ਜ਼ਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਕੰਗ ਤੇ ਹੋਰ ਸਾਰੇ ਨੰਬਰਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿਚ ਯੂਨੀਅਨ ਨੰਬਰਦਾਰ ਭਾਈਚਾਰੇ ਦੇ ਹਿੱਤਾਂ ਲਈ ਮਿਲ ਕੇ ਕੰਮ ਕਰੇਗੀ। ਇਸ ਸਮੇ ਨੰਬਰਦਾਰ ਯੂਨੀਅਨ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਗਿੱਲ ਅਤੇ ਜਗਜੀਤ ਸਿੰਘ ਅਦਾਲਤ ਚੱਕ ਬਣਾਏ ਗਏ।

ਇਸ ਤੋਂ ਇਲਾਵਾ ਪੰਜ ਮੀਤ ਪ੍ਰਧਾਨ ਨੰਬਰਦਾਰ ਮਨਜੀਤ ਸਿੰਘ ਜੰਮੂ ਅਮਰਜੀਤਪੁਰ, ਸੁਖਦੇਵ ਸਿੰਘ ਸਵਾਲ , ਹਰਵੰਤ ਸਿੰਘ ਵਡੈਚ ਮੋਠਾਵਾਲ, ਜੋਗਿੰਦਰ ਰਾਮ ਨਸੀਰਪੁਰ ਤੇ ਸ਼ਿੰਗਾਰਾ ਸਿੰਘ ਮਿਆਣੀ ਬਹਾਦਰ ਬਣਾਏ। ਯੂਨੀਅਨ ਦੇ ਖਜਾਨਚੀ ਮਹਿੰਦਰ ਸਿੰਘ ਮੋਖੇ, ਸਹਾਇਕ ਖਜਾਨਚੀ ਨਵਦੀਪ ਸਿੰਘ ਦੀਪੇਵਾਲ, ਨੰਬਰਦਾਰ ਯੂਨੀਅਨ ਦੇ ਸੁਲਤਾਨਪੁਰ ਲੋਧੀ ਦੇ ਸ਼ਹਿਰੀ ਇੰਚਾਰਜ ਨੰਬਰਦਾਰ ਕਸ਼ਮੀਰ ਸਿੰਘ ਕੌਸਲਰ, ਪ੍ਰੈਸ ਸਕੱਤਰ ਸਰਬਜੀਤ ਸਿੰਘ ਕਾਲੇਵਾਲ, ਸਰਕਲ ਦਿਹਾਤੀ ਇੰਚਾਰਜ ਸੁਖਜਿੰਦਰ ਸਿੰਘ ਚੁਲੱਧਾ , ਸਰਕਲ ਤਲਵੰਡੀ ਚੌਧਰੀਆਂ ਦੇ ਇੰਚਾਰਜ ਓਮ ਪ੍ਰਕਾਸ਼, ਮੁੱਖ ਸਲਾਹਕਾਰ ਸੁਰਿੰਦਰ ਪਾਲ ਸਿੰਘ ਸੋਢੀ ਪਿੰਡ ਹੈਬਤਪੁਰ ਤੇ ਪੰਜ ਕਾਰਜਕਾਰਨੀ ਮੈਂਬਰ ਗਿਆਨ ਸਿੰਘ ਪਰਮਜੀਤਪੁਰ, ਕੰਵਰ ਸਤਨਾਮ ਸਿੰਘ ਭਾਗੋਬੁੱਢਾ,ਬਖਸ਼ੀਸ਼ ਸਿੰਘ ਜੱਬੋਵਾਲ, ਬਲਵਿੰਦਰ ਸਿੰਘ ਨਸੀਰੇਵਾਲ, ਮਲਕੀਤ ਸਿੰਘ ਦੇ ਡਡਵਿੰਡੀ ਬਣਾਏ ਗਏ।

ਇਸ ਤੋਂ ਇਲਾਵਾ ਹੋਰ ਅਹੁਦੇਦਾਰ ਲੋੜ ਅਨੁਸਾਰ ਸਲਾਹ ਮਸ਼ਵਰਾ ਕਰਕੇ ਅਗਲੀ ਮੀਟਿੰਗ 'ਚ ਬਣਾਉਣ ਦਾ ਫੈਸਲਾ ਕੀਤਾ ਗਿਆ।ਇਸ ਸਮੇਂ ਮੀਟਿੰਗ ਵਿੱਚ ਸਾਧੂ ਸਿੰਘ ਮਨਿਆਲਾ , ਸੁਰਿੰਦਰ ਪਾਲ ਸਿੰਘ ਹੈਬਤਪੁਰ, ਹਰਵੰਤ ਸਿੰਘ ਵਡੈਚ ਮੋਠਾਵਾਲ, ਨਵਦੀਪ ਸਿੰਘ ਦੀਪੇਵਾਲ, ਬਲਵਿੰਦਰ ਸਿੰਘ ਤਲਵੰਡੀ ਚੌਧਰੀਆਂ, ਪਰਮਜੀਤ ਸਿੰਘ ਮੁੱਲਾ ਕਾਲਾ,ਮਲਕੀਤ ਸਿੰਘ ਡਡਵਿੰਡੀ, ਜਸਵੰਤ ਸਿੰਘ ਡਡਵਿੰਡੀ, ਗੁਰਜਿੰਦਰ ਸਿੰਘ, ਸਤੀਸ਼ ਕੁਮਾਰ ਭਾਗੋ ਬੁੱਢਾ, ਓਮ ਪ੍ਰਕਾਸ਼ ਤਲਵੰਡੀ ਚੌਧਰੀਆਂ, ਮਹਿੰਦਰ ਸਿੰਘ ਮੋਖੇ, ਬਖਸ਼ੀਸ਼ ਸਿੰਘ ਜੱਬੋਵਾਲ, ਕੰਵਰਸਤਨਾਮ ਸਿੰਘ ਜੱਬੋ ਸੁਧਾਰ, ਲਖਵਿੰਦਰ ਸਿੰਘ ਜੱਬੋ ਸੁਧਾਰ ,ਜਰਨੈਲ ਸਿੰਘ ਜਹਾਂਗੀਰਪੁਰ- ਖੀਰਾਂਵਾਲੀ, ਹਰਜਿੰਦਰ ਸਿੰਘ ਜਹਾਂਗੀਰਪੁਰ, ਸੁਖਜਿੰਦਰ ਸਿੰਘ ਚੁਲੱਧਾ, ਜੋਗਿੰਦਰ ਸਿੰਘ ਦੰਦੂਪੁਰ, ਭਜਨ ਸਿੰਘ ਦੰਦੂਪੁਰ, ਸਰਬਜੀਤ ਸਿੰਘ ਸੈਦਪੁਰ, ਸੁਖਵਿੰਦਰ ਸਿੰਘ ਨੱਥੂਪੁਰ, ਜੋਗਿੰਦਰ ਰਾਮ ਨਸੀਰਪੁਰ, ਸ਼ਿੰਦਰ ਪਾਲ ਹੁਸੈਨਪੁਰ ਦੂਲੋਵਾਲ, ਸ਼ਿੰਗਾਰਾ ਸਿੰਘ ਮਿਆਣੀ ਬਹਾਦਰ, ਗਿਆਨ ਸਿੰਘ ਪਰਮਜੀਤਪੁਰ, ਨਿਰੰਜਨ ਸਿੰਘ ਮਸੀਤਾਂ, ਬਾਵਾ ਸਿੰਘ ਮਹੀਜੀਤਪੁਰ, ਕਸ਼ਮੀਰ ਸਿੰਘ ਸੁਲਤਾਨਪੁਰ ਲੋਧੀ, ਸੁਖਦੇਵ ਸਿੰਘ ਸਵਾਲ, ਸੂਬਾ ਸਿੰਘ, ਬਲਰਾਜ ਸਿੰਘ ਦੇਲਾਂਵਾਲਾ, ਸਰਬਜੀਤ ਸਿੰਘ ਕਾਲੇਵਾਲ , ਗੁਰਜੰਟ ਸਿੰਘ ਹੈਬਤਪੁਰ, ਗੁਰਦੇਵ ਸਿੰਘ ਮਿਆਣੀ, ਫੁੱਮਣ ਸਿੰਘ , ਰਜਿੰਦਰ ਸਿੰਘ ਤੇ ਹੋਰ ਵੱਖ ਵੱਖ ਪਿੰਡਾਂ ਦੇ ਨੰਬਰਦਾਰ ਹਾਜ਼ਰ ਸਨ। 

Ad Position 22
No active advertisement
ਪਿਛਲੀ ਖ਼ਬਰ ਸਾਈ ਸੁਧਰਸਨ ਸ੍ਰੀਲੰਕਾ ਟੈਸਟ ਲੜੀ ਤੋਂ ਬਾਹਰ ਅਗਲੀ ਖ਼ਬਰ ਤੀਆਂ ਮੌਕੇ ਲੱਗੀਆਂ ਰੌਣਕਾਂ 'ਚ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
Ad Position 24