16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਬਠਿੰਡਾ ਦੀ ਐੱਸ. ਐੱਸ. ਪੀ. ਖ਼ਿਲਾਫ਼ ਕਿਸਾਨਾਂ ਦਾ ਵਧਣ ਲੱਗਾ ਗ਼ੁੱਸਾ, 6 ਨੂੰ ਵੱਡੀ ਗਿਣਤੀ ਵਿਚ ਬਠਿੰਡੇ ਜਾਣ ਦਾ ਫੈਸਲਾ <br/>

Ad Position 21
No active advertisement
ਅਜੀਤ ਡੈਸਕ 02-03-2026
ਸੰਗਰੂਰ, 1 ਮਾਰਚ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਅੱਜ ਸਥਾਨਕ ਗੁਰਦੁਆਰਾ ਨਵਾਂ ਮਸਤੂਆਣਾ ਸਾਹਿਬ ਵਿਖੇ ਹੋਈ ਜਿਸ ਦੀ ਅਗਵਾਈ ਬਲਾਕ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ ਅਤੇ ਜਨਰਲ ਸਕੱਤਰ ਜਗਤਾਰ ਸਿੰਘ ਲੱਡੀ ਨੇ ਕੀਤੀ 18 ਫਰਵਰੀ ਨੂੰ ਬਠਿੰਡਾ ਦੇ ਡੀ.ਸੀ ਦਫ਼ਤਰ ਅੱਗੇ ਇੱਕ ਦਿਨ ਦਾ ਧਰਨਾ ਲਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪ੍ਰੋਗਰਾਮ ਦਿੱਤਾ ਹੋਇਆ ਸੀ ਅਤੇ ਐੱਸ.ਐੱਸ.ਪੀ. ਬਠਿੰਡਾ ਵੱਲੋਂ ਉਸ ਦਿਨ ਜੋ ਕਾਰਵਾਈ ਕੀਤੀ ਗਈ ਹੈ ਉਹ ਬਹੁਤ ਮਾੜੀ ਸੀ | ਇੱਕ ਕਿਸਾਨ ਦੀ ਲੱਤ ਤੋੜ ਦਿੱਤੀ ਅਤੇ ਇੱਕ ਨੌਜਵਾਨ ਦਾ ਹੱਥ ਅੱਥਰੂ ਗੈੱਸ ਦੇ ਗੋਲੇ ਨਾਲ ਪਾੜ ਦਿੱਤਾ | ਐੱਸ.ਐੱਸ.ਪੀ. ਉੱਤੇ ਬਣਦੀ ਕਾਰਵਾਈ ਲਈ 6 ਮਾਰਚ ਨੂੰ ਵੱਡਾ ਇਕੱਠ ਜਥੇਬੰਦੀਆਂ ਵੱਲੋਂ ਸੱਦਿਆ ਗਿਆ ਹੈ | ਆਗੂਆਂ ਨੇ ਕਿਹਾ ਕਿ ਐੱਸ. ਐੱਸ. ਪੀ. ਬਠਿੰਡਾ ਜੋਤੀ ਯਾਦਵ ਨੂੰ ਆਪਣੇ ਪਤੀ ਮੰਤਰੀ ਹਰਜੋਤ ਬੈਂਸ ਦੀ ਸਿਆਸੀ ਤਾਕਤ ਦਾ ਨਸਾ ਚੜਿ੍ਹਆ ਹੋਇਆ ਹੈ ਜਿਸ ਦੇ ਚੱਲਦਿਆਂ ਐੱਸ.ਐੱਸ.ਪੀ. ਨੇ ਪਿੰਡ ਵਿੱਚ ਵੜ ਕੇ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਉੱਪਰ ਅੱਥਰੂ ਗੈੱਸ ਦੇ ਗੋਲੇ ਸੁੱਟ ਕੇ ਲੋਕਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਦੀ ਸਖਤ ਸ਼ਬਦਾਂ ਵਿੱਚ ਜਥੇਬੰਦੀਆਂ ਨਿਖੇਧੀ ਕਰਦੀਆਂ ਹਨ | ਮੀਟਿੰਗ ਵਿੱਚ ਬਲਾਕ ਆਗੂ ਚਮਕੌਰ ਸਿੰਘ ਲੱਡੀ, ਬੂਟਾ ਲੌਂਗੋਵਾਲ, ਕਰਮਜੀਤ ਮੰਡੇਰ ਅਤੇ ਸੁਖਦੇਵ ਸਿੰਘ ਛੰਨਾ ਸਮੇਤ ਪਿੰਡ ਇਕਾਈਆਂ ਦੇ ਪ੍ਰਧਾਨ-ਸਕੱਤਰ ਵੀ ਸ਼ਾਮਲ ਹੋਏ ਜਿਨ੍ਹਾਂ ਸਾਰਿਆਂ ਨੇ ਵੱਡੀ ਗਿਣਤੀ ਵਿੱਚ ਜਾਣ ਦਾ ਫੈਸਲਾ ਕੀਤਾ ਅਤੇ ਕਿਹਾ ਕਿ 6 ਮਾਰਚ ਨੂੰ ਬਠਿੰਡੇ ਵੱਲ ਬੱਸਾਂ ਭਰ ਕੇ ਰਵਾਨਾ ਕੀਤੀਆਂ ਜਾਣਗੀਆਂ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਦਾ ਬਹਾਦਰੀ ਦਿਵਸ ਮਨਾਇਆ <br/> ਅਗਲੀ ਖ਼ਬਰ ਸ੍ਰੀ ਹਨੂੰਮਤ ਧਾਮ ਤੋਂ ਅੱਜ ਰਵਾਨਾ ਹੋਵੇਗੀ ਵਿਸ਼ਾਲ ਝੰਡਾ ਯਾਤਰਾ <br/>
Ad Position 24