05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

20 ਸਾਲ ਪੁਰਾਣੇ ਐੱਫ.ਸੀ.ਆਈ. ਘੁਟਾਲਾ ਮਾਮਲੇ ’ਚ ਸੀ. ਬੀ. ਆਈ. ਅਦਾਲਤ ਨੇ 5 ਦੋਸ਼ੀਆਂ ਨੂੰ ਸੁਣਾਈ ਸਜ਼ਾ

ਐੱਸ. ਏ.

Ad Position 21
No active advertisement
ਅਜੀਤ ਡੈਸਕ 06-11-2026
ਐੱਸ. ਏ. ਐੱਸ. ਨਗਰ, 5 ਨਵੰਬਰ (ਕਪਿਲ ਵਧਵਾ)-20 ਸਾਲ ਪੁਰਾਣੇ ਐੱਫ. ਸੀ. ਆਈ. ਵਿਚ ਚੌਲਾਂ ਦੀ ਖ਼ਰੀਦ ਅਤੇ ਸਪਲਾਈ ਨਾਲ ਜੁੜੇ ਬਹੁ-ਚਰਚਿੱਤ ਜਲਾਲਾਬਾਦ ਕੇਂਦਰ ਨਾਲ ਸੰਬੰਧਿਤ ਘੁਟਾਲਾ ਮਾਮਲੇ ਵਿਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ 5 ਨੂੰ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ। ਵਿਸ਼ੇਸ਼ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਲੋਂ ਵੀਰਵਾਰ ਨੂੰ ਸੁਣਾਏ ਗਏ ਫ਼ੈਸਲੇ ਵਿਚ 2 ਮੁਲਜ਼ਮਾਂ ਅਮਿਤ ਕੁਮਾਰ ਅਤੇ ਸੰਜੇ ਕੁਮਾਰ ਜੁਨੇਜਾ ਨੂੰ 4-4 ਸਾਲਾਂ ਦੀ ਸਖ਼ਤ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ, ਜਦਕਿ 3 ਹੋਰਨਾਂ ਮੁਲਜ਼ਮਾਂ ਰਮਨ ਲਾਲ ਮੀਨਾ, ਸੰਜੀਵ ਕੁਮਾਰ ਅਤੇ ਰਜਨੀਸ਼ ਕੁਮਾਰ ਨੂੰ 1 ਸਾਲ 9 ਮਹੀਨੇ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ’ਚ ਸੀ. ਬੀ. ਆਈ. ਵਲੋਂ ਕੇਸ ਦੀ ਅਗਵਾਈ ਪਬਲਿਕ ਪ੍ਰੋਸੀਕਿਊਟਰ ਅਨਮੋਲ ਨਾਰੰਗ ਵਲੋਂ ਕੀਤੀ ਗਈ। ਸਾਲ 2006 ’ਚ ਦਰਜ ਹੋਇਆ ਸੀ ਮਾਮਲਾ ਸੀ. ਬੀ. ਆਈ. ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਚੰਡੀਗੜ੍ਹ ਵਲੋਂ ਇਹ ਮਾਮਲਾ 7 ਜਨਵਰੀ 2006 ਨੂੰ ਦਰਜ ਕੀਤਾ ਗਿਆ ਸੀ। ਇਹ ਮਾਮਲਾ ਸਾਲ 2004-05 ਦੇ ਖ਼ਰੀਦ ਸੀਜ਼ਨ ਦੌਰਾਨ ਜਲਾਲਾਬਾਦ ਕੇਂਦਰ ’ਤੇ ਐੱਫ. ਸੀ. ਆਈ. ਨੂੰ ਸਪਲਾਈ ਕੀਤੇ ਗਏ ਘਟੀਆ ਗੁਣਵੱਤਾ ਵਾਲੇ ਚੌਲਾਂ ਨਾਲ ਸੰਬੰਧਿਤ ਸੀ। ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਸਪਲਾਈ ਕੀਤੇ ਗਏ ਚੌਲ ਨਿਰਧਾਰਤ ਮਾਪਦੰਡਾਂ ‘ਤੇ ਖਰੇ ਨਹੀਂ ਉਤਰ ਰਹੇ ਸਨ ਅਤੇ ਕਈ ਨਮੂਨੇ ਮਨੁੱਖੀ ਖ਼ਪਤ ਲਈ ਆਯੋਗ ਪਾਏ ਗਏ ਸਨ। ਅੱਜ ਅਦਾਲਤ ਨੇ ਅਮਿਤ ਕੁਮਾਰ ਅਤੇ ਸੰਜੇ ਕੁਮਾਰ ਜੁਨੇਜਾ ਨੂੰ ਧਾਰਾ 120-ਬੀ ਤਹਿਤ 1 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨਾ ਅਤੇ ਧਾਰਾ 420 ਨਾਲ 120-ਬੀ ਤਹਿਤ 4 ਸਾਲਾਂ ਦੀ ਸਖ਼ਤ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ’ਚ ਦੋਵਾਂ ਨੂੰ ਹਰੇਕ ਜੁਰਮਾਨੇ ਲਈ 30 ਦਿਨਾਂ ਦੀ ਵਾਧੂ ਸਖ਼ਤ ਕੈਦ ਕੱਟਣੀ ਪਵੇਗੀ। ਇਸੇ ਤਰ੍ਹਾਂ ਰਮਨ ਲਾਲ ਮੀਨਾ ਨੂੰ ਧਾਰਾ 201 ਨਾਲ 120-ਬੀ ਤਹਿਤ 1 ਸਾਲ 9 ਮਹੀਨੇ ਦੀ ਸਖ਼ਤ ਕੈਦ ਅਤੇ 10 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਗਈ, ਜਦਕਿ ਸੰਜੀਵ ਕੁਮਾਰ ਅਤੇ ਰਜਨੀਸ਼ ਕੁਮਾਰ ਨੂੰ ਇਸੇ ਧਾਰਾ ਤਹਿਤ 1 ਸਾਲ 9 ਮਹੀਨੇ ਦੀ ਸਖ਼ਤ ਕੈਦ ਅਤੇ 15-15 ਹਜ਼ਾਰ ਰੁ. ਜੁਰਮਾਨਾ ਲਗਾਇਆ ਗਿਆ। ਜੁਰਮਾਨਾ ਨਾ ਭਰਨ ਦੀ ਸੂਰਤ ‘ਚ ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ 30-30 ਦਿਨ ਦੀ ਵਾਧੂ ਕੈਦ ਕੱਟਣੀ ਪਵੇਗੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਅਧਿਆਪਕ ਭਰਤੀ ’ ਚ 237 ਨਿਯੁਕਤੀਆਂ ਰੱਦ , 14 ਉਮੀਦਵਾਰਾਂ ਨੂੰ ਮਿਲੀ ਰਾਹਤ ਅਗਲੀ ਖ਼ਬਰ ਫਗਵਾਡ਼ਾ ਦੀ ਮਹਿਲਾ ਡਾਕਟਰ ਦੀ ਇੰਗਲੈਂਡ ’ਚ ਘਰ ਨੂੰ ਅੱਗ ਲੱਗਣ ਕਾਰਨ ਹੋਈ ਮੌਤ ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ
Ad Position 24