ਭਾਜਪਾ ਧਮਕੀਆਂ ਜਾਂ ਲਾਲਚ ਨਾਲ ਕੇਜਰੀਵਾਲ ਤੇ ਭਗਵੰਤ ਮਾਨ ਦੇ ਸਿਪਾਹੀਆਂ ਨੂੰ ਡਰਾ ਨਹੀਂ ਸਕਦੀ-ਬਲਤੇਜ ਪੰਨੂ
ਚੰਡੀਗੜ੍ਹ, 5 ਨਵੰਬਰ (ਅਜੀਤ ਬਿਊਰੋ)- ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਵਿਧਾਇਕ ਡਾ. ਅਮਨਦੀਪ ਅਰੋੜਾ ਦੇ ਘਰ 42 ਘੰਟੇ ਚੱਲੀ ਛਾਪੇਮਾਰੀ ਭਾਜਪਾ ਦੀ ਗੰਦੀ ਰਾਜਨੀਤੀ ਅਤੇ ਸਿਆਸੀ ਬੌਖਲਾਹਟ ਦਾ ਸਬੂਤ ਹੈ।
ਚੰਡੀਗੜ੍ਹ, 5 ਨਵੰਬਰ (ਅਜੀਤ ਬਿਊਰੋ)- ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਵਿਧਾਇਕ ਡਾ. ਅਮਨਦੀਪ ਅਰੋੜਾ ਦੇ ਘਰ 42 ਘੰਟੇ ਚੱਲੀ ਛਾਪੇਮਾਰੀ ਭਾਜਪਾ ਦੀ ਗੰਦੀ ਰਾਜਨੀਤੀ ਅਤੇ ਸਿਆਸੀ ਬੌਖਲਾਹਟ ਦਾ ਸਬੂਤ ਹੈ। ਈ.ਡੀ. ਵਲੋਂ ਲਗਾਤਾਰ ਤਲਾਸ਼ੀ ਤੋਂ ਬਾਅਦ ਵੀ ਉਨ੍ਹਾਂ ਦੇ ਘਰੋਂ ਧੇਲਾ ਵੀ ਹਾਸਲ ਨਹੀਂ ਹੋਇਆ ਅਤੇ ਏਜੰਸੀ ਨੂੰ ਖਾਲੀ ਹੱਥ ਹੀ ਵਾਪਸ ਪਰਤਣਾ ਪਿਆ। ਪੰਨੂ ਨੇ ਸੋਸ਼ਲ ਮੀਡੀਆ ’ਤੇ ਲਿਖਿਆ “ਲੋਕਾਂ ਦੀ ਚੁਣੀ ਹੋਈ ਨੁਮਾਇੰਦਾ ਅਤੇ ਅਗਲੀ ਚੋਣ ਲਈ ਉਮੀਦਵਾਰ ਮੋਗਾ ਦੇ ਮੌਜੂਦਾ ਵਿਧਾਇਕ ਡਾ. ਅਮਨਦੀਪ ਅਰੋੜਾ ਦੇ ਘਰ 42 ਘੰਟੇ ਚੱਲੀ ਈ.ਡੀ. ਦੀ ਰੇਡ ਵਿੱਚੋਂ ਕੁਝ ਵੀ ਨਹੀਂ ਨਿਕਲਿਆ। ਵਾਰ-ਵਾਰ ਇਕੋ ਗੱਲ ਆਖੀ ਗਈ ਕਿ ਮੈਡਮ ਭਾਜਪਾ ਜੁਆਇਨ ਕਰ ਲਵੋ ਵੱਡੇ ਅਹੁੱਦੇ ਮਿਲਣਗੇ ਪਰ ਸਾਡੇ ਐਮ.ਐਲ.ਏ ਟੱਸ ਤੋਂ ਮੱਸ ਨਹੀਂ ਹੋਏ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੀ ਵਿਰੋਧੀ ਧਿਰ ਨੂੰ ਝੁਕਾਉਣ ਲਈ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ਪਰ ਭਾਜਪਾ ਇਹ ਭਰਮ ਦਿਮਾਗ਼ ‘ਚੋਂ ਕੱਢ ਦੇਵੇ ਕਿ ਉਹ ਧਮਕੀਆਂ ਜਾਂ ਲਾਲਚ ਦੇ ਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਸਿਪਾਹੀਆਂ ਨੂੰ ਖਰੀਦ ਸਕਦੀ ਹੈ।