05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਦਿਵਿਤ ਔਲਖ ਨੂੰ ਅੰਤਿਮ ਅਰਦਾਸ ਮੌਕੇ ਸੰਗੀਤ ਜਗਤ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਨੇ ਦਿੱਤੀ ਭਾਵਭਿੰਨੀ ਸ਼ਰਧਾਂਜਲੀ

ਜਲੰਧਰ, 5 ਨਵੰਬਰ (ਜਤਿੰਦਰ ਪੰਮੀ/ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 06-11-2026

ਜਲੰਧਰ, 5 ਨਵੰਬਰ (ਜਤਿੰਦਰ ਪੰਮੀ/ਐੱਮ. ਐੱਸ. ਲੋਹੀਆ)-ਪਿਛਲੇ ਦਿਨੀਂ ਸੜਕ ਹਾਦਸੇ ਦੌਰਾਨ ਅਕਾਲ ਚਲਾਣੇ ਕਰਨ ਵਾਲੇ ਸਪੀਡ ਰਿਕਾਰਡ ਕੰਪਨੀ ਦੇ ਮਾਲਕ ਦਿਨੇਸ਼ ਔਲਖ ਦੇ ਛੋਟੇ ਪੁੱਤਰ ਦਿਵਿਤ ਔਲਖ ਦੀ ਅੱਜ ਬਾਠ ਕੈਸਲ ਵਿਖੇ ਅੰਤਿਮ ਅਰਦਾਸ ਮੌਕੇ ਫਿਲਮ ਤੇ ਸੰਗੀਤ ਜਗਤ ਨਾਲ ਜੁੜੀਆਂ ਅਤੇ ਸਿਆਸੀ, ਧਾਰਮਿਕ, ਸਮਾਜਿਕ ਤੇ ਫਿਲਮੀ ਜਗਤ ਦੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਕੇ ਵਿਛੜੀ ਰੂਹ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਸਮਾਗਮ ਵਿਚ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਦੀਆਂ ਸਾਧਵੀਆਂ ਨੇ ਸਤਿਸੰਗ ਤੇ ਭਜਨਾਂ ਰਾਹੀਂ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਸਵਾਮੀ ਸਜਣਾਨੰਦ ਨੇ ਆਪਣੇ ਪ੍ਰਵਚਨਾਂ ਵਿਚ ਕਿਹਾ ਕਿ ਦਿਵਿਤ ਔਲਖ ਦੇ ਅਕਾਲ ਚਲਾਣਾ ਕਰਨ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਪਰ ਦਿਨੇਸ਼ ਔਲਖ ਤੇ ਉਨ੍ਹਾਂ ਦੀ ਧਰਮਪਤਨੀ ਬਬਿਤਾ ਬਹੁਤ ਹੀ ਸੁਲਝੇ ਹੋਏ ਤੇ ਇਸ ਦੁੱਖ ਦਾ ਸਾਹਮਣਾ ਕਰਨ ਲਈ ਵੱਡੇ ਹੌਸਲੇ ਵਾਲੇ ਇਨਸਾਨ ਹਨ। ਉਪਰੰਤ ਸਾਧਵੀਆਂ ਨੇ ਸ਼ਾਂਤੀ ਪਾਠ ਕੀਤਾ। ਸ਼ੋਕ ਸੁਨੇਹੇ ਭੇਜਣ ਵਾਲਿਆਂ ’ਚ ਵਪਾਰ ਮੰਡਲ ਪੰਜਾਬ, ਜੀ. ਐੱਚ. ਰਿਕਾਰਡਜ਼, ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ, ਹਰਿਆਣਾ ਤੋਂ ਸਿਆਸੀ ਆਗੂ ਦਿਗਵਿਜੇ ਸਿੰਘ ਚੌਟਾਲਾ ਅਤੇ ਹੋਰ ਸੰਸਥਾਵਾਂ ਸ਼ਾਮਲ ਸਨ। ਦਿਵਿਤ ਔਲਖ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ’ਚ ਸਾਬਕਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਸੇਵਾਮੁਕਤ ਈ. ਡੀ. ਅਧਿਕਾਰੀ ਨਿਰੰਜਣ ਸਿੰਘ, ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ, ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ਼ੀਤਲ ਵਿੱਜ, ਜੀ.ਟੀ.ਸੀ. ਨੈਟਵਰਕ ਦੇ ਰਬਿੰਦਰ ਨਰਾਇਣ, ਸੀ.ਈ.ਓ. ਪਲਵੀ ਸ੍ਰੀਵਾਸਤਵਾ, ਜੈਜ਼ੀ ਬੀ, ਮਲਕੀਤ ਰੌਣੀ, ਸ਼ਮਸ਼ੇਰ ਸੰਧੂ, ਬੀ. ਐੱਨ. ਸ਼ਰਮਾ, ਸ਼ਵਿੰਦਰ ਮਾਹਲ, ਗੁਰਪ੍ਰੀਤ ਸਿੰਘ ਘੁੱਗੀ, ਨਵਰਾਜ ਹੰਸ, ਅਮਰਿੰਦਰ ਗਿੱਲ, ਯੁਧਵੀਰ ਮਾਣਕ, ਦੇਵ ਖਰੌੜ, ਜਗਜੀਤ ਸੰਧੂ, ਜੁਗਲੀ-ਸ਼ੁਗਲੀ, ਹਰਜੀਤ ਹਰਮਨ, ਬੂਟਾ ਮੁਹੰਮਦ, ਸਰਬਜੀਤ ਚੀਮਾ, ਪ੍ਰਵੇਜ਼ ਆਲਮ, ਕੁਲਜੀਤ, ਅਮਰ ਨੂਰੀ, ਅਲਾਪ ਸਿਕੰਦਰ, ਕੁਲਵਿੰਦਰ ਬਿੱਲਾ, ਰੌਸ਼ਨ ਪ੍ਰਿੰਸ, ਸਤਿੰਦਰ ਸੱਤੀ, ਮਾਹੀ ਸ਼ਰਮਾ, ਕੇ. ਐੱਸ. ਮੱਖਣ, ਇੰਦਰਜੀਤ ਨਿੱਕੂ, ਪੁਖਰਾਜ ਭੱਲਾ, ਹਰਜੀਤ ਆਰਟਸ, ਸਚਿਨ ਅਹੂਜਾ, ਹਰਬੀ ਸੰਘਾ, ਰੌਮੀ ਰੰਜਨ, ਪ੍ਰੀਤ ਹਰਪਾਲ, ਗੁਰਲੇਜ਼ ਅਖ਼ਤਰ, ਕੁਲਵਿੰਦਰ ਕੈਲੀ, ਰਾਏ ਜੁਝਾਰ, ਹੈਪੀ ਰਾਇਕੋਟੀ, ਜੈਦੇਵ ਕੁਮਾਰ, ਜੱਗੀ ਸਿੰਘ ਰਾਈਟਰ, ਇੰਦਰਜੀਤ ਸਿੰਘ ਬੈਂਸ, ਭੋਟੂ ਸ਼ਾਹ, ਮਨਕੀਰਤ ਔਲਖ, ਰਵਨੀਤ ਸਿੰਘ, ਭੁਪਿੰਦਰ ਸਿੰਘ ਬੱਬਲ, ਕੈਬਨਿਟ ਮੰਤਰੀ ਮੋਹਿੰਦਰ ਭਗਤ, ਵਿਧਾਇਕ ਦੇਵ ਮਾਨ, ‘ਆਪ’ ਸਰਕਾਰ ਦੇ ਸਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ, ਜੌਰਜ ਸਾਗਰ, ਮੇਅਰ ਵਿਨੀਤ ਧੀਰ, ਸਾਬਕਾ ਐੱਮ. ਪੀ. ਸੁਸ਼ੀਲ ਰਿੰਕੂ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਹਰਜਾਪ ਸਿੰਘ ਸੰਘਾ, ਗਿਆਨੀ ਗੁਰਮੀਤ ਸਿੰਘ, ਹਰਪਾਲ ਸਿੰਘ ਚੱਢਾ, ਇੰਦਰਜੀਤ ਸਿੰਘ ਬਾਂਸਲ, ਜੁਗਿੰਦਰ ਸਿੰਘ ਗੁੰਬਰ, ਰਾਜਨ ਚੋਪੜਾ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਅਮਰਜੀਤ ਸਿੰਘ ਕੋਹਲੀ, , ਮਨੋਜ ਅਗਰਵਾਲ ਅਤੇ ਹੋਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸ਼ੋਅ ਪੀਸ ਬਣ ਕੇ ਰਹਿ ਗਏ ਖ਼ੁਸ਼ੀਆਂ ਤੇ ਵਿਛੋੜੇ ਦੇ ਜਜ਼ਬਾਤਾਂ ਨੂੰ ਆਪਣੇ ਅੰਦਰ ਸਮੇਟਣ ਵਾਲੇ ‘ਲੈਟਰ-ਬਾਕਸ’ ਸੁਰਿੰਦਰ ਕੋਛੜ ਅਗਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਬੀ. ਆਰ. ਸੀ. ਭਰਤੀ ’ਚ ਘਪਲੇ ਦਾ ਲਗਾਇਆ ਦੋਸ਼
Ad Position 24