ਪਾਕਿ ਦੇ ਵੱਡੇ ਹਥਿਆਰਬੰਦ ਵਿਦਰੋਹੀ ਸਮੂਹ ਬਲੋਚ ਲਿਬਰੇਸ਼ਨ ਆਰਮੀ ਦੇ ਮੁਖੀ ਬਸ਼ੀਰ ਜ਼ੇਬ ਨੂੰ ਅਹੁਦੇ ਤੋਂ ਹਟਾਇਆ
ਅੰਮ੍ਰਿਤਸਰ, 4 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਭ ਤੋਂ ਵੱਡੀ ਵੱਖਵਾਦੀ ਹਥਿਆਰਬੰਦ ਜਥੇਬੰਦੀ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ.
ਅੰਮ੍ਰਿਤਸਰ, 4 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਭ ਤੋਂ ਵੱਡੀ ਵੱਖਵਾਦੀ ਹਥਿਆਰਬੰਦ ਜਥੇਬੰਦੀ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਐਲਾਨ ਕੀਤਾ ਹੈ ਕਿ ਬਸ਼ੀਰ ਜ਼ੇਬ ਬਲੋਚ ਹੁਣ ਜਥੇਬੰਦੀ ਦੇ ਮੁਖੀ ਵਜੋਂ ਕੰਮ ਨਹੀਂ ਕਰਨਗੇ। ਜਥੇਬੰਦੀ ਵਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਇਹ ਫ਼ੈਸਲਾ ਸੰਵਿਧਾਨ ਤਹਿਤ ਸੀਨੀਅਰ ਕਮਾਂਡ ਕੌਂਸਲ ਵਲੋਂ ਲਿਆ ਗਿਆ ਹੈ। ਬਿਆਨ ’ਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਨਵੇਂ ਮੁਖੀ ਦੇ ਨਾਂਅ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਪਾਕਿ ਅਤੇ ਅਮਰੀਕਾ ਵਲੋਂ ਪਾਬੰਦੀਸ਼ੁਦਾ ਐਲਾਨੀ ਗਈ ਬੀ. ਐੱਲ. ਏ. ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਬਲੋਚਿਸਤਾਨ ’ਚ ਸਰਗਰਮ ਹੈ। ਹਾਲ ਹੀ ਦੇ ਸਾਲਾਂ ’ਚ ਇਸ ਅੱਤਵਾਦੀ ਸਮੂਹ ਅਤੇ ਇਸ ਦੇ ਸਹਿਯੋਗੀ ਵਿੰਗ ਮਜ਼ੀਦ ਬ੍ਰਿਗੇਡ ਦੇ ਹਮਲਿਆਂ ’ਚ ਕਾਫ਼ੀ ਤੇਜ਼ੀ ਵੇਖਣ ਨੂੰ ਮਿਲੀ ਹੈ।