05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਈ.ਡੀ. ਦੀ ਛਾਪੇਮਾਰੀ ’ਚ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ-ਸੁੰਦਰ ਸ਼ਾਮ ਅਰੋੜਾ

ਹੁਸ਼ਿਆਰਪੁਰ, 4 ਨਵੰਬਰ (ਬਲਜਿੰਦਰਪਾਲ ਸਿੰਘ)-ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਆਪਣੇ ਘਰ ’ਤੇ ਈ. ਡੀ.

Ad Position 21
No active advertisement
ਅਜੀਤ ਡੈਸਕ 05-11-2026
ਹੁਸ਼ਿਆਰਪੁਰ, 4 ਨਵੰਬਰ (ਬਲਜਿੰਦਰਪਾਲ ਸਿੰਘ)-ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਆਪਣੇ ਘਰ ’ਤੇ ਈ.ਡੀ. ਦੀ ਕਰੀਬ 40 ਘੰਟੇ ਤੱਕ ਚੱਲੀ ਛਾਪੇਮਾਰੀ ਦੇ ਬਾਅਦ ਆਪਣੀ ਤਿੱਖੀ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਜਾਂਚ ਏਜੰਸੀਆਂ ਨੂੰ ਉਨ੍ਹਾਂ ਖ਼ਿਲਾਫ਼ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਉਨ੍ਹਾਂ ਸਪਸ਼ਟ ਕੀਤਾ ਕਿ ਇਸ ਤਰ੍ਹਾਂ ਦੇ ਹੱਥਕੰਡਿਆਂ ਨਾਲ ਉਨ੍ਹਾਂ ਨੂੰ ਡਰਾਇਆ ਜਾ ਝੁਕਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਕਾਂਗਰਸੀ ਹਨ ਅਤੇ ਕਾਂਗਰਸੀ ਹੀ ਮਰਨਗੇ। ਕੋਈ ਵੀ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਕਾਰਵਾਈ ਨਾਲ ਡਰਾ ਨਹੀਂ ਸਕਦਾ ਅਤੇ ਨਾ ਹੀ ਰਾਜਨੀਤਿਕ ਵਿਚਾਰਧਾਰਾ ਨੂੰ ਬਦਲ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਿਜੀਲੈਂਸ ਵਿਭਾਗ ਨੇ ਆਪਣੇ ਘਰ ’ਤੇ ਛਾਪੇਮਾਰੀ ਕੀਤੀ, ਇਸਦੇ ਬਾਅਦ ਇਨਕਮ ਟੈਕਸ ਦੀ ਕਾਰਵਾਈ ਹੋਈ ਅਤੇ ਹੁਣ ਈ.ਡੀ. ਨੇ 40 ਘੰਟੇ ਤੱਕ ਜਾਂਚ ਕੀਤੀ। ਇਸਦੇ ਬਾਵਜੂਦ ਕੋਈ ਵੀ ਏਜੰਸੀ ਉਨ੍ਹਾਂ ਖ਼ਿਲਾਫ਼ ਕੁੱਝ ਗ਼ਲਤ ਸਾਬਤ ਨਹੀਂ ਕਰ ਸਕੀ, ਕਿਉਂਕਿ ਉਨ੍ਹਾਂ ਨੇ ਕੋਈ ਵੀ ਗ਼ਲਤ ਕੰਮ ਹੀ ਨਹੀਂ ਕੀਤਾ। ਅਰੋੜਾ ਅਨੁਸਾਰ ਈ.ਡੀ. ਦੀ ਕਾਰਵਾਈ ਦੌਰਾਨ ਵੀ ਕੋਈ ਅਪੱਤੀਜਨਕ ਕਾਗ਼ਜ਼ਾਤ ਨਹੀਂ ਮਿਲਿਆ ਅਤੇ ਨਾਂ ਹੀ ਈ.ਡੀ. ਵਲੋਂ ਕੋਈ ਦਸਤਾਵੇਜ਼ ਅਤੇ ਰਿਕਾਰਡ ਜ਼ਬਤ ਕੀਤਾ ਗਿਆ। ਟੀਮ ਨੇ ਕੇਵਲ ਪਹਿਲੇ ਦੀ ਵਿਜੀਲੈਂਸ ਅਤੇ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਨਾਲ ਸੰਬੰਧਿਤ ਦਰਸਤਾਵੇਜਾਂ ਅਤੇ ਰਿਕਾਰਡ ਨੂੰ ਦੇਖਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਛਾਪੇਮਾਰੀ ਜਾਂ ਜਾਂਚ ਦਾ ਕੋਈ ਡਰ ਨਹੀਂ ਹੈ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਉਨ੍ਹਾਂ ਨੇ ਕੁੱਝ ਗ਼ਲਤ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ।
Ad Position 22
No active advertisement
ਪਿਛਲੀ ਖ਼ਬਰ ਪਾਕਿ ਮੱਧ ਪੂਰਬ ’ਚ ਅਮਨ ਬਹਾਲੀ ਲਈ ਯਤਨਸ਼ੀਲ-ਸ਼ਾਹਬਾਜ਼ ਸ਼ਰੀਫ਼ ਅਗਲੀ ਖ਼ਬਰ ਅਮਨ ਅਰੋੜਾ ਵਲੋਂ ‘ਪੰਜਾਬ ਇਨਵੈਸਟਰ ਸਰਕਲ 2.0’ ਦੀ ਸ਼ੁਰੂਆਤ
Ad Position 24