05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਰਾਜਸਥਾਨ ’ਚ ਰੇਲ ਪਟੜੀ ’ਤੇ ਧਮਾਕਾ

ਜੈਪੁਰ, 4 ਨਵੰਬਰ (ਪੀ. ਟੀ.

Ad Position 21
No active advertisement
ਸ੍ਰੀ ਗੰਗਾਨਗਰ ’ਚ ਸੂਰਤਗੜ੍ਹ-ਅਨੂਪਗੜ੍ਹ ਰੇਲ ਮਾਰਗ ’ਤੇ ਧਮਾਕੇ ਕਾਰਨ ਨੁਕਸਾਨੀ ਗਈ ਰੇਲਵੇ ਪਟੜੀ। 05-11-2026
ਜੈਪੁਰ, 4 ਨਵੰਬਰ (ਪੀ.ਟੀ.ਆਈ.)-ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ’ਚ ਰੇਲ ਪਟੜੀ ’ਤੇ ਹੋਏ ਇਕ ਧਮਾਕੇ ਕਾਰਨ ਪਟੜੀ ਨੂੰ ਸਹਾਰਾ ਦੇਣ ਵਾਲੇ ਕੰਕਰੀਟ ਦੇ ਦੋ ਬਲਾਕ ਨੁਕਸਾਨੇ ਗਏ, ਜਿਸ ਕਾਰਨ ਪ੍ਰਸ਼ਾਸਨ ਨੂੰ ਸੂਰਤਗੜ੍ਹ-ਅਨੂਪਗੜ੍ਹ ਮਾਰਗ ’ਤੇ ਰੇਲ ਸੇਵਾਵਾਂ ਰੱਦ ਕਰਨੀਆਂ ਪਈਆਂ। ਰੇਲਵੇ ਸੁਰੱਖਿਆ ਬਲ ਦੇ ਇੰਸਪੈਕਟਰ ਜਨਰਲ ਜੋਤੀ ਕੁਮਾਰ ਨੇ ਦੱਸਿਆ ਕਿ ਕੌਮੀ ਜਾਂਚ ਏਜੰਸੀ ਦੀ ਇਕ ਟੀਮ ਧਮਾਕੇ ਵਾਲੀ ਥਾਂ ’ਤੇ ਪੁੱਜੀ। ਪੁਲਿਸ ਅਨੁਸਾਰ, ਇਹ ਧਮਾਕਾ ਮੰਗਲਵਾਰ ਰਾਤ ਕਰੀਬ 9:45 ਵਜੇ ‘50 ਜੀ.ਬੀ.’ ਪਿੰਡ ਨੇੜੇ ਹੋਇਆ। ਇਸ ਤੋਂ ਲਗਭਗ 45 ਮਿੰਟ ਪਹਿਲਾਂ ਹੀ ਇਕ ਯਾਤਰੀ ਰੇਲ ਗੱਡੀ ਇਸ ਇਲਾਕੇ ’ਚੋਂ ਲੰਘੀ ਸੀ। ਧਮਾਕੇ ’ਚ ਰੇਲ ਪਟੜੀ ਦੇ ਹੇਠਾਂ ਲੱਗੇ ਕੰਕਰੀਟ ਦੇ ਦੋ ਬਲਾਕ ਨੁਕਸਾਨੇ ਗਏ, ਜਿਸ ਨਾਲ ਉੱਥੇ ਲਗਭਗ ਦੋ ਫੁੱਟ ਡੂੰਘਾ ਟੋਆ ਬਣ ਗਿਆ। ਘਟਨਾ ਸਥਾਨ ਤੋਂ ਲਗਭਗ 200 ਮੀਟਰ ਦੂਰ ਰਹਿਣ ਵਾਲੇ ਪਿੰਡ ਵਾਸੀਆਂ ਨੇ ਧਮਾਕੇ ਦੀ ਆਵਾਜ਼ ਸੁਣੀ ਅਤੇ ਉਹ ਰੇਲ ਪਟੜੀ ਵੱਲ ਭੱਜੇ। ਸੂਚਨਾ ਮਿਲਣ ਬਾਅਦ ਪੁਲਿਸ ਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ। ਫੋਰੈਂਸਿਕ ਮਾਹਿਰਾਂ ਨੇ ਮੌਕੇ ਤੋਂ ਨਮੂਨੇ ਇਕੱਠੇ ਕੀਤੇ ਤੇ ਸੁਰੱਖਿਆ ਏਜੰਸੀਆਂ ਹਰ ਸੰਭਵ ਪਹਿਲੂ ਦੀ ਜਾਂਚ ਕਰ ਰਹੀਆਂ ਹਨ। ਕੁਮਾਰ ਨੇ ਕਿਹਾ ਕਿ ਸਥਾਨਕ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਐਨ.ਆਈ.ਏ. ਅਤੇ ਏ.ਟੀ.ਐਸ. ਦੀਆਂ ਟੀਮਾਂ ਵੀ ਪਹੁੰਚੀਆਂ। ਉੱਤਰ ਪੱਛਮੀ ਰੇਲਵੇ ਨੇ ਸਾਵਧਾਨੀ ਵਜੋਂ ਬੁੱਧਵਾਰ ਨੂੰ ਸੂਰਤਗੜ੍ਹ-ਅਨੂਪਗੜ੍ਹ ਸੈਕਸ਼ਨ ’ਤੇ ਚਾਰ ਰੇਲ ਸੇਵਾਵਾਂ ਰੱਦ ਕਰ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਸਹਾਇਕ ਸਿੱਖਿਆ ਸਕੱਤਰ ਨਾਲ ਮੀਟਿੰਗ ਅਗਲੀ ਖ਼ਬਰ ਮਾ. ਪੂਰਨ ਸਿੰਘ ਸਲੇਮਪੁਰਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
Ad Position 24