ਤਾਰਾਂ ਵਾਲਾ ਪੁਲ ’ਤੇ ਗੋਲੀਆਂ ਚੱਲਣ ਦੇ ਮਾਮਲੇ ’ਚ ਨੌਜਵਾਨ ਦੀ ਮੌਤ
ਅੰਮ੍ਰਿਤਸਰ, 30 ਅਕਤੂਬਰ (ਰੇਸ਼ਮ ਸਿੰਘ)-ਸ਼ਹਿਰ ’ਚ ਬੀਤੀ ਦੇਰ ਰਾਤ ਇਥੇ ਤਾਰਾਂ ਵਾਲਾ ਪੁੱਲ ਦਰਗਾਹ ’ਤੇ ਮੱਥਾ ਟੇਕਣ ਆਏ 2 ਨੌਜਵਾਨਾਂ ’ਤੇ ਹਮਲਾਵਰਾਂ ਵਲੋਂ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ’ਚ ਇਕ ਨੌਜਵਾਨ ਇਲਾਜ ਦੌਰਾਨ ਦਮ ਤੋੜ ਗਿਆ ਜਦੋਂ ਕਿ ਦੂਜੇ ਦੀ ਹਾਲਾਤ ਗੰਭੀਰ ਦੱਸੀ ਗਈ ਹੈ। ਦੂਜੇ ਪਾਸੇ ਪੁਲਿਸ ਵਲੋਂ ਇਸ ਮਾਮਲੇ ’ਚ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਕੋਲੋਂ ਇਕ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ।
ਅੰਮ੍ਰਿਤਸਰ, 30 ਅਕਤੂਬਰ (ਰੇਸ਼ਮ ਸਿੰਘ)-ਸ਼ਹਿਰ ’ਚ ਬੀਤੀ ਦੇਰ ਰਾਤ ਇਥੇ ਤਾਰਾਂ ਵਾਲਾ ਪੁੱਲ ਦਰਗਾਹ ’ਤੇ ਮੱਥਾ ਟੇਕਣ ਆਏ 2 ਨੌਜਵਾਨਾਂ ’ਤੇ ਹਮਲਾਵਰਾਂ ਵਲੋਂ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ’ਚ ਇਕ ਨੌਜਵਾਨ ਇਲਾਜ ਦੌਰਾਨ ਦਮ ਤੋੜ ਗਿਆ ਜਦੋਂ ਕਿ ਦੂਜੇ ਦੀ ਹਾਲਾਤ ਗੰਭੀਰ ਦੱਸੀ ਗਈ ਹੈ। ਦੂਜੇ ਪਾਸੇ ਪੁਲਿਸ ਵਲੋਂ ਇਸ ਮਾਮਲੇ ’ਚ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਕੋਲੋਂ ਇਕ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ। ਬੀਤੀ ਦੇਰ ਸ਼ਾਮ ਤਾਰਾਂ ਵਾਲਾ ਪੁੱਲ ’ਤੇ ਬਣੀ ਦਰਗਾਹ ’ਚ ਪਿੰਡ ਕੋਟਲੀ ਸੱਕਾ ਅਜਨਾਲਾ ਤੋਂ ਆਕਾਸ਼ਦੀਪ ਸਿੰਘ ਤੇ ਸ਼ਰਨਜੀਤ ਸਿੰਘ ਮੱਥਾ ਟੇਕਣ ਲਈ ਪੁੱਜੇ ਸਨ। ਜਦੋਂ ਕਿ ਇਥੇ 6 ਨੌਜਵਾਨ ਦੂਜੀ ਧਿਰ ਦੇ ਵੀ ਆਏ ਸਨ ਤੇ ਤਕਰਾਰਬਾਜੀ ਉਪਰੰਤ ਇਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਜ਼ਖਮੀ ਹੋਇਆ ਆਕਾਸ਼ਦੀਪ ਸਿੰਘ ਦਮ ਤੋੜ ਗਿਆ ਜਦੋਂ ਕਿ ਸ਼ਰਨਜੀਤ ਸਿੰਘ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਵਲੋਂ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਦੋਂ ਕਿ ਉਨ੍ਹਾਂ ਕੋਲੋਂ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ।