30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਫੀਲਡਗੰਜ ’ਚ ਪਟਾਕਿਆਂ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ-ਇਕ ਮੌਤ

ਲੁਧਿਆਣਾ, 30 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਫੀਲਡਗੰਜ ਦੇ ਕੂਚਾ ਨੰਬਰ 10 ’ਚ ਸ਼ੁੱਕਰਵਾਰ ਨੂੰ ਪਟਾਕਿਆਂ ਦੇ ਗੋਦਾਮ ’ਚ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਅੱਗ ਲੱਗਣ ਤੋਂ ਬਾਅਦ ਗੋਦਾਮ ਵਿਚ ਰੱਖੇ ਪਟਾਕਿਆਂ ਦੇ ਜ਼ੋਰਦਾਰ ਧਮਾਕੇ ਹੋਣ ਲੱਗੇ, ਜਿਸ ਕਾਰਨ ਆਸ-ਪਾਸ ਦੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।

Ad Position 21
No active advertisement
ਅਜੀਤ ਡੈਸਕ 31-10-2026
ਲੁਧਿਆਣਾ, 30 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਫੀਲਡਗੰਜ ਦੇ ਕੂਚਾ ਨੰਬਰ 10 ’ਚ ਸ਼ੁੱਕਰਵਾਰ ਨੂੰ ਪਟਾਕਿਆਂ ਦੇ ਗੋਦਾਮ ’ਚ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਅੱਗ ਲੱਗਣ ਤੋਂ ਬਾਅਦ ਗੋਦਾਮ ਵਿਚ ਰੱਖੇ ਪਟਾਕਿਆਂ ਦੇ ਜ਼ੋਰਦਾਰ ਧਮਾਕੇ ਹੋਣ ਲੱਗੇ, ਜਿਸ ਕਾਰਨ ਆਸ-ਪਾਸ ਦੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਹਾਦਸੇ ਵਿਚ ਆਮ ਆਦਮੀ ਪਾਰਟੀ ਦੇ ਆਗੂ ਗੋਲਡੀ ਸਭਰਵਾਲ ਦੇ ਭਤੀਜੇ ਸਾਹਿਲ ਸਭਰਵਾਲ (27) ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਟਾਕਿਆਂ ਦਾ ਗੋਦਾਮ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਬਣੇ ਕਮਰੇ ਵਿਚ ਸੀ। ਇਸ ਇਮਾਰਤ ਦੇ ਹੇਠਾਂ ਕੱਪੜੇ ਦੀ ਦੁਕਾਨ ਸੀ। ਅੱਗ ਲੱਗਣ ਤੋਂ ਬਾਅਦ ਪਟਾਕਿਆਂ ਦੇ ਲਗਾਤਾਰ ਧਮਾਕਿਆਂ ਅਤੇ ਇਮਾਰਤ ਦੇ ਹਿੱਸੇ ਨੂੰ ਨੁਕਸਾਨ ਪੁੱਜਣ ਕਾਰਨ ਸਥਿਤੀ ਗੰਭੀਰ ਬਣ ਗਈ। ਮ੍ਰਿਤਕ ਸਾਹਿਲ ਦੇ ਪਿਤਾ ਨਰਿੰਦਰ ਸਭਰਵਾਲ, ਜੋ ਘੁਮਾਰ ਮੰਡੀ ਵਿਚ ਕੰਮ ਕਰਦਾ ਹੈ, ਨੇ ਦੱਸਿਆ ਕਿ ਉਸ ਨੂੰ ਆਪਣੀ ਪਤਨੀ ਦਾ ਫ਼ੋਨ ਆਇਆ ਸੀ ਕਿ ਛੋਟਾ ਮੁੰਡਾ ਪਟਾਕਿਆਂ ਦੇ ਗੋਦਾਮ ਅੰਦਰ ਮੌਜੂਦ ਹੈ ਅਤੇ ਉਥੇ ਅੱਗ ਲੱਗ ਗਈ ਹੈ। ਇਹ ਸੁਣਦੇ ਹੀ ਉਹ ਘਬਰਾਏ ਹੋਏ ਮੌਕੇ ’ਤੇ ਰਵਾਨਾ ਹੋਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਇਲਾਕੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ’ਤੇ ਪੁੱਜ ਗਈਆਂ। ਪਟਾਕਿਆਂ ਦੇ ਲਗਾਤਾਰ ਧਮਾਕਿਆਂ ਕਾਰਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਵੀ ਬੇਹੱਦ ਸਾਵਧਾਨੀ ਨਾਲ ਬਚਾਅ ਕਾਰਜ ਕਰਨਾ ਪਿਆ। ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਕਰਦਾ ਥਾਣੇਦਾਰ ਲੋਕਾਂ ਨੇ ਦਬੋਚਿਆ, ਰੋਸ ਵਜੋਂ ਦਿੱਤਾ ਧਰਨਾ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਏਜੰਸੀ ਦੇ ਤੋੜੇ ਸ਼ੀਸ਼ੇ ਅਗਲੀ ਖ਼ਬਰ ਸਾਬਕਾ ਪੁਲਿਸ ਮੁਲਾਜ਼ਮ ਵਲੋਂ ਭਰਜਾਈ ਦਾ ਕੁਹਾੜਾ ਮਾਰ ਕੇ ਕਤਲ
Ad Position 24