31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਵਿਜੀਲੈਂਸ ਜਾਂਚ ਮੁੜ ਸ਼ੁਰੂ ਹੋਣ ਨਾਲ ਜਾਅਲੀ ਡਿਪਲੋਮਾ ਫਾਰਮੇਸੀ ਕੋਰਸ ਕਰਵਾਉਣ ਦੇ ਬੁਣੇ ਜਾਲ ਦੀਆਂ ਪਰਤਾਂ ਖੁੱਲ੍ਹਣ ਦੀ ਆਸ ਬੱਝੀ

ਸੰਗਰੂਰ, 30 ਅਕਤੂਬਰ (ਧੀਰਜ ਪਸ਼ੌਰੀਆ)-ਵਿਜੀਲੈਂਸ ਵਿਭਾਗ ਪੰਜਾਬ ਵਲੋਂ ਪਿਛਲੇ ਦਿਨੀਂ ਪੰਜਾਬ ਫਾਰਮੇਸੀ ਕੌਂਸਲ ਦੇ ਮੁੱਖ ਦਫ਼ਤਰ ਵਿਖੇ ਦਬਸ਼ ਦਿੱਤੇ ਜਾਣ ਦੇ ਦੌਰਾਨ ਉੱਥੋਂ ਵੱਡੀ ਗਿਣਤੀ ਵਿਚ ਫਾਈਲਾਂ ਨੂੰ ਕਬਜ਼ੇ ਵਿਚ ਲੈ ਜਾਣ ਤੋਂ ਬਾਅਦ ਜਾਅਲੀ ਡਿਪਲੋਮਾ ਫਾਰਮੇਸੀ ਕੋਰਸ ਕਰਵਾਉਣ ਦੇ ਗੋਰਖ ਧੰਦੇ ਦੀ ਮੁੜ ਜਾਂਚ ਸ਼ੁਰੂ ਹੋ ਜਾਣ ਦੇ ਨਾਲ ਕਥਿਤ ਜਾਅਲੀ ਡਿਪਲੋਮਾ ਫਾਰਮੇਸੀ ਕੋਰਸ ਕਰਵਾਉਣ ਦੇ ਬੁਣੇ ਜਾਲ਼ ਦੀਆਂ ਪਰਤਾਂ ਖੁੱਲਣ ਦੇ ਨਾਲ-ਨਾਲ ਇਸ ਜਾਲ ਦੇ ਸਿਰਜਣਹਾਰਾਂ ਤੇ ਸ਼ਿਕੰਜਾ ਕੱਸੇ ਜਾਣ ਦੀ ਸੰਭਾਵਨਾ ਵਧ ਗਈ ਹੈ। ਇਹ ਪ੍ਰਗਟਾਵਾ ਕਰਦਿਆਂ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਫ਼ਰੰਟ ਨੇ ਕਿਹਾ ਕਿ ਲੰਘੇ ਸਾਲਾਂ ਦੌਰਾਨ ਪੰਜਾਬ ਫਾਰਮੇਸੀ ਕੌਂਸਲ ਦਾ ਇਹ ਹਾਲ ਸੀ ਕਿ ਇਥੇ ਬਿੱਲੀ ਨੂੰ ਦੁੱਧ ਦੀ ਰਾਖੀ ਬਿਠਾਇਆ ਗਿਆ ਸੀ।

Ad Position 21
No active advertisement
ਅਜੀਤ ਡੈਸਕ 31-10-2026
ਸੰਗਰੂਰ, 30 ਅਕਤੂਬਰ (ਧੀਰਜ ਪਸ਼ੌਰੀਆ)-ਵਿਜੀਲੈਂਸ ਵਿਭਾਗ ਪੰਜਾਬ ਵਲੋਂ ਪਿਛਲੇ ਦਿਨੀਂ ਪੰਜਾਬ ਫਾਰਮੇਸੀ ਕੌਂਸਲ ਦੇ ਮੁੱਖ ਦਫ਼ਤਰ ਵਿਖੇ ਦਬਸ਼ ਦਿੱਤੇ ਜਾਣ ਦੇ ਦੌਰਾਨ ਉੱਥੋਂ ਵੱਡੀ ਗਿਣਤੀ ਵਿਚ ਫਾਈਲਾਂ ਨੂੰ ਕਬਜ਼ੇ ਵਿਚ ਲੈ ਜਾਣ ਤੋਂ ਬਾਅਦ ਜਾਅਲੀ ਡਿਪਲੋਮਾ ਫਾਰਮੇਸੀ ਕੋਰਸ ਕਰਵਾਉਣ ਦੇ ਗੋਰਖ ਧੰਦੇ ਦੀ ਮੁੜ ਜਾਂਚ ਸ਼ੁਰੂ ਹੋ ਜਾਣ ਦੇ ਨਾਲ ਕਥਿਤ ਜਾਅਲੀ ਡਿਪਲੋਮਾ ਫਾਰਮੇਸੀ ਕੋਰਸ ਕਰਵਾਉਣ ਦੇ ਬੁਣੇ ਜਾਲ਼ ਦੀਆਂ ਪਰਤਾਂ ਖੁੱਲਣ ਦੇ ਨਾਲ-ਨਾਲ ਇਸ ਜਾਲ ਦੇ ਸਿਰਜਣਹਾਰਾਂ ਤੇ ਸ਼ਿਕੰਜਾ ਕੱਸੇ ਜਾਣ ਦੀ ਸੰਭਾਵਨਾ ਵਧ ਗਈ ਹੈ। ਇਹ ਪ੍ਰਗਟਾਵਾ ਕਰਦਿਆਂ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਫ਼ਰੰਟ ਨੇ ਕਿਹਾ ਕਿ ਲੰਘੇ ਸਾਲਾਂ ਦੌਰਾਨ ਪੰਜਾਬ ਫਾਰਮੇਸੀ ਕੌਂਸਲ ਦਾ ਇਹ ਹਾਲ ਸੀ ਕਿ ਇਥੇ ਬਿੱਲੀ ਨੂੰ ਦੁੱਧ ਦੀ ਰਾਖੀ ਬਿਠਾਇਆ ਗਿਆ ਸੀ। ਉਨ੍ਹਾਂ ਹੋਰ ਕਿਹਾ ਕਿ ਬੁਣੇ ਗਏ ਇਸ ਜਾਲ ਵਿਚ ਫਸਣ ਵਾਲੇ ਭਾਵ ਡਿਪਲੋਮਾ ਫਾਰਮੇਸੀ ਦਾ ਕੋਰਸ ਕਰਨ ਵਾਲੇ ਐਨੇ ਗੁਨਾਹਗਾਰ ਨਹੀਂ ਹਨ ਜਿੰਨੇ ਪਿਛਲੇ ਸਾਲਾਂ ਦੌਰਾਨ ਪੰਜਾਬ ਫਾਰਮੇਸੀ ਕੌਂਸਲ ਦੇ ਰਹਿ ਚੁੱਕੇ ਕਈ ਅਹੁਦੇਦਾਰ, ਪੰਜਾਬ ਤਕਨੀਕੀ ਸਿੱਖਿਆ ਬੋਰਡ ਦੇ ਕੁੱਝ ਕੁ ਅਧਿਕਾਰੀ ਅਤੇ ਕੁੱਝ ਕੁ ਪ੍ਰਾਈਵੇਟ ਕਾਲਜਾਂ ਦੇ ਪ੍ਰਬੰਧਕ ਹਨ। ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਫ਼ਰੰਟ ਪੰਜਾਬ ਦੇ ਕਨਵੀਨਰ ਸਵਰਨਜੀਤ ਸਿੰਘ ਨੇ ਕਿਹਾ ਕਿ ਜਾਂਚਾਂ ਤਾਂ ਲੰਘੇ ਸਾਲਾਂ ਦੌਰਾਨ ਵੀ ਹੋਈਆਂ ਸਨ ਪਰ ਇਨ੍ਹਾਂ ਜਾਂਚਾਂ ਵਿਚ ਅਕਸਰ ਬੁਣੇ ਜਾਲ ਵਿਚ ਫਸਣ ਵਾਲੇ ਭਾਵ ਡਿਪਲੋਮਾ ਫਾਰਮੇਸੀ ਕਰਨ ਵਾਲਿਆਂ ਨੂੰ ਹੀ ਗੁਨਾਹਕਾਰ ਬਣਾ ਕੇ ਜਾਂਚ ਨੂੰ ਠੱਪ ਕਰ ਦਿੱਤਾ ਜਾਂਦਾ ਸੀ। ਆਸ ਹੈ ਕਿ ਇਸ ਵਾਰ ਅਸਲ ਗੁਨਾਹਗਾਰਾਂ ਨੂੰ ਹੱਥ ਪਵੇਗਾ। ਉਨ੍ਹਾਂ ਨੇ ਦੱਸਿਆ ਕਿ ਜਥੇਬੰਦੀ ਵਲੋਂ ਆਰ.ਟੀ.ਆਈ. ਰਾਹੀਂ ਪ੍ਰਾਪਤ ਸੂਚਨਾ ਦੇ ਆਧਾਰ ’ਤੇ ਮਿਤੀ 15.08.2014 ਨੂੰ ਪੰਜਾਬ ਸਰਕਾਰ ਅਤੇ ਚੀਫ਼ ਡਾਇਰੈਕਟਰ, ਵਿਜੀਲੈਂਸ ਬਿਊਰੋ ਪੰਜਾਬ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ਵਿਚ ਪੰਜਾਬ ਵਿੱਚ ਕੁੱਝ ਪ੍ਰਾਈਵੇਟ ਫਾਰਮੇਸੀ ਕਾਲਜਾਂ ਵਲੋਂ ਹਜ਼ਾਰਾਂ ਵਿਦਿਆਰਥੀਆਂ ਨੂੰ 10+2 ਦੇ ਜਾਅਲੀ ਸਰਟੀਫਿਕੇਟਾਂ ਦੇ ਆਧਾਰ ’ਤੇ ਡਿਪਲੋਮਾ ਇਨ ਫਾਰਮੇਸੀ ਵਿਚ ਦਾਖ਼ਲੇ ਦੇ ਕੇ ਡਿਪਲੋਮੇ ਕਰਵਾਉਣ ਅਤੇ ਪੰਜਾਬ ਫਾਰਮੇਸੀ ਕੌਂਸਲ ਵਲੋਂ ਇਨ੍ਹਾਂ ਨੂੰ ਬਿਨਾਂ ਕਿਸੇ ਜਾਂਚ ਤੋਂ ਰਜਿਸਟਰ ਕਰਨ ਸੰਬੰਧੀ ਤੱਥਾਂ ਸਾਹਿਤ ਵਰਣਨ ਕੀਤਾ ਗਿਆ ਸੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸਰਕਾਰ ਦੀ ਮਿਲੀਭੁਗਤ ਨਾਲ ਨਸ਼ਿਆਂ ਦੇ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਮੈਡੀਕਲ ਐਜੂਕੇਸ਼ਨ ਮਾਫ਼ੀਏ ਵਲੋਂ ਚਲਾਏ ਜਾ ਰਹੇ ਜਾਅਲੀ ਸਰਟੀਫਿਕੇਟਾਂ ਅਤੇ ਡੰਮ੍ਹੀ ਦਾਖ਼ਲਿਆਂ ਦੇ ਧੰਦੇ ਨੂੰ ਬੰਦ ਕਰਵਾਉਣ ਅਤੇ ਇਸ ਧੰਦੇ ਵਿਚ ਗ਼ਲਤ ਤਰੀਕੇ ਨਾਲ ਦਾਖ਼ਲ ਹੋਏ ਲੋਕਾਂ ਦੀਆਂ ਰਜਿਸਟ੍ਰੇਸ਼ਨਾਂਂ ਰੱਦ ਕਰਵਾਉਣ ਲਈ ਇਕਜੁੱਟ ਸੰਘਰਸ਼ ਕਰਨ ਦੀ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਤਾਰਾਂ ਵਾਲਾ ਪੁਲ ’ਤੇ ਗੋਲੀਆਂ ਚੱਲਣ ਦੇ ਮਾਮਲੇ ’ਚ ਨੌਜਵਾਨ ਦੀ ਮੌਤ ਅਗਲੀ ਖ਼ਬਰ 4 ਦੀ ਮਾਲਵਾ ਰੈਲੀ ’ਚ ਮਾਝੇ ਦਾ ਵੱਡਾ ਆਗੂ ਕਾਂਗਰਸ ’ਚ ਕਰੇਗਾ ਘਰ ਵਾਪਸੀ
Ad Position 24