31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਪਿਆਜ਼ ਨੇ ਕੱਢੇ ਲੋਕਾਂ ਦੇ ਹੰਝੂ, ਪ੍ਰਚੂਨ ਬਾਜ਼ਾਰ ’ਚ 70 ਰੁਪਏ ਕਿਲੋ ਹੋਈ ਕੀਮਤ ਅਗਲੇ ਹਫ਼ਤੇ ਰਾਜਸਥਾਨ ਤੋਂ ਨਵੀਂ ਫ਼ਸਲ ਆਉਣ ਨਾਲ ਮਿਲੇਗੀ ਰਾਹਤ

ਜਲੰਧਰ, 30 ਅਕਤੂਬਰ (ਸ਼ਿਵ)-ਸਰਦੀਆਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਪਿਆਜ਼ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਲੋਕਾਂ ਦੀਆਂ ਜੇਬਾਂ ‘ਤੇ ਵਾਧੂ ਬੋਝ ਪੈ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 31-10-2026
ਜਲੰਧਰ, 30 ਅਕਤੂਬਰ (ਸ਼ਿਵ)-ਸਰਦੀਆਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਪਿਆਜ਼ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਲੋਕਾਂ ਦੀਆਂ ਜੇਬਾਂ ‘ਤੇ ਵਾਧੂ ਬੋਝ ਪੈ ਰਿਹਾ ਹੈ। ਮਹਾਰਾਸ਼ਟਰ ਤੋਂ ਪਿਆਜ਼ ਦੀ ਆਮਦ ਘਟਣ ਕਾਰਨ ਜਲੰਧਰ ਦੇ ਪਰਚੂਨ ਬਾਜ਼ਾਰ ਵਿਚ ਪਿਆਜ਼ ਦਾ ਭਾਅ 70 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਜਲੰਧਰ ਦੀ ਸਬਜ਼ੀ ਮੰਡੀ ਵਿਚ ਪਿਛਲੇ ਕਈ ਮਹੀਨਿਆਂ ਤੋਂ ਮਹਾਰਾਸ਼ਟਰ ਤੋਂ ਪਿਆਜ਼ ਦੀ ਲਗਾਤਾਰ ਆਮਦ ਹੋ ਰਹੀ ਸੀ। ਆਮ ਤੌਰ ’ਤੇ ਮਹਾਰਾਸ਼ਟਰ ਤੋਂ ਕਰੀਬ 6 ਤੋਂ 7 ਮਹੀਨੇ ਤੱਕ ਪਿਆਜ਼ ਦੀ ਸਪਲਾਈ ਜਾਰੀ ਰਹਿੰਦੀ ਹੈ ਪਰ ਇਸ ਵਾਰ ਬਰਸਾਤੀ ਮੌਸਮ ਦੌਰਾਨ ਮਹਾਰਾਸ਼ਟਰ ਵਿਚ ਪਿਆਜ਼ ਦੀ ਫ਼ਸਲ ਪ੍ਰਭਾਵਿਤ ਹੋਣ ਕਾਰਨ ਹੁਣ ਮੰਡੀਆਂ ਵਿਚ ਇਸ ਦੀ ਆਮਦ ਕਾਫ਼ੀ ਘੱਟ ਗਈ ਹੈ। ਸਬਜ਼ੀ ਕਾਰੋਬਾਰ ਨਾਲ ਜੁੜੇ ਇੱਕ ਵਪਾਰੀ ਨੇ ਦੱਸਿਆ ਕਿ ਪਹਿਲਾਂ ਪਿਆਜ਼ ਥੋਕ ਬਾਜ਼ਾਰ ਵਿਚ 25 ਤੋਂ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਸੀ ਪਰ ਹੁਣ ਆਮਦ ਘਟਣ ਕਾਰਨ ਇਸ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਹੈ। ਦੂਜੇ ਪਾਸੇ ਪਿਆਜ਼ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ, ਅਗਲੇ ਹਫ਼ਤੇ ਤੱਕ ਰਾਜਸਥਾਨ ਤੋਂ ਪਿਆਜ਼ ਦੀ ਸਪਲਾਈ ਪੂਰੀ ਸਮਰੱਥਾ ਨਾਲ ਸ਼ੁਰੂ ਹੋਣ ਦੀ ਉਮੀਦ ਹੈ। ਇਸ ਨਾਲ ਖਪਤਕਾਰਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਜਲੰਧਰ ਦੀ ਸਬਜ਼ੀ ਮੰਡੀ ਵਿਚ ਪਿਆਜ਼ ਦੀ ਸਪਲਾਈ ਲਈ ਰੋਜ਼ਾਨਾ ਕਰੀਬ 25 ਤੋਂ ਵੱਧ ਗੱਡੀਆਂ ਪਹੁੰਚਦੀਆਂ ਹਨ। ਇੱਥੋਂ ਪਿਆਜ਼ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਜਲੰਧਰ ਦੇ ਆਸ-ਪਾਸ ਦੀਆਂ ਛੋਟੀਆਂ ਮੰਡੀਆਂ ਵਿਚ ਵੀ ਭੇਜਿਆ ਜਾਂਦਾ ਹੈ। ਅਜਿਹੇ ਵਿਚ ਜਲੰਧਰ ਮੰਡੀ ਵਿਚ ਪਿਆਜ਼ ਦੀ ਆਮਦ ਘਟਣ ਦਾ ਅਸਰ ਹੋਰ ਇਲਾਕਿਆਂ ਦੀ ਸਪਲਾਈ ਅਤੇ ਕੀਮਤਾਂ ’ਤੇ ਵੀ ਪੈ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਈ.ਐਸ.ਆਈ. ਹਸਪਤਾਲ ਦਾ ਡਿਪਟੀ ਡਾਇਰੈਕਟਰ (ਐਮ.ਐਸ.) ਹਰ ਵੇਲੇ ਰਹਿੰਦਾ ਨਸ਼ੇ ’ਚ ਟੱਲੀ ਅਗਲੀ ਖ਼ਬਰ ਆਨੰਦ ਪਬਲਿਕ ਸਕੂਲ ਦੀ ਰੇਹਾਨਾ ਸ਼ਰਮਾ ਅੰਤਰ ਸਕੂਲ ਰੇਡੀਓ ਜੌਕੀ ਮੁਕਾਬਲੇ ’ਚ ਅੱਵਲ ਸਕੂਲ ਦੀ ਪ੍ਰਬੰਧਕ ਕਮੇਟੀ ਨੇ ਦਿੱਤੀ...
Ad Position 24