30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸਾਬਕਾ ਪੁਲਿਸ ਮੁਲਾਜ਼ਮ ਵਲੋਂ ਭਰਜਾਈ ਦਾ ਕੁਹਾੜਾ ਮਾਰ ਕੇ ਕਤਲ

ਖਰੜ (ਮੋਹਾਲੀ), 30 ਅਕਤੂਬਰ (ਜੰਡਪੁਰੀ)-ਖਰੜ ਨੇੜਲੇ ਪਿੰਡ ਮਾਮੂਪੁਰ ਵਿਖੇ ਸਾਬਕਾ ਪੁਲਿਸ ਮੁਲਾਜ਼ਮ ਨੇ ਆਪਣੀ ਭਰਜਾਈ ਦਾ ਅੱਧੀ ਰਾਤ ਸਮੇਂ ਸਿਰ ’ਚ ਕੁਹਾੜਾ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਕਰਨੈਲ ਕੌਰ (62) ਪਤਨੀ ਜੋਗਿੰਦਰ ਸਿੰਘ ਵਜੋਂ ਹੋਈ ਹੈ।

Ad Position 21
No active advertisement
ਕਰਨੈਲ ਕੌਰ ਦੀ ਪੁਰਾਣੀ ਤਸਵੀਰ। ਮੁਲਜ਼ਮ ਦਿਮਾਗੀ ਤੌਰ ’ਤੇ ਦੱਸਿਆ ਜਾ ਰਿਹੈ ਪ੍ਰੇਸ਼ਾਨ 31-10-2026
ਖਰੜ (ਮੋਹਾਲੀ), 30 ਅਕਤੂਬਰ (ਜੰਡਪੁਰੀ)-ਖਰੜ ਨੇੜਲੇ ਪਿੰਡ ਮਾਮੂਪੁਰ ਵਿਖੇ ਸਾਬਕਾ ਪੁਲਿਸ ਮੁਲਾਜ਼ਮ ਨੇ ਆਪਣੀ ਭਰਜਾਈ ਦਾ ਅੱਧੀ ਰਾਤ ਸਮੇਂ ਸਿਰ ’ਚ ਕੁਹਾੜਾ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਕਰਨੈਲ ਕੌਰ (62) ਪਤਨੀ ਜੋਗਿੰਦਰ ਸਿੰਘ ਵਜੋਂ ਹੋਈ ਹੈ। ਮੁਲਜ਼ਮ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਕਤਲ ਵਾਲੀ ਜਗ੍ਹਾ ’ਤੇ ਦਰਵਾਜੇ ਸਮੇਤ ਹੋਰ ਸਾਮਾਨ ਟੁੱਟਿਆ ਹੋਇਆ ਸੀ। ਘਟਨਾ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਪੁੱਤਰ ਹਰਤੇਜ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਸ ਦੇ ਚਾਚੇ ਵਲੋਂ ਉਸ ਦੀ ਮਾਤਾ ਦਾ ਕੁਹਾੜਾ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਨੇ ਮੰਗ ਕੀਤੀ ਕਿ ਮੁਲਜ਼ਮ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸੇ ਦੌਰਾਨ ਮ੍ਰਿਤਕਾ ਦੀ ਭੈਣ ਨੇ ਦੱਸਿਆ ਕਿ ਉਸ ਦੀ ਭੈਣ ਸਾਊ ਸੁਭਾਅ ਦੀ ਸੀ, ਜਿਸ ਨਾਲ ਕਿ ਅਜਿਹਾ ਭਾਣਾ ਵਾਪਰ ਗਿਆ। ਇਸੇ ਦੌਰਾਨ ਥਾਣਾ ਘੜੂੰਆਂ ਦੇ ਮੁੱਖ ਅਫ਼ਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਰਤੇਜ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਮੋਹਕਮ ਸਿੰਘ ਦੇ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਫੀਲਡਗੰਜ ’ਚ ਪਟਾਕਿਆਂ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ-ਇਕ ਮੌਤ ਅਗਲੀ ਖ਼ਬਰ ਤਿਉਹਾਰੀ ਸੀਜ਼ਨ ’ਚ ਵੀ ਸਸਤੀ ਹੋਣ ਦਾ ਨਾਂਅ ਨਹੀਂ ਲੈ ਰਹੀ ਖੰਡ
Ad Position 24