24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਨਾਂਦੇੜ ਵਿਖੇ ਮਾਤਾ ਸਾਹਿਬ ਦੇਵਾ ਜੀ ਦੇ 345ਵੇਂ ਜਨਮ ਦਿਹਾੜੇ ਮੌਕੇ ਸਜਾਇਆ ਮਹਾਨ ਨਗਰ ਕੀਰਤਨ

ਹਰਸਾ ਛੀਨਾ (ਨਾਂਦੇੜ), 24 ਅਕਤੂਬਰ (ਕੜਿਆਲ)-ਨਾਂਦੇੜ ਵਿਖੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਵਿਖੇ ਮਾਤਾ ਜੀ ਦੇ 345ਵੇਂ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਏ ਗਏ । ਇਸ ਮੌਕੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ ।

Ad Position 21
No active advertisement
ਅਜੀਤ ਡੈਸਕ 25-10-2026
ਹਰਸਾ ਛੀਨਾ (ਨਾਂਦੇੜ), 24 ਅਕਤੂਬਰ (ਕੜਿਆਲ)-ਨਾਂਦੇੜ ਵਿਖੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਵਿਖੇ ਮਾਤਾ ਜੀ ਦੇ 345ਵੇਂ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਏ ਗਏ । ਇਸ ਮੌਕੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ । ਸਮਾਗਮ ਦੌਰਾਨ ਮਹਾਨ ਨਗਰ ਕੀਰਤਨ ਸਜਾਇਆ ਗਿਆ ਤੇ ਨਿਹੰਗ ਸਿੰਘਾਂ ਵਲੋਂ ਰਵਾਇਤੀ ਯੁੱਧ ਕਲਾ ਦੇ ਜੌਹਰ ਦਿਖਾਏ ਗਏ । ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਜਾਏ ਧਾਰਮਿਕ ਦੀਵਾਨਾਂ ਦੌਰਾਨ ਮੁੱਖ ਸੇਵਾਦਾਰ ਬਾਬਾ (ਡਾ.) ਤੇਜਾ ਸਿੰਘ ਨੇ ਸੰਗਤਾਂ ਨੂੰ ਮਾਤਾ ਸਾਹਿਬ ਦੇਵਾਂ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਅਪੀਲ ਕੀਤੀ । ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਨੇ ਸਿੱਖ ਧਰਮ ਵਿਚ ਮਾਤਾ ਜੀ ਦੇ ਯੋਗਦਾਨ ਬਾਰੇ ਚਾਨਣਾ ਪਾਇਆ। ਗਿਆਨੀ ਵਿਸ਼ਾਲ ਸਿੰਘ ਮੰਜੀ ਸਾਹਿਬ, ਅੰਮ੍ਰਿਤਸਰ ਨੇ ਕਥਾ ਵਿਚਾਰਾਂ ਰਾਹੀਂ ਮਾਤਾ ਜੀ ਦੇ ਜੀਵਨ ਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ। ਵੱਖ-ਵੱਖ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੇ ਦੂਜੇ ਦਿਨ ਨਿਹੰਗ ਸਿੰਘਾਂ ਨੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਤੋਂ ਗੁਰਦੁਆਰਾ ਹੀਰਾ ਘਾਟ ਤੱਕ ਮਹੱਲਾ ਸਜਾਇਆ । ਇਸ ਦੌਰਾਨ ਘੋੜਸਵਾਰੀ, ਨੇਜ਼ੇਬਾਜ਼ੀ, ਗਤਕਾ ਅਤੇ ਰਵਾਇਤੀ ਯ ੁੱਧ ਕਲਾ ਦੇ ਸ਼ਾਨਦਾਰ ਪ੍ਰਦਰਸ਼ਨ ਕੀਤੇ ਗਏ। ਆਖ਼ਰੀ ਦਿਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਸ਼ਿਕਾਰ ਘਾਟ ਸਾਹਿਬ ਤੱਕ ਮਹਾਨ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਗੁਰਦੁਆਰਾ ਲੰਗਰ ਸਾਹਿਬ ਨੰਦੇੜ, ਬਾਬਾ ਜੋਗਾ ਸਿੰਘ ਮੁੱਖੀ ਤਰਨਾ ਦਲ ਬਾਬਾ ਬਕਾਲਾ , ਬਾਬਾ ਤੇਜਾ ਸਿੰਘ ਮੁਖੀ ਗੁਰਦੁਆਰਾ ਮਾਤਾ ਸਾਹਿਬ ਦੇਵਾਂ, ਜਥੇਦਾਰ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲੇ, ਬਾਬਾ ਮਾਨ ਸਿੰਘ 96ਵੇਂ ਕਰੋੜੀ, ਜਥੇਦਾਰ ਬਾਬਾ ਲਖਬੀਰ ਸਿੰਘ ਕੁੰਭੜਾ, ਗੁਰਿੰਦਰ ਸਿੰਘ ਘੁਕੇਵਾਲੀ, ਮਨਪ੍ਰੀਤ ਸਿੰਘ ਕੁੰਜੀ ਵਾਲੇ ਮੈਂਬਰ ਸੱਚਖੰਡ ਬੋਰਡ, ਰਜਿੰਦਰ ਸਿੰਘ ਪੁਜਾਰੀ, ਬਾਬਾ ਗੁਰਦੀਪ ਸਿੰਘ ਭਾਈਕੇ, ਬਾਬਾ ਜਸਪਾਲ ਸਿੰਘ ਮਾਲਵਾ ਤਰਨਾ ਦਲ, ਬਾਬਾ ਬਲਬੀਰ ਸਿੰਘ ਖਾਪੜਖੇੜੀ, ਬਾਬਾ ਰਣਯੋਧ ਸਿੰਘ (ਮਨੋਜ), ਬਾਬਾ ਸੇਵਕ ਸਿੰਘ, ਭਾਈ ਰਾਜ ਸਿੰਘ ਰਾਮਗੜੀਆ ਨੰਦੇੜ ਵਾਲੇ, ਗੁਲਾਬ ਸਿੰਘ, ਗੁਰਮੀਤ ਸਿੰਘ ਬੇਦੀ, ਗਿਆਨੀ ਸਮਸ਼ੇਰ ਸਿੰਘ, ਬਾਬਾ ਕੁਲਦੀਪ ਸਿੰਘ ਝਾੜ ਸਾਹਿਬ ਵਾਲੇ, ਬਾਬਾ ਬਲਵਿੰਦਰ ਸਿੰਘ ਤਰਨਤਾਰਨ ਵਾਲੇ ਸਮੇਤ ਹਜ਼ਾਰਾਂ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਕੈਮਿਸਟ ਅੱਜ ਤੋਂ ਨਾਰਕੋਟਿਕਸ ਤੇ ਸਾਈਕੋਟ੍ਰੋਪਿਕ ਦਵਾਈਆਂ ਨਹੀਂ ਵੇਚਣਗੇ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼ : ਧਾਰਮਿਕ ਤੇ ਸਮਾਜ ਸੇਵੀ ਸ਼ਖ਼ਸੀਅਤ ਮਾਤਾ ਸ਼ੀਲਾ ਰਾਣੀ
Ad Position 24