24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪੋਰਟ ਐਡੀਲੇਡ ਦੇ ਸਾਬਕਾ ਖਿਡਾਰੀ ਡੈਨੀਅਲ ਸਟੀਵਰਟ ਦਾ ਅਚਾਨਕ ਦਿਹਾਂਤ

ਐਡੀਲੇਡ, 24 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਆਸਟ੍ਰੇਲੀਆ ਦੀ ਪ੍ਰਸਿੱਧ ਫੁੱਟਬਾਲ ਲੀਗ ਏ.ਐੱਫ.ਐੱਲ. ਦੇ ਪੋਰਟ ਐਡੀਲੇਡ ਫੁੱਟਬਾਲ ਕਲੱਬ ਦੇ ਸਾਬਕਾ ਫਾਰਵਰਡ ਖਿਡਾਰੀ ਡੈਨੀਅਲ ਸਟੀਵਰਟ ਦਾ 37 ਸਾਲ ਦੀ ਉਮਰ ਵਿਚ ਅਚਾਨਕ ਦਿਹਾਂਤ ਹੋ ਗਿਆ।ਉਨ੍ਹਾਂ ਦੇ ...

Ad Position 21
No active advertisement
ਅਜੀਤ ਡੈਸਕ 25-10-2026

ਐਡੀਲੇਡ, 24 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਆਸਟ੍ਰੇਲੀਆ ਦੀ ਪ੍ਰਸਿੱਧ ਫੁੱਟਬਾਲ ਲੀਗ ਏ.ਐੱਫ.ਐੱਲ. ਦੇ ਪੋਰਟ ਐਡੀਲੇਡ ਫੁੱਟਬਾਲ ਕਲੱਬ ਦੇ ਸਾਬਕਾ ਫਾਰਵਰਡ ਖਿਡਾਰੀ ਡੈਨੀਅਲ ਸਟੀਵਰਟ ਦਾ 37 ਸਾਲ ਦੀ ਉਮਰ ਵਿਚ ਅਚਾਨਕ ਦਿਹਾਂਤ ਹੋ ਗਿਆ।ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਖੇਡ ਜਗਤ ਅਤੇ ਕਲੱਬ ਨਾਲ ਜੁੜੇ ਲੋਕਾਂ ਵਿੱਚ ਸੋਗ ਦੀ ਲਹਿਰ ਹੈ।ਕਲੱਬ ਨੇ ਐਲਾਨ ਕੀਤਾ ਹੈ ਕਿ 2027 ਦੇ ਪਹਿਲੇ ਘਰੇਲੂ ਮੈਚ ਦੌਰਾਨ ਸਟੀਵਰਟ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।ਡੈਨੀਅਲ ਸਟੀਵਰਟ ਨੇ 2010 ਤੋਂ 2013 ਤੱਕ ਪੋਰਟ ਐਡੀਲੇਡ ਵਲੋਂ 36 ਮੈਚ ਖੇਡਦਿਆਂ 31 ਗੋਲ ਕੀਤੇ ਸਨ।ਉਨ੍ਹਾਂ ਨੂੰ 2009 ’ਚ ਕਲੱਬ ਨੇ ਚੁਣਿਆ ਸੀ ਅਤੇ ਉਸੇ ਸਾਲ ਸੀਨੀਅਰ ਟੀਮ ਵਿਚ ਸ਼ਾਮਿਲ ਕਰ ਲਿਆ ਗਿਆ ਸੀ।ਮੂਲ ਰੂਪ ਵਿਚ ਵਿਕਟੋਰੀਆ ਨਾਲ ਸੰਬੰਧਿਤ ਸਟੀਵਰਟ ਇਸ ਤੋਂ ਪਹਿਲਾਂ ਨੌਰਥ ਐਡੀਲੇਡ, ਈਸਟਰਨ ਰੇਂਜਸ ਅਤੇ ਕੁਈਨਜ਼ਲੈਂਡ ਦੇ ਲੈਬਰਾਡੋਰ ਕਲੱਬ ਵਲੋਂ ਵੀ ਖੇਡ ਚੁੱਕੇ ਸਨ।ਉਨ੍ਹਾਂ ਦੇ ਖੇਡ ਜੀਵਨ ਦਾ ਯਾਦਗਾਰੀ ਪ੍ਰਦਰਸ਼ਨ 2010 ਵਿਚ ਰਿਚਮੰਡ ਵਿਰੁੱਧ ਮੈਚ ਦੌਰਾਨ ਸਾਹਮਣੇ ਆਇਆ ਸੀ। ਡੌਕਲੈਂਡਜ਼ ਵਿਖੇ ਖੇਡੇ ਗਏ ਇਸ ਮੁਕਾਬਲੇ ਵਿਚ ਸਟੀਵਰਟ ਨੇ ਚਾਰ ਗੋਲ ਕੀਤੇ ਅਤੇ ਪੋਰਟ ਐਡੀਲੇਡ ਨੂੰ 10 ਅੰਕਾਂ ਦੇ ਫ਼ਰਕ ਨਾਲ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ।ਪੋਰਟ ਐਡੀਲੇਡ ਫੁੱਟਬਾਲ ਕਲੱਬ ਦੇ ਮੁੱਖ ਕਾਰਜਕਾਰੀ ਮੈਥਿਊ ਰਿਚਰਡਸਨ ਨੇ ਸਟੀਵਰਟ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਨੇ ਸਟੀਵਰਟ ਦੇ ਦੋਸਤਾਂ, ਸਾਬਕਾ ਸਾਥੀ ਖਿਡਾਰੀਆਂ, ਕੋਚਾਂ ਅਤੇ ਸਟਾਫ਼ ਨਾਲ ਵੀ ਦੁੱਖ ਸਾਂਝਾ ਕੀਤਾ।ਕਲੱਬ ਨੇ ਕਿਹਾ ਕਿ ਡੈਨੀਅਲ ਸਟੀਵਰਟ ਪੋਰਟ ਐਡੀਲੇਡ ਫੁੱਟਬਾਲ ਪਰਿਵਾਰ ਦਾ ਅਹਿਮ ਹਿੱਸਾ ਸਨ ਅਤੇ ਹਮੇਸ਼ਾ ਰਹਿਣਗੇ। ਕਲੱਬ ਵਲੋਂ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਦਿਹਾਂਤ ਨਾਲ ਪ੍ਰਭਾਵਿਤ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਸਾਬਕਾ ਸਾਥੀ ਖਿਡਾਰੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਵੈਨਕੂਵਰ ਦੇ ਰਿਹਾਇਸ਼ੀ ਇਲਾਕਿਆਂ ’ਚ ਹਲਕਾਏ ਜੰਗਲੀ ਜਾਨਵਰ ਦੀ ਦਹਿਸ਼ਤ, ਕਈ ਲੋਕਾਂ ਨੂੰ ਕੱਟਣ ਦਾ ਖਦਸ਼ਾ ਅਗਲੀ ਖ਼ਬਰ ਅਮਰੀਕਾ ਵਿਚ ਦੇਸ਼ ਨਿਕਾਲੇ ਦੇ ਡਰੋਂ ਇਲਾਜ ਕਰਵਾਉਣ ਨਾ ਗਈ ਕੈਨੇਡੀਅਨ ਔਰਤ ਦੀ ਮੌਤ
Ad Position 24