24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਫਰੈਂਚ ਓਪਨ : ਸਿੰਧੂ 13 ਸਾਲ ਦਾ ਇੰਤਜ਼ਾਰ ਖ਼ਤਮ ਕਰ ਕੇ ਫਾਈਨਲ ਵਿਚ

ਪੈਰਿਸ, 24 ਅਕਤੂਬਰ (ਪੀ. ਟੀ. ਆਈ.)-ਆਪਣੇ ਆਖਰੀ ਫਰੈਂਚ ਓਪਨ ਫਾਈਨਲ ਦੇ 13 ਸਾਲਾਂ ਬਾਅਦ ਪੀ.ਵੀ. ਸਿੰਧੂ ਇਕ ਵਾਰ ਫਿਰ ਫਾਈਨਲ ਵਿਚ ਪਹੁੰਚ ਗਈ ਹੈ। ਦੋ ਵਾਰ ਦੀ ਉਲੰਪਿਕ ਤਗਮਾ ਜੇਤੂ ਸਿੰਧੂ ਨੇ ਜਪਾਨ ਦੀ 21 ਸਾਲਾ ਹੀਨਾ ਅਕੇਚੀ ਨੂੰ 21-10, 20-...

Ad Position 21
No active advertisement
ਅਜੀਤ ਡੈਸਕ 25-10-2026

ਪੈਰਿਸ, 24 ਅਕਤੂਬਰ (ਪੀ. ਟੀ. ਆਈ.)-ਆਪਣੇ ਆਖਰੀ ਫਰੈਂਚ ਓਪਨ ਫਾਈਨਲ ਦੇ 13 ਸਾਲਾਂ ਬਾਅਦ ਪੀ.ਵੀ. ਸਿੰਧੂ ਇਕ ਵਾਰ ਫਿਰ ਫਾਈਨਲ ਵਿਚ ਪਹੁੰਚ ਗਈ ਹੈ। ਦੋ ਵਾਰ ਦੀ ਉਲੰਪਿਕ ਤਗਮਾ ਜੇਤੂ ਸਿੰਧੂ ਨੇ ਜਪਾਨ ਦੀ 21 ਸਾਲਾ ਹੀਨਾ ਅਕੇਚੀ ਨੂੰ 21-10, 20-22, 21-16 ਨਾਲ ਹਰਾਇਆ। ਇਸ ਜਿੱਤ ਨਾਲ ਉਹ ਜੁਲਾਈ ਵਿਚ ਜਿੱਤੇ ਗਏ ਜਪਾਨ ਓਪਨ ਖ਼ਿਤਾਬ ਤੋਂ ਬਾਅਦ ਇਸ ਸਾਲ ਦੇ ਆਪਣੇ ਦੂਜੇ ‘ਸੁਪਰ 750’ ਫਾਈਨਲ ਵਿਚ ਪਹੁੰਚ ਗਈ ਹੈ।

ਇਸ ਤੋਂ ਪਹਿਲਾਂ 2017 ਅਤੇ 2021 ਵਿਚ ਫਰੈਂਚ ਓਪਨ ਦੇ ਸੈਮੀਫਾਈਨਲ ਵਿਚ ਉਸ ਦਾ ਮੁਕਾਬਲਾ ਜਪਾਨੀ ਖਿਡਾਰਨਾਂ ਅਕਾਨੇ ਯਾਮਾਗੁਚੀ ਅਤੇ ਸਯਾਕਾ ਤਾਕਾਹਾਸ਼ੀ ਨਾਲ ਹੋਇਆ ਸੀ। ਸਿੰਧੂ ਨੇ ਜਿੱਤ ਤੋਂ ਬਾਅਦ ਕਿਹਾ ਕਿ ਮੈਂ ਖੁਸ਼ ਹਾ, ਪਰ ਕੰਮ ਅਜੇ ਪੂਰਾ ਨਹੀਂ ਹੋਇਆ ਹੈ। ਅਜੇ ਇਕ ਹੋਰ ਮੁਕਾਬਲਾ ਬਾਕੀ ਹੈ। ਉਸ ਨੇ ਅੱਗੇ ਕਿਹਾ ਕਿ ਮੈਨੂੰ ਵਾਪਸ ਜਾ ਕੇ ਅਗਲੇ ਮੈਚ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਸਿੰਧੂ ਖ਼ਿਤਾਬੀ ਮੁਕਾਬਲੇ ਵਿਚ ਐਨ ਸੇ-ਯੰਗ ਨਾਲ ਭਿੜੇਗੀ।

Ad Position 22
No active advertisement
ਪਿਛਲੀ ਖ਼ਬਰ ਪੋਲਾਰਡ ਮੁੰਬਈ ਇੰਡੀਅਨਜ਼ ਦਾ ਮੁੱਖ ਕੋਚ ਨਿਯੁਕਤ ਅਗਲੀ ਖ਼ਬਰ ਕੰਬਾਈਨ ਤੇ ਮੋਟਰਸਾਈਕਲ ਦੀ ਟੱਕਰ ਵਿਚ ਪੁੱਤਰ ਦੀ ਮੌਤ, ਪਿਓ ਗੰਭੀਰ ਜ਼ਖਮੀ
Ad Position 24