ਰਾਜਪੁਰਾ (ਪਟਿਆਲਾ), 23 ਅਕਤੂਬਰ (ਰਣਜੀਤ ਸਿੰਘ)- ਰਾਜਪੁਰਾ ਸ਼ਹਿਰ ਵਿਖੇ ਬੀਤੀ ਦੇਰ ਸ਼ਾਮ ਤੋਂ ਹਵਾ ਚੱਲਣੀ ਸ਼ੁਰੂ ਹੋ ਗਈ ਸੀ ਅਤੇ ਵੇਖਦੇ ਵੇਖਦੇ ਹਵਾ ਨੇ ਤੇਜ਼ੀ ਫੜ ਲਈ ਅਤੇ ਉਸ ਤੋਂ ਬਾਅਦ ਕਰੀਬ ਸਾਢੇ ਕੁ 9 ਵਜੇ ਬਾਰਿਸ਼ ਪੈਣੀ ਸ਼ੁਰੂ ਹੋ ਗਈ ਇਸ ਬਾਰਿਸ਼ ਨਾਲ ਜਿੱਥੇ ਮੌਸਮ ਠੰਡਾ ਹੋ ਗਿਆ ਹੈ ਉੱਥੇ ਹੀ ਕਿਸਾਨਾਂ ਦਾ ਝੋਨਾ ਹਾਲੇ ਖੇਤਾਂ ਵਿਚ ਪਿਆ ਹੈ।
ਮੰਡੀਆਂ ਵਿਚ ਪਿਆ ਹੈ। ਕਿਸਾਨਾਂ ਦੀ ਜਾਨ ਮੁੱਠੀ ਵਿਚ ਆਈ ਪਈ ਹੈ। ਇਸ ਸਬੰਧੀ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਹੈ ਕਿ ਇਹ ਬਾਰਿਸ਼ ਕਿਸਾਨਾਂ ਲਈ ਆਫ਼ਤ ਬਣ ਕੇ ਆਈ ਹੈ ਅਤੇ ਕਿਸਾਨਾਂ ਦਾ ਝੋਨਾ ਖੇਤਾਂ ਵਿਚ ਖੜਾ ਹੈ ਜੇਕਰ ਤੇਜ਼ ਹਵਾ ਚੱਲਦੀ ਹੈ ਤਾਂ ਝੋਨੇ ਦੇ ਡਿੱਗਣ ਦਾ ਕਾਫੀ ਜ਼ਿਆਦਾ ਖ਼ਤਰਾ ਹੈ ਕਿਉਂਕਿ ਝੋਨਾ ਪੱਕ ਕੇ ਬਿਲਕੁਲ ਤਿਆਰ ਹੋਇਆ ਖੜਾ ਹੈ ਅਤੇ ਇਸ ਨੂੰ ਕੰਬਾਈਨ ਨਾਲ ਕੱਟਣ ਤੇ ਕਾਫੀ ਜ਼ਿਆਦਾ ਮੁਸ਼ਕਿਲ ਪੇਸ਼ ਆਵੇਗੀ।