24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਭਾਰਤੀ ਭੌਤਿਕ ਵਿਗਿਆਨੀ ਅਸ਼ੋਕ ਸੇਨ ਓਸਕਰ ਕਲਾਈਨ ਮੈਡਲ ਨਾਲ ਸਨਮਾਨਿਤ

ਨਵੀਂ ਦਿੱਲੀ/ਬੈਂਗਲੁਰੂ, 24 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 25-10-2026
ਨਵੀਂ ਦਿੱਲੀ/ਬੈਂਗਲੁਰੂ, 24 ਅਕਤੂਬਰ (ਪੀ.ਟੀ.ਆਈ.)-ਭਾਰਤੀ ਭੌਤਿਕ ਵਿਗਿਆਨੀ ਅਸ਼ੋਕ ਸੇਨ ਨੂੰ ਸਾਲ 2026 ਦੇ ਓਸਕਰ ਕਲਾਈਨ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਮੈਡਲ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਭਾਰਤੀ ਭੌਤਿਕ ਵਿਗਿਆਨੀ ਬਣ ਗਏ ਹਨ। ਬੈਂਗਲੁਰੂ ਸਥਿਤ ਇੰਟਰਨੈਸ਼ਨਲ ਸੈਂਟਰ ਫਾਰ ਥਿਊਰੀਟਿਕਲ ਸਾਇੰਸਜ਼ (ਆਈ.ਸੀ.ਟੀ.ਐੱਸ.) ’ਚ ਇਨਫੋਸਿਸ ਮਾਧਵ ਚੇਅਰ ਪ੍ਰੋਫੈਸਰ ਅਸ਼ੋਕ ਸੇਨ ਨੂੰ ਆਧੁਨਿਕ ਸਟ੍ਰਿੰਗ ਥਿਊਰੀ ਦੇ ਪ੍ਰਮੁੱਖ ਵਿਗਿਆਨੀਆਂ ’ਚ ਗਿਣਿਆ ਜਾਂਦਾ ਹੈ। ਉਨ੍ਹਾਂ ਦੀਆਂ ਖੋਜਾਂ ਨੇ ਇਸ ਸਿਧਾਂਤ ਨੂੰ ਵਿਕਸਿਤ ਕਰਨ ’ਚ ਅਹਿਮ ਯੋਗਦਾਨ ਪਾਇਆ ਹੈ। ਸਟ੍ਰਿੰਗ ਥਿਊਰੀ ਪਦਾਰਥ ਦੇ ਮੁੱਢਲੇ ਕਣਾਂ ਤੇ ਉਨ੍ਹਾਂ ਵਿਚਕਾਰ ਕੰਮ ਕਰਨ ਵਾਲੀਆਂ ਸ਼ਕਤੀਆਂ ਦੀ ਇਕਜੁੱਟ ਵਿਆਖਿਆ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ। ਸਾਲ 2001 ’ਚ ਪਦਮਸ਼੍ਰੀ ਤੇ 2013 ’ਚ ਪਦਮ ਭੂਸ਼ਣ ਨਾਲ ਸਨਮਾਨਿਤ ਸੇਨ ਨੂੰ 2012 ’ਚ ਬੁਨਿਆਦੀ ਭੌਤਿਕ ਵਿਗਿਆਨ ਦੇ ਖੇਤਰ ’ਚ ਬ੍ਰੇਕਥਰੂ ਪੁਰਸਕਾਰ ਵੀ ਮਿਲਿਆ ਸੀ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੀ ਮਹਾਂਰੈਲੀ ’ਤੇ ਵਪਾਰੀਆਂ ਨੇ ਜਤਾਇਆ ਇਤਰਾਜ਼ ਅਗਲੀ ਖ਼ਬਰ ਨਿਊਜ਼ਕਲਿਕ ਖਿਲਾਫ਼ ਮਾਮਲਾ ਰੱਦ ਕਰਨ ਵਿਰੁੱਧ ਸੁਪਰੀਮ ਕੋਰਟ ਪੁੱਜੀ ਈ.ਡੀ.
Ad Position 24