ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਬਠਿੰਡਾ, 4 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਮਾਡਲ ਟਾਊਨ ਫੇਜ਼ 1 ਵਿਚ ਰੇਲਵੇ ਦੀਵਾਰ ਦੇ ਨੇੜੇ ਵਗਦੀ ਨਹਿਰ ਦੇ ਸੂਏ ਦੀ ਪੁਲੀ ਦੇ ਹੇਠਾਂ ਇਕ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਟੀਮ ਸੰਦੀਪ ਗਿੱਲ, ਜੱਗਾ, ਨਿਤੀਸ਼ ਸੇਨ, ਹਰਬੰਸ ਸਿੰਘ ਮੈਂਬਰ ਮੌਕੇ ’ਤੇ ਪਹੁੰਚੇ। ਉਨ੍ਹਾਂ ਦੇਖਿਆ ਕਿ ਮਾਡਲ ਟਾਊਨ ਰੇਲਵੇ ਦੀਵਾਰ ਦੇ ਨਾਲ ਪੁਲੀ ਹੇਠਾਂ ਨਹਿਰ ਇੱਕ ਲਾਸ਼ ਪਈ ਸੀ, ਜੋ ਕਿ ਗਲ਼ ਸੜ ਗਈ ਸੀ ਤੇ ਲਗਭਗ ਤਿੰਨ ਚਾਰ ਦਿਨ ਪੁਰਾਣੀ ਜਾਪਦੀ ਸੀ।
ਬਠਿੰਡਾ, 4 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਮਾਡਲ ਟਾਊਨ ਫੇਜ਼ 1 ਵਿਚ ਰੇਲਵੇ ਦੀਵਾਰ ਦੇ ਨੇੜੇ ਵਗਦੀ ਨਹਿਰ ਦੇ ਸੂਏ ਦੀ ਪੁਲੀ ਦੇ ਹੇਠਾਂ ਇਕ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਟੀਮ ਸੰਦੀਪ ਗਿੱਲ, ਜੱਗਾ, ਨਿਤੀਸ਼ ਸੇਨ, ਹਰਬੰਸ ਸਿੰਘ ਮੈਂਬਰ ਮੌਕੇ ’ਤੇ ਪਹੁੰਚੇ। ਉਨ੍ਹਾਂ ਦੇਖਿਆ ਕਿ ਮਾਡਲ ਟਾਊਨ ਰੇਲਵੇ ਦੀਵਾਰ ਦੇ ਨਾਲ ਪੁਲੀ ਹੇਠਾਂ ਨਹਿਰ ਇੱਕ ਲਾਸ਼ ਪਈ ਸੀ, ਜੋ ਕਿ ਗਲ਼ ਸੜ ਗਈ ਸੀ ਤੇ ਲਗਭਗ ਤਿੰਨ ਚਾਰ ਦਿਨ ਪੁਰਾਣੀ ਜਾਪਦੀ ਸੀ। ਮ੍ਰਿਤਕ ਦਾ ਸਰੀਰ ਭਾਰੀ ਸੀ। ਮ੍ਰਿਤਕ ਦੇ ਇਕ ਹੱਥ ’ਤੇ ਅੰਗਰੇਜ਼ੀ ਵਿਚ ਭੱਟੀ ਲਿਖਿਆ ਹੋਇਆ ਸੀ ਅਤੇ ਦੂਜੀ ਬਾਂਹ ’ਤੇ ਕਾਕਾ ਲਿਖਿਆ ਹੋਇਆ ਸੀ। ਸਹਾਰਾ ਟੀਮ ਦੇ ਸੂਚਿਤ ਕਰਨ ’ਤੇ ਦੇ ਰੇਲਵੇ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਮ੍ਰਿਤਕ ਦੀ ਬਾਂਹ ਦੇ ਨੇੜੇ ਇਕ ਸਰਿੰਜ ਪਈ ਸੀ। ਪੁਲਿਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪੋਸਟਮਾਰਟਮ ਲਈ ਲੈ ਗਈ।