04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਿਆਲਕੋਟ ’ ਚ ਗੁਰਦੁਆਰਾ ਛੇਵੀਂ ਤੇ ਸੱਤਵੀਂ ਪਾਤਸ਼ਾਹੀ ਦਾ ਵੱਡਾ ਹਿੱਸਾ ਬਣਿਆ ਮਲਬੇ ਦਾ ਢੇਰ

ਅੰਮ੍ਰਿਤਸਰ, 4 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ’ਚ 15 ਤੋਂ ਵਧੇਰੇ ਇਤਿਹਾਸਕ ਗੁਰਦੁਆਰੇ ਮੌਜੂਦ ਹਨ, ਪਰ ਸਿਰਫ਼ ਇਕ ਗੁਰਦੁਆਰਾ ਸਾਹਿਬ ਤੋਂ ਇਲਾਵਾ ਬਾਕੀ ਸਭ ਮਲਬੇ ਦੇ ਢੇਰਾਂ ’ਚ ਤਬਦੀਲ ਹੋ ਚੁਕੇ ਹਨ। ਸਿਆਲਕੋਟ ਦੇ ਪਿੰਡ ਗਲੋਟੀਆਂ ਖ਼ੁਰਦ ਵਿਚਲਾ ਗੁਰਦੁਆਰਾ ਛੇਵੀਂ ਤੇ ਸੱਤਵੀਂ ਪਾਤਸ਼ਾਹੀ ਦਾ ਵੀ ਵੱਡਾ ਹਿੱਸਾ ਢਹਿ ਚੁੱਕਿਆ ਹੈ ਤੇ ਇਸ ਦੇ ਅੰਦਰ ਥਾਂ-ਥਾਂ ’ਤੇ ਗੰਦਗੀ ਅਤੇ ਕੂੜੇ ਦੇ ਢੇਰ ਲੱਗੇ ਹੋਏ ਹਨ।

Ad Position 21
No active advertisement
ਅਜੀਤ ਡੈਸਕ 05-10-2026
ਅੰਮ੍ਰਿਤਸਰ, 4 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ’ਚ 15 ਤੋਂ ਵਧੇਰੇ ਇਤਿਹਾਸਕ ਗੁਰਦੁਆਰੇ ਮੌਜੂਦ ਹਨ, ਪਰ ਸਿਰਫ਼ ਇਕ ਗੁਰਦੁਆਰਾ ਸਾਹਿਬ ਤੋਂ ਇਲਾਵਾ ਬਾਕੀ ਸਭ ਮਲਬੇ ਦੇ ਢੇਰਾਂ ’ਚ ਤਬਦੀਲ ਹੋ ਚੁਕੇ ਹਨ। ਸਿਆਲਕੋਟ ਦੇ ਪਿੰਡ ਗਲੋਟੀਆਂ ਖ਼ੁਰਦ ਵਿਚਲਾ ਗੁਰਦੁਆਰਾ ਛੇਵੀਂ ਤੇ ਸੱਤਵੀਂ ਪਾਤਸ਼ਾਹੀ ਦਾ ਵੀ ਵੱਡਾ ਹਿੱਸਾ ਢਹਿ ਚੁੱਕਿਆ ਹੈ ਤੇ ਇਸ ਦੇ ਅੰਦਰ ਥਾਂ-ਥਾਂ ’ਤੇ ਗੰਦਗੀ ਅਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਉਕਤ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਅਮਰੀਕਾ ਆਧਾਰਿਤ ਜੀਵੇ ਸਾਂਝਾ ਪੰਜਾਬ ਨਾਮੀ ਜਥੇਬੰਦੀ ਦੇ ਡਾ: ਤਰੁਨਜੀਤ ਸਿੰਘ ਬੁਤਾਲੀਆ (ਪ੍ਰੋ. ਓਹਇਓ ਸਟੇਟ ਯੂਨੀਵਰਸਿਟੀ, ਯੂ. ਐੱਸ. ਏ.) ਨੇ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਿੰਡ ਗਲੋਟੀਆਂ ਖ਼ੁਰਦ ’ਚ ਗੁਰਦੁਆਰਾ ਸਾਹਿਬ ਵਾਲੇ ਸਥਾਨ ’ਤੇ ਗੁਰੂ ਹਰਿਗੋਬਿੰਦ ਸਾਹਿਬ ਕਸ਼ਮੀਰ ਤੋਂ ਵਾਪਸੀ ਸਮੇਂ ਬਿਰਾਜੇ ਸਨ। ਇਸੇ ਹੀ ਸਥਾਨ ’ਤੇ ਸੱਤਵੀਂ ਪਾਤਸ਼ਾਹੀ ਗੁਰੂ ਹਰਿ ਰਾਇ ਸਾਹਿਬ ਇਸ ਇਲਾਕੇ ਦੇ ਢਿੱਲੋਂ ਤੇ ਸਾਹੀਆਂ ਦਾ ਵਿਰੋਧ ਮਿਟਾਉਣ ਲਈ ਵਿਸ਼ੇਸ਼ ਤੌਰ ’ਤੇ ਪਧਾਰੇ ਸਨ। ਗੁਰਦੁਆਰਾ ਸਾਹਿਬ ਦਾ ਦਰਬਾਰ ਭਵਨ ਤੇ ਰਿਹਾਇਸ਼ੀ ਮਕਾਨ ਬਹੁਤ ਪੁਰਾਣੇ ਸਨ, ਉਨ੍ਹਾਂ ਦੀ ਜਗ੍ਹਾ ਨਿਧਾਨ ਸਿੰਘ ਨੇ ਗੁੰਬਦਦਾਰ ਤਿੰਨ-ਮੰਜ਼ਿਲਾਂ ਇਮਾਰਤ ਦੀ ਸੇਵਾ ਕਰਵਾਈ । ਦੇਸ਼ ਦੀ ਵੰਡ ਤੋਂ ਬਾਅਦ ਇਸ ਅਸਥਾਨ ਨੂੰ ਲੰਮੇ ਸਮੇਂ ਤੱਕ ਜੰਞ-ਘਰ ਅਤੇ ਹੋਰ ਮੁਸਲਿਮ ਰਸਮਾਂ ਦੇ ਇਕੱਠ ਵਜੋਂ ਵਰਤੋਂ ’ਚ ਲਿਆਇਆ ਜਾਂਦਾ ਰਿਹਾ, ਜਦਕਿ ਹੁਣ ਇਸ ਦੀ ਇਮਾਰਤ ਦੀ ਹਾਲਤ ਬਹੁਤ ਖ਼ਸਤਾ ਹੋ ਜਾਣ ਕਰਕੇ ਇਸ ਨੂੰ ਖਾਲੀ ਕਰ ਦਿੱਤਾ ਗਿਆ ਹੈ । ਡਾ: ਬੁਤਾਲੀਆ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਬਣਾਏ ਤੇਲ ਚਿੱਤਰ ਧੁੰਦਲੇ ਪੈ ਚੁਕੇ ਹਨ, ਪਰ ਅੰਦਰ-ਬਾਹਰ ਕੰਧਾਂ ਤੇ ਫ਼ਰਸ਼ ’ਤੇ ਗੁਰਮੁਖੀ ’ਚ ਲਗਾਈਆਂ ਗਈਆਂ ਦਰਜਨਾਂ ਸਿਲਾਂ ਅੱਜ ਵੀ ਆਸਾਨੀ ਨਾਲ ਪੜ੍ਹੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਪਾਕਿ ਸਰਕਾਰ ਤੋਂ ਸਿਆਲਕੋਟ ਦੇ ਹੋਰਨਾ ਇਤਿਹਾਸਕ ਗੁਰਦੁਆਰਿਆਂ ਸਮੇਤ ਜ਼ਿਲ੍ਹੇ ਦੀ ਤਹਿਸੀਲ ਡਸਕਾ ਦੇ ਪਿੰਡ ਚੱਕ ਫ਼ਤਿਹ ਭਿੰਡਰ ’ਚ ਮੌਜੂਦ ਯਾਦਗਾਰ ਗੁਰਦੁਆਰਾ ਗੁਰੂ ਨਾਨਕਸਰ ਸਾਹਿਬ ਦੀ ਵੀ ਰੁਕੀ ਹੋਈ ਨਵ-ਉਸਾਰੀ ਪਹਿਲ ਦੇ ਆਧਾਰ ’ਤੇ ਕਰਵਾਉਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਅਗਲੀ ਖ਼ਬਰ ਮੋਹਨਜੀਤ ਸਿੰਘ ਸ਼ੇਰੋਂ , ਗੁਲਜ਼ਾਰ ਸਿੰਘ ਤੂਰਬੰਜਾਰਾ ਤੇ ਸਨਮਦੀਪ ਸਿੰਘ ਕਨੋਈ ਦੇ ਪਰਿਵਾਰਾਂ ਨੂੰ ਇਨਸਾਫ਼ ਨਾ ਮਿਲਣ ਵਿਰੁ...
Ad Position 24