04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਏਸ਼ਿਆਈ ਖੇਡਾਂ : ਭਾਰਤ - ਪਾਕਿ ਕ੍ਰਿਕਟ ਤੇ ਹਾਕੀ ਮੈਚ ਸਭ ਤੋਂ ਵੱਧ ਦੇਖੇ ਗਏ - ਓ . ਸੀ . ਏ .

ਨਾਗੋਆ, 4 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 05-10-2026
ਨਾਗੋਆ, 4 ਅਕਤੂਬਰ (ਪੀ. ਟੀ. ਆਈ.)-ਉਲੰਪਿਕ ਕੌਂਸਲ ਆਫ਼ ਏਸ਼ੀਆ (ਓ.ਸੀ.ਏ.) ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਪੁਰਸ਼ ਕ੍ਰਿਕਟ ਫਾਈਨਲ ਅਤੇ ਹਾਕੀ ਸੈਮੀਫਾਈਨਲ ਏਸ਼ਿਆਈ ਖੇਡਾਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਦੇਖੇ ਗਏ ਮੈਚ ਸਨ। ਓ.ਸੀ.ਏ. ਨੇ 212 ਰਿਕਾਰਡਾਂ ਦਾ ਹਵਾਲਾ ਦਿੰਦੇ ਹੋਏ ਇਹ ਵੀ ਦਾਅਵਾ ਕੀਤਾ ਕਿ ਆਈਚੀ-ਨਾਗੋਆ ਖੇਡਾਂ ਵਿਚ ਐਥਲੀਟਾਂ ਨੂੰ ਸਭ ਤੋਂ ਵਧੀਆ ਮਾਹੌਲ ਪ੍ਰਦਾਨ ਕੀਤਾ ਗਿਆ ਸੀ। ਓ.ਸੀ.ਏ. ਤਾਲਮੇਲ ਕਮੇਟੀ ਦੇ ਪ੍ਰਧਾਨ ਤੈਯਬ ਇਕਰਾਮ ਨੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਖੇਡਾਂ ਦੇ ਪ੍ਰਸਾਰਣ ਨੂੰ ਹੁਣ ਤੱਕ ਦੀ ਸਭ ਤੋਂ ਵੱਧ ਦਰਸ਼ਕਾਂ ਦੀ ਗਿਣਤੀ ਮਿਲੀ, ਜਿਸ ਦਾ ਸਿਹਰਾ ਦੋ ਵੱਡੇ ਮੈਚਾਂ ਨੂੰ ਜਾਂਦਾ ਹੈ। ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਸਭ ਤੋਂ ਵੱਧ ਦੇਖਿਆ ਗਿਆ ਮੈਚ ਸੀ, ਜਦੋਂਕਿ ਭਾਰਤ-ਪਾਕਿਸਤਾਨ ਹਾਕੀ ਮੈਚ ਖੇਡਾਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਦੇਖਿਆ ਗਿਆ ਮੈਚ ਸੀ। ਹਾਲਾਂਕਿ, ਉਨ੍ਹਾਂ ਦਰਸ਼ਕਾਂ ਦੀ ਗਿਣਤੀ ਬਾਰੇ ਅੰਕੜੇ ਨਹੀਂ ਦਿੱਤੇ ਅਤੇ ਇਹ ਵੀ ਨਹੀਂ ਦੱਸਿਆ ਕਿ ਦੋਵਾਂ ਮੈਚਾਂ ਵਿਚਾਲੇ ਕਿਸ ਨੂੰ ਜ਼ਿਆਦਾ ਦਰਸ਼ਕ ਮਿਲੇ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਓ.ਸੀ.ਏ. ਨੇ ਇਨ੍ਹਾਂ ਖੇਡਾਂ ਵਿਚ ਇਕ ਸੁਰੱਖਿਆ ਸਿਧਾਂਤ ਦਾ ਪ੍ਰਦਰਸ਼ਨ ਕੀਤਾ। ਸਾਰੇ ਪਹਿਲੂਆਂ ਤੋਂ ਇਹ ਸੁਰੱਖਿਅਤ ਖੇਡਾਂ ਸਨ- ਐਥਲੀਟਾਂ ਲਈ, ਏਸ਼ੀਅਨ ਫੈਡਰੇਸ਼ਨਾਂ ਲਈ ਅਤੇ ਰਾਸ਼ਟਰੀ ਉਲੰਪਿਕ ਕਮੇਟੀਆਂ ਲਈ।
Ad Position 22
No active advertisement
ਪਿਛਲੀ ਖ਼ਬਰ ‘ਇੰਡੀਆ’ ਗੱਠਜੋੜ ਵਲੋਂ ਐਸ.ਆਈ.ਆਰ. ਅਤੇ ਸੀ.ਈ.ਸੀ. ਖਿਲਾਫ਼ ਰੋਸ ਪ੍ਰਦਰਸ਼ਨ 7 ਨੂੰ ਅਗਲੀ ਖ਼ਬਰ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
Ad Position 24