04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਗੋਲੀ ਲੱਗਣ ਕਾਰਨ ਹੋਏ ਜ਼ਖ਼ਮਾਂ ’ਤੇ ਸ਼ਹਿਦ ਲਗਾਉਂਦਾ ਸੀ ਲਸ਼ਕਰ ਕਮਾਂਡਰ ਮੂਸਾ

ਸ੍ਰੀਨਗਰ, 4 ਅਕਤੂਬਰ (ਏਜੰਸੀ)-ਜੰਮੂ-ਕਸ਼ਮੀਰ ਦੇ ਯੂਸਮਰਗ ’ਚ ਮਾਰਿਆ ਗਿਆ ਲਸ਼ਕਰ-ਏ-ਤਾਇਬਾ ਦਾ ਕਮਾਂਡਰ ਮੁਹੰਮਦ ਆਸਿਫ਼ ਉਰਫ਼ ਹਾਸ਼ਿਮ ਮੂਸਾ ਗੋਲੀ ਲੱਗਣ ਕਾਰਨ ਹੋਏ ਜ਼ਖ਼ਮਾਂ ’ਤੇ ਸ਼ਹਿਦ ਲਗਾਉਂਦਾ ਸੀ। ਉਹ ਜ਼ਖ਼ਮ ਜਲਦੀ ਠੀਕ ਕਰਨ ਤੇ ਇਨਫੈਕਸ਼ਨ ਤੋਂ ਬਚਾਅ ਲਈ ਇਹ ਤਰੀਕਾ ਅਪਣਾਉਂਦਾ ਸੀ।

Ad Position 21
No active advertisement
ਅਜੀਤ ਡੈਸਕ 05-10-2026
ਸ੍ਰੀਨਗਰ, 4 ਅਕਤੂਬਰ (ਏਜੰਸੀ)-ਜੰਮੂ-ਕਸ਼ਮੀਰ ਦੇ ਯੂਸਮਰਗ ’ਚ ਮਾਰਿਆ ਗਿਆ ਲਸ਼ਕਰ-ਏ-ਤਾਇਬਾ ਦਾ ਕਮਾਂਡਰ ਮੁਹੰਮਦ ਆਸਿਫ਼ ਉਰਫ਼ ਹਾਸ਼ਿਮ ਮੂਸਾ ਗੋਲੀ ਲੱਗਣ ਕਾਰਨ ਹੋਏ ਜ਼ਖ਼ਮਾਂ ’ਤੇ ਸ਼ਹਿਦ ਲਗਾਉਂਦਾ ਸੀ। ਉਹ ਜ਼ਖ਼ਮ ਜਲਦੀ ਠੀਕ ਕਰਨ ਤੇ ਇਨਫੈਕਸ਼ਨ ਤੋਂ ਬਚਾਅ ਲਈ ਇਹ ਤਰੀਕਾ ਅਪਣਾਉਂਦਾ ਸੀ। ਮੂਸਾ ਨੂੰ ਚਾਰ ਦਿਨ ਪਹਿਲਾਂ ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਯੂਸਮਰਗ ’ਚ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ ਸੀ। ਉਹ ਜੰਮੂ-ਕਸ਼ਮੀਰ ’ਚ ਪਾਬੰਦੀਸ਼ੁਦਾ ਲਸ਼ਕਰ-ਏ-ਤਾਇਬਾ ਦਾ ਮੁੱਖ ਆਪਰੇਸ਼ਨਲ ਕਮਾਂਡਰ ਸੀ ਤੇ 2025 ਦੇ ਪਹਿਲਗਾਮ ਅੱਤਵਾਦੀ ਹਮਲੇ ’ਚ ਵੀ ਉਸ ਦੀ ਸ਼ਮੂਲੀਅਤ ਦੱਸੀ ਜਾਂਦੀ ਹੈ। ਸਤੰਬਰ ’ਚ ਮਾਰੇ ਗਏ ਇਕ ਹੋਰ ਅੱਤਵਾਦੀ ਯਾਸਿਰ ਦੇ ਫ਼ੋਨ ’ਚ ਮੂਸਾ ਦੇ ਸ਼ਹਿਦ ਨਾਲ ਇਲਾਜ ਕੀਤੇ ਜ਼ਖ਼ਮਾਂ ਦੀਆਂ ਤਸਵੀਰਾਂ ਮਿਲੀਆਂ ਹਨ। ਇਹ ਤਸਵੀਰਾਂ ਪਾਕਿਸਤਾਨੀ ਹੈਂਡਲਰਾਂ ਨੂੰ ਭੇਜੀਆਂ ਗਈਆਂ ਸਨ, ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਮੂਸਾ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਸੀ। ਆਪਰੇਸ਼ਨ ਸ਼ੇਰੂਵਾਲੀ ਦੌਰਾਨ ਲੱਗੀ ਸੀ ਗੋਲੀ ਮੂਸਾ ਨੂੰ ਰਾਜੌਰੀ ਦੇ ਡੋਰੀਮਲ-ਗੰਭੀਰ ਮੁਗਲਾ ਇਲਾਕੇ ’ਚ ਚਲਾਏ ਗਏ ‘ਆਪਰੇਸ਼ਨ ਸ਼ੇਰੂਵਾਲੀ’ ਦੌਰਾਨ ਗੋਲੀ ਲੱਗੀ ਸੀ। ਦੋ ਅੱਤਵਾਦੀਆਂ ਦੀ ਭਾਲ ਲਈ ਇਹ ਆਪਰੇਸ਼ਨ 45 ਦਿਨਾਂ ਤੋਂ ਵੱਧ ਸਮੇਂ ਤੱਕ ਚੱਲਿਆ। ਮੂਸਾ ਤੇ ਉਸ ਦਾ ਸਾਥੀ ਯਾਸਿਰ ਪੁੰਛ-ਰਾਜੌਰੀ ਦੇ ਜੰਗਲਾਂ ’ਚ ਲੁਕੇ ਹੋਏ ਸਨ। ਸੁਰੱਖਿਆ ਘੇਰਾ ਹੋਣ ਕਾਰਨ ਮੂਸਾ ਨੂੰ ਇਲਾਜ ਨਹੀਂ ਮਿਲ ਸਕਿਆ, ਜਿਸ ਤੋਂ ਬਾਅਦ ਉਸ ਨੇ ਜ਼ਖ਼ਮਾਂ ’ਤੇ ਸ਼ਹਿਦ ਲਗਾਇਆ। ਪਾਕਿਸਤਾਨੀ ਹੈਂਡਲਰਾਂ ਵਲੋਂ ਉਸ ਨੂੰ ਸ਼ਹਿਦ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾ ਰਹੀ ਸੀ ਤੇ ਸ਼ਹਿਦ ਸ਼ੁੱਧ ਹੋਣ ’ਤੇ ਜ਼ੋਰ ਦਿੱਤਾ ਗਿਆ ਸੀ। ਪਰਵੇਜ਼ ਮੁਸ਼ਰੱਫ ਦੀ ਸੁਰੱਖਿਆ ਟੀਮ ’ਚ ਤਾਇਨਾਤ ਸੀ ਮੂਸਾ ਖ਼ਬਰ ਏਜੰਸੀ ਏ.ਐੱਨ.ਆਈ. ਦੇ ਸੂਤਰਾਂ ਮੁਤਾਬਿਕ ਮੁਹੰਮਦ ਆਸਿਫ਼ ਉਰਫ਼ ਮੂਸਾ ਦਾ ਜਨਮ 7 ਮਾਰਚ 1980 ਨੂੰ ਹੋਇਆ ਸੀ। ਉਹ ਸਾਲ 2000 ’ਚ ਪੀ.ਏ.-3106947 ਸਰਵਿਸ ਨੰਬਰ ਨਾਲ ਪਾਕਿਸਤਾਨੀ ਫ਼ੌਜ ’ਚ ਭਰਤੀ ਹੋਇਆ ਤੇ ਬਾਅਦ ’ਚ ਹੌਲਦਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ। ਸਾਲ 2005 ’ਚ ਮੁਹੰਮਦ ਆਸਿਫ਼ ਨੂੰ ਸਪੈਸ਼ਲ ਸਰਵਿਸਿਜ਼ ਗਰੁੱਪ (ਐਸ.ਐਸ.ਜੀ.) ’ਚ ਸ਼ਾਮਿਲ ਕੀਤਾ ਗਿਆ। ਉਹ 4 ਕਮਾਂਡੋ ‘ਯਲਗਾਰ’ ਬਟਾਲੀਅਨ ’ਚ ਵੀ ਤਾਇਨਾਤ ਰਿਹਾ। ਸਾਲ 2006 ਤੋਂ ਉਸ ਦੀ ਤਾਇਨਾਤੀ ਬਲੋਚਿਸਤਾਨ ’ਚ ਰਹੀ। 2006 ਤੋਂ 2009 ਦਰਮਿਆਨ ਮੂਸਾ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਦੀ ਵੀ.ਵੀ.ਆਈ.ਪੀ. ਸੁਰੱਖਿਆ ਟੀਮ ਦੇ ਮੈਂਬਰ ਵਜੋਂ ਵੀ ਕੰਮ ਕੀਤਾ ਸੀ।
Ad Position 22
No active advertisement
ਪਿਛਲੀ ਖ਼ਬਰ ਸੀਟੂ ਦੀ ਜ਼ਿਲ੍ਹਾ ਇਕਾਈ ਦੀ ਜਨਰਲ ਬਾਡੀ ਦੀ ਹੋਈ ਮੀਟਿੰਗ ਅਗਲੀ ਖ਼ਬਰ ਆਈ.ਆਈ.ਟੀ.-ਦਿੱਲੀ ਦੇ ਪੀ.ਐਚ.ਡੀ. ਵਿਦਿਆਰਥੀ ਦੀ ਮੌਤ
Ad Position 24