04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਥਾਣਿਆਂ ’ਚ ਤਾਇਨਾਤ ਮਹਿਲਾ ਮਿੱਤਰਾਂ ਦੀ ਕਾਰਗੁਜ਼ਾਰੀ, ਕੇਸਾਂ ਤੇ ਸਮੱਸਿਆਵਾਂ ਬਾਰੇ ਕਰਵਾਇਆ ਜਾ ਰਿਹੈ ਸਰਵੇਖਣ

ਜਲੰਧਰ, 4 ਅਕਤੂਬਰ (ਜਤਿੰਦਰ ਪੰਮੀ)–ਪੰਜਾਬ ਦੇ ਸਮੂਹ ਥਾਣਿਆਂ ਵਿਚ ਤਾਇਨਾਤ ਪੰਜਾਬ ਪੁਲਿਸ ਮਹਿਲਾ ਮਿੱਤਰਾਂ (ਪੀ. ਪੀ.

Ad Position 21
No active advertisement
ਕਮਿਸ਼ਨਰੇਟ ਪੁਲਿਸ ਦੇ ਇਕ ਥਾਣੇ ਵਿਚ ਤਾਇਨਾਤ ਮਹਿਲਾ ਮਿੱਤਰ ਕੋਲੋਂ ਜਾਣਕਾਰੀ ਹਾਸਲ ਕਰਦੇ ਹੋਏ ਗੈਰ-ਸਰਕਾਰੀ ਸੰਗਠਨ ਜੇ-ਪਾਲ ਸਾਊਥ ਏਸ਼ੀਆ ਦੇ ਕਾਰਕੁੰਨ। ਤਸਵੀਰ : ਜੀਪੀ ਸਿੰਘ 05-10-2026
ਜਲੰਧਰ, 4 ਅਕਤੂਬਰ (ਜਤਿੰਦਰ ਪੰਮੀ)–ਪੰਜਾਬ ਦੇ ਸਮੂਹ ਥਾਣਿਆਂ ਵਿਚ ਤਾਇਨਾਤ ਪੰਜਾਬ ਪੁਲਿਸ ਮਹਿਲਾ ਮਿੱਤਰਾਂ (ਪੀ. ਪੀ. ਐੱਮ. ਐੱਮਜ਼.) ਦੇ ਕੰਮ, ਉਨ੍ਹਾਂ ਕੋਲ ਆਉਣ ਵਾਲੇ ਕੇਸਾਂ ਤੇ ਉਨ੍ਹਾਂ ਨੂੰ ਡਿਊਟੀ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਇਕੱਤਰ ਕਰਨ ਲਈ ਗੈਰ-ਸਰਕਾਰੀ ਸੰਗਠਨ ਵਲੋਂ ਡੀ. ਜੀ. ਪੀ. ਵਿਸ਼ੇਸ਼ ਗੁਰਪ੍ਰੀਤ ਕੌਰ ਦਿਓ ਦੀ ਆਗਿਆ ਨਾਲ ਸਰਵੇਖਣ ਕਰਵਾਇਆ ਜਾ ਰਿਹਾ ਹੈ। ਇਹ ਸਰਵੇਖਣ ਜੇ-ਪਾਲ ਸਾਊਥ ਏਸ਼ੀਆਂ ਨਾਂਅ ਦੇ ਗੈਰ-ਸਰਕਾਰੀ ਸੰਗਠਨ ਵਲੋਂ ਕੀਤਾ ਜਾ ਰਿਹਾ ਹੈ, ਜਿਸ ਦਾ ਦੂਜਾ ਪੜਾਅ ਤਿੰਨ ਦਿਨ ਪਹਿਲਾਂ ਹੀ ਸ਼ੁਰੂ ਹੋਇਆ ਹੈ । ਮਿਲੀ ਜਾਣਕਾਰੀ ਅਨੁਸਾਰ ਉਕਤ ਐੱਨ. ਜੀ. ਓ. ਵਲੋਂ ਇਸ ਸਾਲ ਫਰਵਰੀ ਵਿਚ ਬੇਸਲਾਈਨ ਸਰਵੇਖਣ ਕੀਤਾ ਗਿਆ ਸੀ, ਜਿਸਦੀ ਰਿਪੋਰਟ ਡੀ. ਜੀ. ਪੀ. ਸਪੈਸ਼ਲ ਨੂੰ ਸੌਂਪੀ ਗਈ ਸੀ ਤੇ ਹੁਣ ਦੂਜੇ ਪੜਾਅ ਦਾ ਐਂਡਲਾਈਨ ਸ਼ੁਰੂ ਹੋਇਆ ਹੈ। ਇਸ ਪੜਾਅ ਤਹਿਤ ਥਾਣਿਆਂ ਵਿਚ ਤਾਇਨਾਤ ਮਹਿਲਾ ਮਿੱਤਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਕੰਮ, ਸਮੱਸਿਆਵਾਂ ਲੈ ਕੇ ਆਉਣ ਵਾਲੇ ਲੋਕਾਂ ਤੇ ਕੇਸਾਂ ਰੂਪਰੇਖਾ ਤੇ ਮਹਿਲਾ ਮਿੱਤਰਾਂ ਨੂੰ ਡਿਊਟੀ ਦੌਰਾਨ ਦਰਪੇਸ਼ ਮੁਸ਼ਕਿਲਾਂ ਬਾਰੇ ਪੁੱਛਿਆ ਜਾ ਰਿਹਾ ਹੈ । ਉਨ੍ਹਾਂ ਵਲੋਂ ਮਹਿਲਾ ਮਿੱਤਰ ਦੀ ਡਿਊਟੀ ਤੋਂ ਇਲਾਵਾ ਅਦਾਲਤੀ ਡਿਊਟੀ ਤੇ ਵੀ. ਆਈ. ਪੀ. ਡਿਊਟੀ ਸੰਬੰਧੀ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੰਬੰਧਿਤ ਥਾਣਾ ਮੁਖੀ ਤੇ ਮੁਨਸ਼ੀ ਕੋਲੋਂ ਵੀ ਮਹਿਲਾ ਮਿੱਤਰਾਂ ਦੀ ਕਾਰਗੁਜ਼ਾਰੀ ਤੇ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਜਲੰਧਰ ਵਿਚ ਸਰਵੇਖਣ ਕਰ ਰਹੇ ਜੇ-ਪਾਲ ਸਾਊਥ ਏਸ਼ੀਆ ਐੱਨ. ਜੀ. ਓ. ਦੇ ਮੁਲਾਜ਼ਮ ਮਨਦੀਪ ਸਿੰਘ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਰੇਕ ਜ਼ਿਲ੍ਹੇ ਵਿਚ ਸੰਗਠਨ ਦੇ 5-6 ਮੁਲਾਜ਼ਮ ਸਰਵੇਖਣ ਕਰ ਰਹੇ ਹਨ ਤੇ ਇਹ ਸਰਵੇ ਤਿੰਨ ਦਿਨ ਪਹਿਲਾਂ ਹੀ ਸ਼ੁਰੂ ਹੋਇਆ ਹੈ, ਜੋ ਅਗਲੇ ਢਾਈ ਮਹੀਨਿਆਂ ਦੌਰਾਨ ਪੂਰਾ ਕੀਤਾ ਜਾਣਾ ਹੈ। ਮਨਦੀਪ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਫਰਵਰੀ ਮਹੀਨੇ ਵਿੱਚ ਸਰਵੇਖਣ ਦਾ ਪਹਿਲਾ ਪੜਾਅ ਪੂਰਾ ਕੀਤਾ ਗਿਆ ਸੀ। ਸਰਵੇਖਣ ਪੂਰਾ ਹੋਣ ਉਪਰੰਤ ਇਸ ਦੀ ਵਿਸਥਾਰਤ ਰਿਪੋਰਟ ਡੀ. ਜੀ. ਪੀ. ਸਪੈਸ਼ਲ ਗੁਰਪ੍ਰੀਤ ਕੌਰ ਦਿਓ ਨੂੰ ਸੌਂਪ ਦਿੱਤੀ ਜਾਵੇਗੀ। ਇਸ ਰਿਪੋਰਟ ਦੇ ਆਧਾਰ ’ਤੇ ਮਹਿਲਾ ਮਿੱਤਰਾਂ ਸੰਬੰਧੀ ਕੋਈ ਵੀ ਨੀਤੀ ਬਣਾਉਣ ਦਾ ਫੈਸਲਾ ਪੰਜਾਬ ਪੁਲਿਸ ਤੇ ਸਰਕਾਰ ਵਲੋਂ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਨਾਂਅ ਨੂੰ ਵਿਸ਼ਵ ਪੱਧਰ ’ਤੇ ਹੋਰ ਉੱਚਾ ਚੁੱਕਣ ਲਈ ਕਰਾਂਗਾ ਸਖ਼ਤ ਮਿਹਨਤ-ਗੁਰਿੰਦਰਵੀਰ ਸਿੰਘ ਅਗਲੀ ਖ਼ਬਰ ਅਜਨਾਲਾ ਨੇੜੇ ਅਣਪਛਾਤਿਆਂ ਵਲੋਂ ਰੇਲਵੇ ਪੁਲਿਸ ਕਰਮਚਾਰੀ ਨੂੰ ਮਾਰੀ ਗੋਲੀ
Ad Position 24