04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਅੱਜ ਤੋਂ ਤੱਕ ਪੰਜਾਬ ’ਚ ਮੀਂਹ ਦੇ ਆਸਾਰ, ਝੋਨੇ ਦੀ ਕਟਾਈ ਵਿਚਾਲੇ ਕਿਸਾਨਾਂ ਦੀ ਵਧੀ ਚਿੰਤਾ

ਮੂਣਕ, 4 ਅਕਤੂਬਰ (ਕੇਵਲ ਸਿੰਗਲਾ) - ਭਾਰਤੀ ਮੌਸਮ ਵਿਭਾਗ ਮੁਤਾਬਕ ਪੰਜਾਬ ਸਮੇਤ ਉੱਤਰ-ਪੱਛਮੀ ਭਾਰਤ ਵਿਚ 5 ਤੋਂ 7 ਅਕਤੂਬਰ ਦੌਰਾਨ ਮੀਂਹ ਦੀ ਗਤੀਵਿਧੀ ਮੁੜ ਵਧਣ ਦੇ ਆਸਾਰ ਹਨ । ਪੰਜਾਬ ਵਿਚ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਹਾਲਾਂਕਿ ਫਿਲਹਾਲ ਸੂਬੇ ਲਈ ਕਿਸੇ ਵੱਡੀ ਮੌਸਮੀ ਚੇਤਾਵਨੀ ਦੀ ਸੂਚਨਾ ਨਹੀਂ ਹੈ ।

Ad Position 21
No active advertisement
ਅਜੀਤ ਡੈਸਕ 05-10-2026
ਮੂਣਕ, 4 ਅਕਤੂਬਰ (ਕੇਵਲ ਸਿੰਗਲਾ) - ਭਾਰਤੀ ਮੌਸਮ ਵਿਭਾਗ ਮੁਤਾਬਕ ਪੰਜਾਬ ਸਮੇਤ ਉੱਤਰ-ਪੱਛਮੀ ਭਾਰਤ ਵਿਚ 5 ਤੋਂ 7 ਅਕਤੂਬਰ ਦੌਰਾਨ ਮੀਂਹ ਦੀ ਗਤੀਵਿਧੀ ਮੁੜ ਵਧਣ ਦੇ ਆਸਾਰ ਹਨ । ਪੰਜਾਬ ਵਿਚ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਹਾਲਾਂਕਿ ਫਿਲਹਾਲ ਸੂਬੇ ਲਈ ਕਿਸੇ ਵੱਡੀ ਮੌਸਮੀ ਚੇਤਾਵਨੀ ਦੀ ਸੂਚਨਾ ਨਹੀਂ ਹੈ । ਝੋਨੇ ਦੀ ਕਟਾਈ ਦਾ ਸੀਜ਼ਨ ਚੱਲਣ ਕਾਰਨ ਇਸ ਸਮੇਂ ਮੀਂਹ ਕਿਸਾਨਾਂ ਲਈ ਰਾਹਤ ਦੀ ਬਜਾਏ ਮੁਸ਼ਕਿਲਾਂ ਵਧਾ ਸਕਦਾ ਹੈ । ਫਸਲ ਦੀ ਕਟਾਈ ਤੇ ਮੰਡੀਆਂ ਵਿਚ ਆਮਦ ਦੇ ਦੌਰਾਨ ਹੋਣ ਵਾਲੀ ਬਾਰਿਸ਼ ਨਾਲ ਕਿਸਾਨਾਂ ਨੂੰ ਨੁਕਸਾਨ ਦਾ ਖਦਸ਼ਾ ਹੈ । ਇਸ ਲਈ ਇਸ ਸਮੇਂ ਹੋਣ ਵਾਲੀ ਬਾਰਿਸ਼ ਨੂੰ ਕਿਸਾਨਾਂ ਲਈ ਬੇਮੌਸਮੀ ਬਰਸਾਤ ਹੀ ਮੰਨਿਆ ਜਾ ਰਿਹਾ ਹੈ । ਮੌਸਮ ਵਿਭਾਗ ਅਨੁਸਾਰ 5 ਤੋਂ 7 ਅਕਤੂਬਰ ਤੱਕ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਵੀ ਮੀਂਹ ਦੀ ਸੰਭਾਵਨਾ ਹੈ । ਪੰਜਾਬ ਵਿਚ ਮਾਨਸੂਨ ਵਾਪਸੀ ਦੇ ਪੜਾਅ ਵਿਚ ਹੋਣ ਕਾਰਨ ਅਗਲੇ ਕੁਝ ਦਿਨਾਂ ਦੌਰਾਨ ਮੌਸਮ ਵਿਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ।
Ad Position 22
No active advertisement
ਪਿਛਲੀ ਖ਼ਬਰ ਪਾਕਿ ਵਲੋਂ ਰੋਕਿਆ ਸਿੱਖ ਜਥਾ ਹੁਣ 8 ਨੂੰ ਵਾਇਆ ਤਾਸ਼ਕੰਦ ਪਹੁੰਚੇਗਾ ਭਾਰਤ ਅਗਲੀ ਖ਼ਬਰ ਪੰਜਾਬ ਦੀ ਸਿਆਸਤ ’ਚ ਚੋਣ ਸਰਗਰਮੀ ਤੇਜ਼, ਪ੍ਰਮੁੱਖ ਧਿਰਾਂ ਆਪੋ-ਆਪਣੇ ਪੱਤੇ ਖੋਲ੍ਹਣ ਲੱਗੀਆਂ ਸੱਤਪਾਲ ਸਿੰਘ ਸਿਵੀਆਂ
Ad Position 24