ਪਾਕਿ ਵਲੋਂ ਰੋਕਿਆ ਸਿੱਖ ਜਥਾ ਹੁਣ 8 ਨੂੰ ਵਾਇਆ ਤਾਸ਼ਕੰਦ ਪਹੁੰਚੇਗਾ ਭਾਰਤ
ਅੰਮ੍ਰਿਤਸਰ, 4 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ ਅਤੇ ਲਹਿੰਦੇ ਪੰਜਾਬ ਦੇ ਘੱਟ-ਗਿਣਤੀ ਮਾਮਲਿਆਂ ਬਾਰੇ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਵਲੋਂ 92 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦੇ ਜਥੇ ’ਤੇ ਅੰਮ੍ਰਿਤਸਰ, ਦਿੱਲੀ, ਅਨੰਦਪੁਰ ਸਾਹਿਬ, ਰਿਸ਼ੀਕੇਸ਼ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਲਗਾਈ ਰੋਕ ਦਾ ਮਾਮਲਾ ਕੌਮਾਂਤਰੀ ਪੱਧਰ ’ਤੇ ਉੱਠਣ ਤੋਂ ਬਾਅਦ ਪਾਕਿ ਸਰਕਾਰ ਨੇ 50 ਮੈਂਬਰੀ ਸਿੱਖ ਜਥੇ ਨੂੰ ਹੁਣ ਭਾਰਤ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਦੀ ਮਨਜ਼ੂਰੀ ਦੇ ਦਿੱਤੀ ਹੈ। ਪਾਕਿ ਵਲੋਂ ਅਟਾਰੀ-ਵਾਹਗਾ ਸਰਹੱਦ ਬੰਦ ਰੱਖੇ ਜਾਣ ਕਰਕੇ ਹੁਣ ਇਹ ਜਥਾ 7 ਅਕਤੂਬਰ ਨੂੰ ਵਾਇਆ ਤਾਸ਼ਕੰਦ ਹਵਾਈ ਜਹਾਜ਼ ਰਾਹੀਂ ਦਿੱਲੀ ਰਵਾਨਾ ਹੋਣ ਉਪਰੰਤ 8 ਅਕਤੂਬਰ ਨੂੰ ਉੱਥੇ ਪਹੁੰਚੇਗਾ।
ਅੰਮ੍ਰਿਤਸਰ, 4 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ ਅਤੇ ਲਹਿੰਦੇ ਪੰਜਾਬ ਦੇ ਘੱਟ-ਗਿਣਤੀ ਮਾਮਲਿਆਂ ਬਾਰੇ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਵਲੋਂ 92 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦੇ ਜਥੇ ’ਤੇ ਅੰਮ੍ਰਿਤਸਰ, ਦਿੱਲੀ, ਅਨੰਦਪੁਰ ਸਾਹਿਬ, ਰਿਸ਼ੀਕੇਸ਼ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਲਗਾਈ ਰੋਕ ਦਾ ਮਾਮਲਾ ਕੌਮਾਂਤਰੀ ਪੱਧਰ ’ਤੇ ਉੱਠਣ ਤੋਂ ਬਾਅਦ ਪਾਕਿ ਸਰਕਾਰ ਨੇ 50 ਮੈਂਬਰੀ ਸਿੱਖ ਜਥੇ ਨੂੰ ਹੁਣ ਭਾਰਤ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਦੀ ਮਨਜ਼ੂਰੀ ਦੇ ਦਿੱਤੀ ਹੈ। ਪਾਕਿ ਵਲੋਂ ਅਟਾਰੀ-ਵਾਹਗਾ ਸਰਹੱਦ ਬੰਦ ਰੱਖੇ ਜਾਣ ਕਰਕੇ ਹੁਣ ਇਹ ਜਥਾ 7 ਅਕਤੂਬਰ ਨੂੰ ਵਾਇਆ ਤਾਸ਼ਕੰਦ ਹਵਾਈ ਜਹਾਜ਼ ਰਾਹੀਂ ਦਿੱਲੀ ਰਵਾਨਾ ਹੋਣ ਉਪਰੰਤ 8 ਅਕਤੂਬਰ ਨੂੰ ਉੱਥੇ ਪਹੁੰਚੇਗਾ। ਦੱਸਿਆ ਜਾ ਰਿਹਾ ਹੈ ਕਿ ਸਿੱਖ ਜਥੇ ’ਚ ਸ਼ਾਮਿਲ ਯਾਤਰੂਆਂ ਨੇ ਜ਼ਿਆਨਾ ਟਰੈਵਲ ਤੋਂ ਯਾਤਰਾ ਦੀਆਂ ਪੇਸ਼ਗੀ ਟਿਕਟਾਂ ਵੀ ਪ੍ਰਾਪਤ ਕਰ ਲਈਆਂ ਹਨ। ਦੱਸਣਯੋਗ ਹੈ ਕਿ ਪਾਕਿ ਵਲੋਂ ਭਾਰਤ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਆਉਣ ਵਾਲੇ ਸਿੱਖ ਜਥੇ ਲਈ ਵਾਹਗਾ ਸਰਹੱਦ ਬੰਦ ਕੀਤੇ ਜਾਣ ਕਰਕੇ ਪਹਿਲਾਂ ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਵਲੋਂ ਵਾਇਆ ਸ਼ਾਰਜ਼ਾਹ ਦਿੱਲੀ ਲਈ ਰਵਾਨਾ ਹੋਣ ਹਿਤ 104 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦੇ ਜਥੇ ਲਈ 30 ਦਿਨਾਂ ਦਾ ਵੀਜ਼ਾ ਜਾਰੀ ਕੀਤਾ ਗਿਆ ਸੀ। ਜਦਕਿ ਹੁਣ ਯਾਤਰੂਆਂ ਲਈ ਵਾਇਆ ਤਾਸ਼ਕੰਦ ਦਿੱਲੀ ਸਮੇਤ ਹੋਰਨਾ ਭਾਰਤੀ ਸ਼ਹਿਰਾਂ ਦਾ ਵੀਜ਼ਾ ਜਾਰੀ ਕੀਤਾ ਗਿਆ ਹੈ। ਸਿੱਖ ਜਥੇ ਨੇ ਦੁਬਾਰਾ ਤੋਂ ਵੀਜ਼ਾ ਜਾਰੀ ਕਰਨ ਅਤੇ ਯਾਤਰਾ ਦੀ ਮਨਜ਼ੂਰੀ ਦੇਣ ਲਈ ਭਾਰਤ ਅਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਪ੍ਰਗਟਾਇਆ ਹੈ।