08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪੰਜਾਬੀ ਦੇ ਉਘੇ ਸ਼ਾਇਰ ਪ੍ਰੋ. ਮਹਿੰਦਰ ਸਿੰਘ ਬਾਗੀ (ਮਿੰਦਰ) ਦਾ ਦਿਹਾਂਤ, ਸਸਕਾਰ ਅੱਜ <br/>

Ad Position 21
No active advertisement
ਅਜੀਤ ਡੈਸਕ 30-01-2026

ਚੰਡੀਗੜ੍ਹ, 29 ਜਨਵਰੀ (ਪ੍ਰੋ. ਅਵਤਾਰ ਸਿੰਘ)-ਪੰਜਾਬੀ ਦੇ ਉਘੇ ਸ਼ਾਇਰ ਪ੍ਰੋਫੈਸਰ ਮਹਿੰਦਰ ਸਿੰਘ ਬਾਗੀ (ਮਿੰਦਰ) ਦਾ ਅੱਜ ਦੇਰ ਰਾਤ ਦਿਹਾਂਤ ਹੋ ਗਿਆ | ਕਰੀਬ 84 ਸਾਲ ਦੇ ਪ੍ਰੋ. ਮਿੰਦਰ ਨੇ ਰੋਪੜ ਦੇ ਇਕ ਨਿੱਜੀ ਹਸਪਤਾਲ 'ਚ ਆਖਰੀ ਸਾਹ ਲਏ | ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ 'ਚ ਦਾਖ਼ਲ ਸਨ | ਪੰਜਾਬੀ ਸਾਹਿਤਕ ਜਗਤ 'ਚ ਪ੍ਰੋਫੈਸਰ ਮਿੰਦਰ ਦੇ ਨਾਂਅ ਨਾਲ ਜਾਣੇ ਜਾਂਦੇ ਹਨ ਪ੍ਰੋ. ਮਹਿੰਦਰ ਸਿੰਘ ਬਾਗੀ ਦਾ ਅੰਤਿਮ ਸੰਸਕਾਰ ਰੋਪੜ ਨੇੜੇ ਉਨ੍ਹਾਂ ਦੇ ਜੱਦੀ ਪਿੰਡ ਸਰਸਾ ਨੰਗਲ ਵਿਖੇ 30 ਜਨਵਰੀ ਨੂੰ ਦੁਪਹਿਰ 2 ਵਜੇ ਹੋਵੇਗਾ | ਪ੍ਰੋ. ਮਹਿੰਦਰ ਸਿੰਘ ਬਾਗੀ ਆਪਣੇ ਪਿੱਛੇ ਪਤਨੀ ਹਰਬੀਰ ਕੌਰ ਤੇ ਦੋ ਪੁੱਤਰ ਗੁਰਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਛੱਡ ਗਏ ਹਨ | ਪ੍ਰੋਫੈਸਰ ਮਹਿੰਦਰ ਸਿੰਘ ਬਾਗੀ ਨੇ ਲੰਬਾ ਸਮਾਂ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਅਨੰਦਪੁਰ ਸਾਹਿਬ ਵਿਖੇ ਪੰਜਾਬੀ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਈਆਂ ਅਤੇ 2003 ਵਿਚ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾ ਮੁਕਤ ਹੋਏ |

Ad Position 22
No active advertisement
ਪਿਛਲੀ ਖ਼ਬਰ ਏਅਰ ਇੰਡੀਆ ਨੇ 15 ਏਅਰਬੱਸ ਏ 321 ਨੀਓ ਆਰਡਰਾਂ ਨੂੰ ਨਵੀਨਤਮ ਪੀੜ੍ਹੀ ਦੇ ਏ321ਐਕਸ ਐੱਲ ਆਰ 'ਚ ਬਦਲਿਆ ਅਗਲੀ ਖ਼ਬਰ ਏਅਰ ਇੰਡੀਆ ਵਲੋਂ ਬੋਇੰਗ ਤੋਂ 30 ਸਿੰਗਲ-ਆਈਸਲ ਜਹਾਜ਼ਾਂ ਦਾ ਆਰਡਰ
Ad Position 24