07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

7 ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ

ਗੌਤਮ ਚੀਮਾ ਨੂੰ ਏ. ਡੀ.

Ad Position 21
No active advertisement
ਡਾ. ਜਤਿੰਦਰ ਕੁਮਾਰ ਜੈਨ ਗੌਤਮ ਚੀਮਾ ਜੀ. ਨਾਗੇਸ਼ਵਰ ਰਾਓ ਅਮਿਤ ਪ੍ਰਸਾਦ ਐਮ.ਐਫ ਫਾਰੂਕੀ ਪ੍ਰਮੋਦ ਬਾਨ ਅਨੀਤਾ ਪੁੰਜ 08-11-2026
ਗੌਤਮ ਚੀਮਾ ਨੂੰ ਏ.ਡੀ.ਜੀ.ਪੀ ਕਾਨੂੰਨ ਤੇ ਵਿਵਸਥਾ ਪੰਜਾਬ ਲਗਾਇਆ
ਚੰਡੀਗੜ੍ਹ, 7 ਨਵੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ 7 ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ ਵਲੋਂ ਜਾਰੀ ਇਕ ਹੁਕਮ ਮੁਤਾਬਿਕ ਬਦਲੇ ਗਏ ਆਈ.ਪੀ.ਐਸ ਅਧਿਕਾਰੀ ’ਚ ਡਾ. ਜਤਿੰਦਰ ਕੁਮਾਰ ਜੈਨ ਨੂੰ ਸਪੈਸ਼ਲ ਡੀ.ਜੀ.ਪੀ ਰੇਲਵੇ ਪੰਜਾਬ ਤੋਂ ਇਲਾਵਾ ਸਪੈਸ਼ਲ ਡੀ.ਜੀ.ਪੀ ਪੀ.ਐਸ.ਪੀ.ਸੀ.ਐਲ ਪਟਿਆਲਾ ਲਗਾਇਆ ਗਿਆ ਹੈ। ਇਸੇ ਤਰ੍ਹਾਂ ਅਨੀਤਾ ਪੁੰਜ ਨੂੰ ਸਪੈਸ਼ਲ ਡੀ.ਜੀ.ਪੀ ਮਨੁੱਖੀ ਸ੍ਰੋਤ (ਐਚ.ਆਰ.ਡੀ) ਤੇ ਵੈੱਲਫੇਅਰ ਪੰਜਾਬ ਚੰਡੀਗੜ੍ਹ ਤੋਂ ਇਲਾਵਾ ਸਪੈਸ਼ਲ ਡੀ.ਜੀ.ਪੀ ਮਨੁੱਖੀ ਅਧਿਕਾਰ ਪੰਜਾਬ, ਪ੍ਰਮੋਦ ਬਾਨ ਨੂੰ ਸਪੈਸ਼ਲ ਡੀ.ਜੀ.ਪੀ ਏ.ਜੀ.ਟੀ.ਐਫ ਪੰਜਾਬ, ਐਮ.ਐਫ ਫਾਰੂਕੀ ਨੂੰ ਸਪੈਸ਼ਲ ਡੀ.ਜੀ.ਪੀ ਸਟੇਟ ਆਰਮਡ ਪੁਲਿਸ (ਐਸ.ਏ.ਪੀ) ਜਲੰਧਰ ਕੈਂਟ (ਛਾਉਣੀ), ਅਮਿਤ ਪ੍ਰਸਾਦ ਨੂੰ ਸਪੈਸ਼ਲ ਡੀ.ਜੀ.ਪੀ ਕਾਊਂਟਰ ਇੰਟੈਲੀਜੈਂਸ ਪੰਜਾਬ, ਜੀ. ਨਾਗੇਸ਼ਵਰ ਰਾਓ ਨੂੰ ਸਪੈਸ਼ਲ ਡੀ.ਜੀ.ਪੀ ਪ੍ਰੋਵੀਜ਼ਨਿੰਗ ਪੰਜਾਬ ਤੋਂ ਇਲਾਵਾ ਸਪੈਸ਼ਲ ਡੀ.ਜੀ.ਪੀ ਆਧੁਨਿਕੀਕਰਨ ਪੰਜਾਬ ਤੇ ਗੌਤਮ ਚੀਮਾ ਨੂੰ ਏ.ਡੀ.ਜੀ.ਪੀ ਕਾਨੂੰਨ ਤੇ ਵਿਵਸਥਾ ਪੰਜਾਬ ਲਗਾਇਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਦੇਸ਼ ’ਚ ਸਾਈਬਰ ਹਮਲਿਆਂ ਦਾ ਅੰਕੜਾ 29 ਲੱਖ ਤੋਂ ਪਾਰ, ਮਹਿਜ਼ ਤਿੰਨ ਸਾਲਾਂ ’ਚ ਹੋਇਆ ਲਗਭਗ ਦੁੱਗਣਾ ਵਾਧਾ ਅਗਲੀ ਖ਼ਬਰ ਸਪੀਕਰ ਸੰਧਵਾਂ ਵਲੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ
Ad Position 24