ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਗੁਰੂ ਸਾਹਿਬ ਦਾ ਓਟ-ਆਸਰਾ ਲੈ ਕੇ ਕੀਤਾ ਚੋਣ ਮੁਹਿੰਮ ਦਾ ਅਗਾਜ਼
ਨਾਭਾ, 29 ਨਵੰਬਰ (ਵਰਿੰਦਰ ਵਰਮਾ)-ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਅੱਜ ਅਪਣੀ ਰਿਹਾਇਸ ਨਾਭਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ-ਆਸਰਾ ਲੈ ਕੇ ਚੋਣ ਦਾ ਅਗਾਜ਼ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ।
ਸ
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਚੋਣ ਮੁਹਿੰਮ ਦਾ ਆਗਾਜ਼ ਕਰਨ ਉਪਰੰਤ ਗ੍ਰੰਥੀ ਸਿੰਘ ਅਰਦਾਸ ਕਰਦੇ ਹੋਏ। ਤਸਵੀਰ : ਵਰਿੰਦਰ ਵਰਮਾ
30-11-2026
ਨਾਭਾ, 29 ਨਵੰਬਰ (ਵਰਿੰਦਰ ਵਰਮਾ)-ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਅੱਜ ਅਪਣੀ ਰਿਹਾਇਸ ਨਾਭਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ-ਆਸਰਾ ਲੈ ਕੇ ਚੋਣ ਦਾ ਅਗਾਜ਼ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ। ਇਸ ਉਪਰੰਤ ਗੁਰਬਾਣੀ ਕੀਰਤਨ ਦਾ ਸਿੱਖ ਪ੍ਰਚਾਰਕ ਜਥੇਦਾਰ ਕਸਮੀਰਾ ਸਿੰਘ ਸਿੱਧਸ਼ਰ ਅਲਹੋਰਾ ਵਾਲਿਆ ਦੇ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਰ ਸ਼ੁਭ ਕਾਰਜ ਦੀ ਸ਼ੁਰੂਆਤ ਗੁਰੂ ਸਾਹਿਬ ਜੀ ਦਾ ਓਟ-ਆਸਰਾ ਲੈ ਕੇ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਇਲਾਕੇ ਦੀ ਚੜ੍ਹਦੀ ਕਲਾ, ਸਰਬੱਤ ਦੇ ਭਲੇ ਅਤੇ ਲੋਕਾਂ ਦੀ ਖੁਸ਼ਹਾਲੀ ਦੀ ਅਰਦਾਸ ਕਰਦਿਆਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਵੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਅਤੇ ਅਸ਼ੀਰਵਾਦ ਨਾਲ ਹੀ ਹਰ ਕਾਰਜ ਸਫਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸਿਰਫ਼ ਚੋਣ ਮੁਹਿੰਮ ਦੀ ਸ਼ੁਰੂਆਤ ਹੀ ਨਹੀਂ, ਸਗੋਂ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਇਲਾਕੇ ਦੀ ਬਿਹਤਰੀ ਅਤੇ ਕਾਂਗਰਸ ਪਾਰਟੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਦਾ ਵੀ ਇੱਕ ਧਾਰਮਿਕ ਉਪਰਾਲਾ ਹੈ। ਅਖੀਰ ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਹਲਕਾ ਨਾਭਾ ਦੇ ਸਮੂਹ ਨਿਵਾਸੀਆਂ, ਧਾਰਮਿਕ ਸ਼ਖ਼ਸੀਅਤਾਂ, ਪਾਰਟੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆ ਅਪੀਲ ਕੀਤੀ ਕਿ ਉਹ ਪੰਆਬ ਨੂੰ ਮੁੜ ਲੀਹਾ ਦੇ ਲਿਆਉਣ ਤੇ ਖੁਸਹਾਲ ਪੰਜਾਬ ਲਈ 2027 ਦੀਆ ਚੋਣਾ ਚ ਡੱਟ ਕਾਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਦਿਨ ਰਾਤ ਇੱਕ ਕਰ ਦੇਣ। ਇਸ ਮੋਕੇ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਸੰਬੋਧਨ ਕਰਦਿਆ ਕਿਹਾ ਹਲਕਾ ਨਾਭਾ ਤੋ ਸਾਧੂ ਸਿੱਘ ਧਰਮਸੋਤ ਨੂੰ ਵੱਡੀ ਲੀਡ ਨਾਲ ਜਿਤਾ ਕੇ ਸੀਟ ਕਾਗਰਸ ਪਾਰਟੀ ਦੀ ਝੋਲੀ ਪਾਉਣਾ ਹੀ ਸਵਰਗੀ ਸਾਬਕਾ ਮੰਤਰੀ ਗੁਰਦਰਸ਼ਨ ਸਿਘ ਨੂੰ ਸੱਚੀ ਸ਼ਰਧਾਜਲੀ ਹੋਵੇਗੀ ਕਿਉਕਿ ਜਵਾਨੀ ਤੇ ਕਿਸਾਨੀ ਸਮੇਤ ਨਸਲਾ ਫਸਲਾ ਬਚਾਉਣ ਲਈ ਕਾਗਰਸ ਪਾਰਟੀ ਸਰਕਾਰ ਪੰਜਾਬ ਵਿਚ ਲਿਆਉਣੀ ਬਹੁਤ ਜਰੂਰੀ ਹੈ। ਇਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਆਈਆਂ ਹੋਈਆਂ ਸ਼ਖਸੀਅਤਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਸਾਬਕਾ ਵਿਧਾਇਕ ਰਾਜਿੰਦਰ ਸਿੰਘ, ਸਾਬਕਾ ਚੇਅਰਮੈਨ ਤੇ ਜਿਲਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ, ਪੰਜਾਬ ਯੂਥ ਕਾਂਗਰਸ ਪ੍ਰਧਾਨ ਸੂਭਵਮ, ਐਸ ਪੀ ਚੰਦ ਸਿੰਘ, ਪੀ ਏ ਚਰਨਜੀਤ ਬਾਤਿਸ, ਚਰਨ ਸਿੰਘ ਐਮ ਡੀ ਮਲਕੀਤ ਕੰਬਾਈਨ, ਹਰੀ ਸਿੰਘ ਪ੍ਰੀਤ ਗਰੁੱਪ ਐਮਡੀ, ਸੀਨੀਅਰ ਕੌਂਸਲਰ ਅਸ਼ੋਕ ਕੁਮਾਰ ਮਿੱਟੂ, ਸੀਨੀਅਰ ਆਗੂ ਅਵਤਾਰ ਸਿੰਘ ਨੰਨੜੇ, ਸਾਬਕਾ ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਪਰਮਜੀਤ ਸਿੰਘ ਖਟੜਾ, ਇਛਿਆਮਾਨ ਸਿੰਘ ਭੋਜੋਮਾਜਰੀ, ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ, ਓਮ ਪ੍ਰਕਾਸ਼ ਗਰਗ, ਹਰੀ ਕ੍ਰਿਸ਼ਨ ਸੇਠ, ਕ੍ਰਿਸ਼ਨ ਮੰਗਲਾ ਕੁਕੀ, ਐਡਵੋਕੇਟ ਨਿਤਿਨ ਜੈਨ, ਐਡਵੋਕੇਟ ਰੀਤ ਇਕਬਾਲ ਸਿੰਘ ਮਝੈਲ, ਰਵਨੀਸ਼ ਗੋਇਲ, ਨਰੇਸ਼ ਸ਼ਰਮਾ, ਵਿਜੇ ਠੇਕੇਦਾਰ, ਅਨਿਲ ਸ਼ਰਮਾ ਬੱਬੂ, ਮਨਜਿੰਦਰ ਜਿੰਦੜੀ, ਸੁਰਾਜ ਖਾਨ, ਸਸ਼ੀ ਜਿੰਦਲ, ਰਾਜੇਸ਼ ਬਬਲਾ, ਸੁਭਾਸ਼ ਸਹਿਗਲ, ਓਮ ਪ੍ਰਕਾਸ਼ ਡੱਲਾ, ਐਡਵੋਕੇਟ ਨਰੇਸ਼ ਸਿੰਗਲਾ, ਕੋਆਰਡੀਨੇਟਰ ਰਵਿੰਦਰ ਸਿੰਘ ਮੂੰਗੋ, ਪਾਖਰ ਸਿੰਘ ਸਹੋਲੀ, ਲਖਵਿੰਦਰ ਸਿੰਘ ਲੱਖੀ ਗਹੀਰ, ਬਲਾਕ ਪ੍ਰਧਾਨ ਬਿੱਟੂ ਢੀਗੀ, ਸਹਿਰੀ ਪ੍ਰਧਾਨ ਵਿਵੇਕ ਸਿੰਗਲਾ, ਜੱਤੀ ਅਭੈਪੁਰ, ਹਰਦੇਵ ਸਿੰਘ ਅਗੇਤੀ,ਗੁਰਦਿੱਤ ਸੇਠ ਪ੍ਰਧਾਨ ਯੂਥ ਕਾਗਰਸ ਨਾਭਾ, ਹਰਜੀਤ ਸਿੰਘ ਰੂਪਰਾਏ, ਸਹਿਜਵੀਰ ਸਿੰਘ ਚੱਠਾ ਸਰਪੰਚ ਲੱਧਾਹੇੜੀ, ਪਰਗਟ ਸਿੰਘ ਅਗੇਤੀ, ਚੂੰਨੀ ਲਾਲ ਭਾਦਸੌ, ਕੁਲਵੰਤ ਸਿੰਘ ਸਿਆਣ, ਗੁਰਬਖਸੀਸ ਸਿੰਘ ਭੱਟੀ, ਚੰਚਲ ਵੋਰਾ, ਇੰਦਰਜੀਤ ਚੀਕੂ, ਸਿਕੰਦਰ ਸਿੰਘ ਅਗੇਤੀ, ਚਰਨ ਸਿੰਘ ਕੋਟ,ਕਰਨੈਲ ਸਿੰਘ ਸੋਜਾ, ਭੀਮ ਸਿੰਘ ਬਨੇਰਾ,ਸਰਬਜੀਤ ਸਿੰਘ ਸੁੱਖੇਵਾਲ, ਮੱਖਣ ਸਿੰਘ ਕੁਲਾਰਾ, ਜੈਲਦਾਰ ਪਹਾੜਪੁਰ, ਯਾਦਵਿੰਦਰ ਸਿੰਘ ਨੰਬਰਦਾਰ, ਹਰਪਾਲ ਸਿੰਘ ਬਿਨਾਹੇੜੀ, ਈਸ਼ਰ ਸਿੰਘ ਕਕਰਾਲਾ, ਸਵਰਨ ਸਿੰਘ ਰਾਮਗੜ, ਗੁਰਜੰਟ ਸਿੰਘ ਸਰਪੰਚ ਦੁਲੱਦੀ, ਹਰਬੰਤ ਸਿੰਘ ਬਨੇਰਾ, ਗੁਰਮੀਤ ਥੂਹੀ, ਆਇਆ ਸਿੰਘ ਬਨੇਰਾ, ਹੁਸਿਆਰ ਸਿੰਘ ਕੈਦੂਪੁਰ, ਸੁਖਦੇਵ ਸਿੰਘ ਸੇਖੋ, ਰਾਜ ਥੂਹੀ, ਮਾਨਟੂ ਪਾਹੂਜਾ, ਹਰਮੇਸ ਮੇਸੀ, ਨਰਿੰਦਰਜੀਤ ਸਿੰਘ ਭਾਟੀਆ, ਜੀਤ ਸਿੰਘ ਰਾਜਗੜ, ਜਗਸੀਰ ਸਿੰਘ ਧਾਰੋਕੀ, ਕੇਵਲ ਕ੍ਰਿਸ਼ਨ ਕੌਮੀ ਤੋਂ ਇਲਾਵਾ ਭਾਰੀ ਗਿਣਤੀ ’ਚ ਪਾਰਟੀ ਆਗੂ ਤੇ ਵਰਕਰ ਨੇ ਹਾਜਰੀ ਲਗਵਾਈ।