ਜੇ.ਸੀ.ਬੀ. ਦੇ ਪੰਜੇ ਨਾਲ ਮਾਲਕ ਨੂੰ ਮਿੱਟੀ ਹੇਠਾਂ ਦੱਬ ਕੇ ਮਾਰਨ ਦੀ ਕੋਸ਼ਿਸ਼, ਚਾਰ ਆਪ੍ਰੇਟਰਾਂ ਖ਼ਿਲਾਫ਼ ਕੇਸ ਦਰਜ
ਸਮਾਣਾ, 29 ਨਵੰਬਰ (ਹਰਵਿੰਦਰ ਸਿੰਘ ਟੋਨੀ)-ਸਦਰ ਥਾਣਾ ਸਮਾਣਾ ਅਧੀਨ ਆਉਂਦੇ ਪਿੰਡ ਕਾਹਨਗੜ੍ਹ ਭੂਤਨਾ ਵਿਚ ਜੇਸੀਬੀ ਮਸ਼ੀਨਾਂ ਰਾਹੀਂ ਪਾਈਪ ਪਾਉਣ ਲਈ ਮਿੱਟੀ ਦੀ ਖੁਦਾਈ ਦਾ ਕੰਮ ਕਰ ਰਹੇ ਚਾਰ ਆਪਰੇਟਰਾਂ ਖ਼ਿਲਾਫ਼ ਆਪਣੇ ਮਾਲਕ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਆਪਰੇਟਰਾਂ ਨੇ ਜੇਸੀਬੀ ਮਸ਼ੀਨ ਦੇ ਅਗਲੇ ਪੰਜੇ ਨਾਲ ਆਪਣੇ ਮਾਲਕ ਕਰਨ ਕੁਮਾਰ ਨੂੰ ਮਿੱਟੀ ਹੇਠਾਂ ਦੱਬ ਕੇ ਮਾਰਨ ਦਾ ਯਤਨ ਕੀਤਾ।
ਸਮਾਣਾ, 29 ਨਵੰਬਰ (ਹਰਵਿੰਦਰ ਸਿੰਘ ਟੋਨੀ)-ਸਦਰ ਥਾਣਾ ਸਮਾਣਾ ਅਧੀਨ ਆਉਂਦੇ ਪਿੰਡ ਕਾਹਨਗੜ੍ਹ ਭੂਤਨਾ ਵਿਚ ਜੇਸੀਬੀ ਮਸ਼ੀਨਾਂ ਰਾਹੀਂ ਪਾਈਪ ਪਾਉਣ ਲਈ ਮਿੱਟੀ ਦੀ ਖੁਦਾਈ ਦਾ ਕੰਮ ਕਰ ਰਹੇ ਚਾਰ ਆਪਰੇਟਰਾਂ ਖ਼ਿਲਾਫ਼ ਆਪਣੇ ਮਾਲਕ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਆਪਰੇਟਰਾਂ ਨੇ ਜੇਸੀਬੀ ਮਸ਼ੀਨ ਦੇ ਅਗਲੇ ਪੰਜੇ ਨਾਲ ਆਪਣੇ ਮਾਲਕ ਕਰਨ ਕੁਮਾਰ ਨੂੰ ਮਿੱਟੀ ਹੇਠਾਂ ਦੱਬ ਕੇ ਮਾਰਨ ਦਾ ਯਤਨ ਕੀਤਾ। ਜਾਣਕਾਰੀ ਅਨੁਸਾਰ ਕਰਨ ਕੁਮਾਰ ਪਿੰਡ ਕਾਹਨਗੜ੍ਹ ਭੂਤਨਾ ਵਿੱਚ ਜੇਸੀਬੀ ਮਸ਼ੀਨਾਂ ਰਾਹੀਂ ਖੁਦਾਈ ਦਾ ਕੰਮ ਕਰਵਾ ਰਹੇ ਸਨ। ਇਸ ਕੰਮ ਲਈ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਪਿੰਡ ਰਾਮਬਨ ਦੇ ਚਾਰ ਨੌਜਵਾਨਾਂ ਨੂੰ ਆਪਰੇਟਰ ਵਜੋਂ ਰੱਖਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਆਪਰੇਟਰਾਂ ਵੱਲੋਂ ਕਥਿਤ ਤੌਰ ‘ਤੇ ਚੋਰੀ-ਛੁਪੇ ਮਿੱਟੀ ਵੇਚਣ ਨੂੰ ਲੈ ਕੇ ਮਾਲਕ ਅਤੇ ਆਪਰੇਟਰਾਂ ਵਿਚਕਾਰ ਵਿਵਾਦ ਹੋ ਗਿਆ। ਇਸੇ ਦੌਰਾਨ ਇੱਕ ਆਪਰੇਟਰ ਨੇ ਜੇਸੀਬੀ ਮਸ਼ੀਨ ਦੇ ਪੰਜੇ ਦੀ ਮਦਦ ਨਾਲ ਕਰਨ ਕੁਮਾਰ ਨੂੰ ਮਿੱਟੀ ਹੇਠਾਂ ਦੱਬਣ ਦੀ ਕੋਸ਼ਿਸ਼ ਕੀਤੀ। ਸਦਰ ਥਾਣਾ ਸਮਾਣਾ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ 24 ਨਵੰਬਰ ਨੂੰ ਪਿੰਡ ਕਾਹਨਗੜ੍ਹ ਭੂਤਨਾ ਵਿੱਚ ਜੇਸੀਬੀ ਆਪਰੇਟਰਾਂ ਅਤੇ ਉਨ੍ਹਾਂ ਦੇ ਮਾਲਕ ਵਿਚਕਾਰ ਝਗੜਾ ਹੋਇਆ ਸੀ। ਇਸ ਤੋਂ ਬਾਅਦ ਆਪਰੇਟਰਾਂ ਨੇ ਕਥਿਤ ਤੌਰ ‘ਤੇ ਆਪਣੇ ਮਾਲਕ ਕਰਨ ਕੁਮਾਰ ਨੂੰ ਜੇਸੀਬੀ ਦੇ ਪੰਜੇ ਹੇਠਾਂ ਦੱਬ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਇਸ ਮਾਮਲੇ ਵਿੱਚ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਅਮਰੇਸ਼ ਕੁਮਾਰ, ਧੀਰਜ ਕੁਮਾਰ, ਸੁਨੀਲ ਕੁਮਾਰ ਅਤੇ ਇੱਕ ਹੋਰ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਚਾਰਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਅਦਾਲਤ ਵਿੱਚ ਪੇਸ਼ ਕੀਤਾ ਅਤੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ। ਰਿਮਾਂਡ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਮਾਣਯੋਗ ਅਦਾਲਤ ਨੇ ਚਾਰਾਂ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।