29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਬਿਨਾਂ ਕਿਸੇ ਦਿੱਕਤ ਦੇ ਸਵੈਗਣਨਾ ਤੇ ਗਣਨਾ ਪ੍ਰਕਿਰਿਆ ਪੂਰੀ ਕਰਨ ਲਈ ਸਹੀ ਜਾਣਕਾਰੀ ਤਿਆਰ ਰੱਖਣ ਸ਼ਹਿਰ ਵਾਸੀ-ਕਮਿਸ਼ਨਰ ਪੂਜਾ ਸਿਆਲ ਗਰੇਵਾਲ

ਪਟਿਆਲਾ, 29 ਨਵੰਬਰ (ਅ. ਸ.

Ad Position 21
No active advertisement
ਅਜੀਤ ਡੈਸਕ 30-11-2026
ਪਟਿਆਲਾ, 29 ਨਵੰਬਰ (ਅ.ਸ. ਆਹਲੂਵਾਲੀਆ)-ਜਨਗਣਨਾ-2027 ਦੇ ਦੂਜੇ ਪੜਾਅ ਤਹਿਤ ਚੱਲ ਰਹੀ ਆਬਾਦੀ ਗਣਨਾ ਅਤੇ ‘ਸੈਲਫ਼-ਇਨੂਮਰੇਸ਼ਨ’ (ਸਵੈ-ਗਣਨਾ) ਪ੍ਰਕਿਰਿਆ ਨੂੰ ਆਸਾਨ ਅਤੇ ਸੁਚਾਰੂ ਬਣਾਉਣ ਲਈ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਸ਼ਹਿਰ ਵਾਸੀਆਂ ਨੂੰ ਖ਼ਾਸ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਗਣਨਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਗ਼ਲਤੀ ਤੋਂ ਬਚਣ ਲਈ ਹਰ ਪਰਿਵਾਰ ਆਪਣੇ ਸਾਰੇ ਮੈਂਬਰਾਂ ਨਾਲ ਸੰਬੰਧਿਤ ਲੋੜੀਂਦੀ ਅਤੇ ਸਹੀ ਜਾਣਕਾਰੀ ਪਹਿਲਾਂ ਹੀ ਤਿਆਰ ਰੱਖੇ। ਕਮਿਸ਼ਨਰ ਨੇ ਦੱਸਿਆ ਕਿ ਸੈਂਸਜ਼ ਵਿਭਾਗ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਾਗਰਿਕਾਂ ਤੋਂ 8 ਮੁੱਖ ਸ਼੍ਰੇਣੀਆਂ ਤਹਿਤ 40 ਸਵਾਲਾਂ ਦੇ ਵੇਰਵੇ ਲਏ ਜਾਣੇ ਹਨ। ਇਨ੍ਹਾਂ ਵਿਚ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਨਾਮ, ਮੁਖੀ ਨਾਲ ਸੰਬੰਧ, ਲਿੰਗ, ਜਨਮ ਤਾਰੀਖ਼/ਉਮਰ ਅਤੇ ਵਿਆਹੁਤਾ ਸਥਿਤੀ ਵਰਗੀ ਮੁੱਢਲੀ ਜਾਣਕਾਰੀ ਸ਼ਾਮਲ ਹੈ। ਇਸ ਤੋਂ ਇਲਾਵਾ ਪਛਾਣ ਤੇ ਸਮਾਜਿਕ ਜਾਣਕਾਰੀ (ਧਰਮ, ਜਾਤੀ, ਮਾਤਾ-ਪਿਤਾ ਤੇ ਜੀਵਨ ਸਾਥੀ ਦੇ ਵੇਰਵੇ, ਅਪੰਗਤਾ ), ਮਾਤ ਭਾਸ਼ਾ, ਸਿੱਖਿਆ ਤੇ ਡਿਜੀਟਲ ਸਾਖ਼ਰਤਾ ਦੀ ਸਥਿਤੀ, ਕੰਮ-ਕਾਜ ਤੇ ਕਿੱਤੇ ਦਾ ਵੇਰਵਾ ਅਤੇ ਜਨਮ, ਪ੍ਰਵਾਸ ਤੇ ਸਥਾਈ ਨਿਵਾਸ ਸੰਬੰਧੀ ਜਾਣਕਾਰੀ ਵੀ ਦਰਜ ਕੀਤੀ ਜਾਣੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਪ੍ਰਕਿਰਿਆ ਵਿਚ ਵਿਆਹੀਆਂ ਔਰਤਾਂ ਦੇ ਬੱਚਿਆਂ ਨਾਲ ਸੰਬੰਧਿਤ ਗਿਣਤੀ ਦੇ ਵੇਰਵਿਆਂ ਦੇ ਨਾਲ-ਨਾਲ ਕੋਵਿਡ-19 ਟੀਕਾਕਰਨ ਦਾ ਸਥਾਨ, ਬੈਂਕ ਖਾਤਿਆਂ ਦੀ ਕੁੱਲ ਗਿਣਤੀ, ਮੋਬਾਇਲ ਨੰਬਰ, ਆਧਾਰ ਨੰਬਰ, ਵੋਟਰ ਆਈ.ਡੀ., ਪਾਸਪੋਰਟ ਨੰਬਰ ਅਤੇ ਡਰਾਈਵਿੰਗ ਲਾਈਸੈਂਸ ਦੀ ਉਪਲਬਧਤਾ ਵਰਗੀ ਜ਼ਰੂਰੀ ਜਾਣਕਾਰੀ ਵੀ ਸ਼ਾਮਲ ਹੈ।ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਸਮੂਹ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਉਕਤ ਸਾਰੇ ਵੇਰਵੇ ਅਤੇ ਦਸਤਾਵੇਜ਼ ਤਿਆਰ ਰੱਖਣ ਤਾਂ ਜੋ 30 ਨਵੰਬਰ ਤੱਕ ਪੋਰਟਲ ‘ਤੇ ਖ਼ੁਦ ਸਵੈ-ਗਣਨਾ ਕਰਨ ਜਾਂ ਘਰ ਆਉਣ ਵਾਲੇ ਨਗਰ ਨਿਗਮ ਦੇ ਇਨੂਮਰੇਟਰਾਂ ਨੂੰ ਜਾਣਕਾਰੀ ਦੇਣ ਵੇਲੇ ਕੋਈ ਮੁਸ਼ਕਲ ਪੇਸ਼ ਨਾ ਆਵੇ।
Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੇ ਭਲੇ ਵਾਲਾ ਨਹੀਂ, ਸਿਰਫ ਰਾਜਸੀ ਭੁੱਖ-ਨਿਰਮਲ ਭੱਟੀਆ ਅਗਲੀ ਖ਼ਬਰ ਬ੍ਰਿਟਿਸ਼ ਕੋਲੰਬੀਆ ਸਕੂਲ ਦੇ ਸਾਲਾਨਾ ਸਮਾਰੋਹ ‘ਤਾਬੀਰ’ ਵਿਚ ਪੁੱਜੇ ਪੰਜਾਬ ਦੇ ਰਾਜਪਾਲ ਚੰਦ ਕਟਾਰੀਆ
Ad Position 24