ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵਲੋਂ ਭਾਜਪਾ ਦੇ ਆਗੂਆਂ ਨਾਲ ਮੀਟਿੰਗ
ਨਾਭਾ, 29 ਨਵੰਬਰ (ਵਰਿੰਦਰ ਵਰਮਾ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਬੀ. ਜੇ.
ਨਾਭਾ, 29 ਨਵੰਬਰ (ਵਰਿੰਦਰ ਵਰਮਾ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਬੀ. ਜੇ. ਪੀ. ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਗੌਰਵ ਜਲੋਟਾ ਦੇ ਗ੍ਰਹਿ ਵਿਖੇ ਸੀਨੀਅਰ ਆਗੂਆਂ ਨਾਲ ਆਉਣ ਵਾਲੀਆ ਚੋਣਾਂ ਸੰਬੰਧੀ ਮੀਟਿੰਗ ਕੀਤੀ। ਇਸ ਮੌਕੇ ਆਉਣ ਵਾਲੀ 8 ਦਸੰਬਰ ਨੂੰ ਮੋਗਾ ਰੈਲੀ ਸੰਬੰਧੀ ਵਿਚਾਰ ਚਰਚਾ ਕੀਤੀ। ਮੀਟਿੰਗ ਉਪਰੰਤ ਭਾਜਪਾ ਪਾਰਟੀ ਦੇ ਆਗੂਆਂ ਵਲੋਂ ਮੱਖਣ ਸਿੰਘ ਲਾਲਕਾਂ ਨੂੰ ਮਾਣ ਸਨਮਾਨ ਦਿੱਤਾ। ਉਪਰੰਤ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਪੁਰਾਣਾ ਸਾਥ ਮੁੜ ਜੁੜਨ ਨਾਲ ਪੰਜਾਬ ‘ਚ ਵਿਕਾਸ ਦੀ ਰਫ਼ਤਾਰ ਫਿਰ ਤੇਜ਼ ਹੋਵੇਗੀ। ਪਿੰਡਾਂ ਤੇ ਸ਼ਹਿਰਾਂ ‘ਚ ਰੁਕੇ ਹੋਏ ਕੰਮ ਮੁੜ ਸ਼ੁਰੂ ਹੋਣਗੇ ਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ‘ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਕਿਸਾਨਾਂ ਤੇ ਆੜ੍ਹਤੀਆਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਹਨ ਅਕਾਲੀ ਭਾਜਪਾ ਸਰਕਾਰ ਬਣਨ ਤੇ ਜਿਥੇ ਸਭ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਹੋਣਗੀਆਂ ਉਥੇ ਹੀ ਸਾਰੇ ਵਰਗਾਂ ਦੇ ਵਿਕਾਸ ਲਈ ਸਹੂਲਤਾਂ ਮਿਲਣਗੀਆਂ । ਭਾਜਪਾ ਆਗੂ ਗੌਰਵ ਜਲੋਟਾਂ ਨੇ ਗਠਜੋੜ ਨੂੰ ਪੰਜਾਬ ਦੇ ਭਲੇ ਦਾ ਫ਼ੈਸਲਾ ਦੱਸਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਮੁੜ ਗਠਬੰਧਨ ਪੰਜਾਬ ਦੇ ਭਲੇ ਲਈ ਲਿਆ ਗਿਆ ਵੱਡਾ ਫ਼ੈਸਲਾ ਹੈ। ਭਾਜਪਾ ਆਗੂ ਗੌਰਵ ਜਲੋਟਾਂ ਨੇ ਗਠਜੋੜ ਨੂੰ ਪੰਜਾਬ ਦੇ ਭਲੇ ਦਾ ਫ਼ੈਸਲਾ ਦੱਸਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਮੁੜ ਗਠਜੋੜ ਪੰਜਾਬ ਦੇ ਭਲੇ ਲਈ ਲਿਆ ਗਿਆ ਵੱਡਾ ਫ਼ੈਸਲਾ ਹੈ। ਇਸ ਮੌਕੇ ਬਲਤੇਜ ਸਿੰਘ ਖੋਖ, ਬਬਲੂ ਖੋਰਾ, ਕੌਂਸਲਰ ਗੁਰਸੇਵਕ ਸਿੰਘ ਗੋਲੂ, ਜਸਦੇਵ ਸਿੰਘ ਜੱਸਾ ਖੋਖ, ਰਣਬੀਰ ਸਿੰਘ ਮਠਾੜੂ, ਕਮਲਜੀਤ ਰੱਖੜਾ, ਵਿਸ਼ਾਲ ਸ਼ਰਮਾ ਪੰਜਾਬ ਸਕੱਤਰ ਯੂਥ, ਯੋਗੇਸ਼ ਖੱਤਰੀ ਕੋਡਿਨੇਟਰ ਲੀਗਲ ਸੈੱਲ ਪੰਜਾਬ, ਨਵਦੀਪ ਬਾਵਾ, ਜ਼ਿਲ੍ਹਾ ਸਕੱਤਰ ਰਾਮ ਕ੍ਰਿਸ਼ਨ ਭੱਲਾ, ਜਤਿੰਦਰ ਸ਼ਰਮਾ ਮੰਡਲ ਦਿਹਾਤੀ ਜਨਰਲ ਸਕੱਤਰ, ਚਮਕੌਰ ਸਿੰਘ ਪੂਰਵ ਮੰਡਲ, ਪ੍ਰਧਾਨ ਗੁਰਪ੍ਰੀਤ ਸਿੰਘ ਬੱਗੀ, ਸੁਰੇਸ਼ ਬਾਂਸਲ ਨਾਭਾ ਮੰਡਲ ਸਕੱਤਰ, ਅਮਰ ਚੰਦ ਕਥੂਰੀਆ ਵਾਪਰ ਸੈਲ ਪ੍ਰਧਾਨ ਨਾਭਾ, ਲੇਖ ਰਾਜ ਰਾਣਾ, ਨੰਨੀ ਖੱਟਰ ਐਮ.ਸੀ, ਰਜਨੀਸ਼ ਸੋਨੂੰ ਐਮ. ਸੀ., ਰਾਜੇਸ਼ ਡੁਡੇਜਾ, ਯੁੱਧਬੀਰ ਸਿੰਘ ਸੋਢੀ, ਸੁਭਮ ਸ਼ਰਮਾ, ਪੰਕਜ ਪਰਚਾਰਕ ਆਰ. ਐਸ. ਐਸ. ਆਦਿ ਹਾਜ਼ਰ ਸਨ।