ਬਾਬਰਪੁਰ ਨੇ ਮੋਹਾਲੀ ਨੂੰ ਹਰਾ ਕੇ ਜਿੱਤਿਆ 13ਵਾਂ ਸਟਾਰ ਵਾਲੀਬਾਲ ਕੱਪ
ਭਾਦਸੋਂ, 29 ਨਵੰਬਰ (ਪ੍ਰਦੀਪ ਦੰਦਰਾਲਾ)-13ਵਾਂ ਸਟਾਰ ਸਪੋਰਟਸ ਵਾਲੀਵਾਲ ਕੱਪ ਫਤਿਹਪੁਰ ਪੰਜਾਬ ਅਤੇ ਹਰਿਆਣਾ ਤੋਂ ਪੁੱਜੀਆਂ ਅੱਧੀ ਦਰਜਨ ਨਾਮਵਰ ਵਾਲੀਵਾਲ ਟੀਮਾਂ ਦੇ ਗਹਿਗੱਚ ਮੁਕਾਬਲੇ ਉਪਰੰਤ ਬਾਬਰਪੁਰ ਦੀ ਟੀਮ ਨੇ ਪੀ. ਆਈ.
ਭਾਦਸੋਂ, 29 ਨਵੰਬਰ (ਪ੍ਰਦੀਪ ਦੰਦਰਾਲਾ)-13ਵਾਂ ਸਟਾਰ ਸਪੋਰਟਸ ਵਾਲੀਵਾਲ ਕੱਪ ਫਤਿਹਪੁਰ ਪੰਜਾਬ ਅਤੇ ਹਰਿਆਣਾ ਤੋਂ ਪੁੱਜੀਆਂ ਅੱਧੀ ਦਰਜਨ ਨਾਮਵਰ ਵਾਲੀਵਾਲ ਟੀਮਾਂ ਦੇ ਗਹਿਗੱਚ ਮੁਕਾਬਲੇ ਉਪਰੰਤ ਬਾਬਰਪੁਰ ਦੀ ਟੀਮ ਨੇ ਪੀ.ਆਈ.ਐਸ. ਮੋਹਾਲੀ ਦੀ ਟੀਮ ਨੂੰ ਹਰਾ ਕੇ ਆਪਣੇ ਨਾਮ ਕਰ ਲਿਆ । ਵਾਲੀਬਾਲ ਕੱਪ ਦੌਰਾਨ ਸਟਾਰ ਸਪੋਰਟਸ ਕਲੱਬ ਨੇ ਜਿਨ੍ਹਾਂ ਅੰਤਰ-ਰਾਸਟਰੀ ਖਿਡਾਰੀਆਂ ਦਾ ਵਿਸ਼ੇਸ ਸਨਮਾਨ ਕੀਤਾ ਉਨ੍ਹਾਂ ਵਿੱਚ ਵਾਲੀਬਾਲ ਖਿਡਾਰੀ ਸਿਕੰਦਰ ਸਿੰਘ ਚੀਮਾ (ਡੀ.ਐਸ.ਪੀ.) ਨੂੰ ਸਟਾਰ ਸਪੋਰਟਸ ਐਵਾਰਡ, ਅੰਤਰ-ਰਾਸ਼ਟਰੀ ਵਾਲੀਬਾਲ ਖਿਡਾਰਨ ਮਨਦੀਪ ਕੌਰ ਦਸੂਹਾ ਨੂੰ ਸਵ.ਬਲਜੀਤ ਕੌਰ ਐਵਾਰ਼ਡ ਪ੍ਰਦਾਨ ਕੀਤਾ ਗਿਆ। ਸਟਾਰ ਵਾਲੀਬਾਲ ਕੱਪ ਦਾ ਪਹਿਲਾ ਇਨਾਮ 51 ਹਜਾਰ ਰੁਪਏ ਬਾਜ਼ ਫਾਊਂਡੇਸ਼ਨ ਜੀਰਕਪੁਰ ਅਤੇ ਦੂਜਾ ਇਨਾਮ 31 ਹਜਾਰ ਰੁਪਏ ਐਮ.ਵਿਕਾਸ (ਭਾਰਤ ਦੀ ਪਹਿਲੀ 5ਪੀ.ਐਲ.ਕੰਪਨੀ) ਦਿੱਲੀ ਵਲੋਂ ਦਿੱਤਾ ਗਿਆ। ਪਲੇਅਰ ਆਫ ਟੂਰਨਾਮੈਂਟ ਦਾ ਖਿਤਾਬ ਖਿਡਾਰੀ ਵਿਕਰਾਂਤ ਨੇ ਜਿੱਤਿਆ। ਜਸਪ੍ਰੀਤ ਕੌਰ ਫਤਿਹਪੁਰ ਨੇ ਖਿਡਾਰੀ ਨੂੰ 5100 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ। ਵਾਲੀਬਾਲ ਕੱਪ ਦੇ ਵਿਸ਼ੇਸ ਮਹਿਮਾਨਾਂ ਵਜੋਂ ਡੀ.ਐਸ.ਪੀ.ਨਾਭਾ ਬਿਕਰਮਜੀਤ ਸਿੰਘ ਘੁੰਮਣ, ਸੁਪਰੀਟੈਂਡਿਗ ਇੰਜੀਨੀਅਰ ਜੀ.ਡੀ.ਸ਼ਰਮਾ, ਇੰਦਰਜੀਤ ਸਿੰਘ ਭਿੰਡਰ ਯੂ.ਐਸ.ਏ,ਐਮ.ਵਿਕਾਸ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ, ਇੰਜੀਨੀਅਰ ਵਿਜੈਪਾਲ ਸਿੰਘ ਐਕਸੀਅਨ ਅਮਲੋਹ, ਇੰਜੀਨੀਅਰ ਸੁਮੇਲ ਸਿੰਘ ਐਡੀ.ਐਸ.ਈ.ਪਟਿਆਲਾ , ਦਲ ਸਿੰਘ ਬਰਾੜ ਸਹਾਇਕ ਡਇਰੈਕਟਰ, ਸੂਬਾ ਸਿੰਘ ਖਹਿਰਾ ਭਾਦਸੋਂ, ਐਸ.ਡੀ.ਓ ਗੁਰਦਰਸ਼ਨ ਸਿੰਘ, ਐਸ.ਡੀ.ਓ.ਗੁਰਜੰਟ ਸਿੰਘ, ਐਸ.ਡੀ.ਓ.ਦਵਿੰਦਰਜੀਤ ਸਿੰਘ, ਐਸ.ਡੀ.ਓ. ਅਮਨਿੰਦਰ ਸਿੰਘ, ਐਸ.ਡੀ.ਓ. ਅਰੁਣਦੀਪ ਸਿੰਘ ਤੇ ਨਿਊ ਗੁਰਦਿਆਲ ਐਗਰੋ ਇੰਡਸਟਰੀ ਦੇ ਐਮ.ਡੀ.ਸਾਮਿਲ ਹੋਏ। ਕਲੱਬ ਪ੍ਰਧਾਨ ਸੁਰਿੰਦਰ ਸਿੰਘ ਟਿੱਬੀ ਤੇ ਲਾਲੀ ਫਤਿਹਪੁਰ ਤੇ ਸਮੁੱਚੇ ਕਲੱਬ ਵਲੋਂ ਭਾਗ ਲੈਣ ਵਾਲੀਆਂ ਟੀਮਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਲੱਬ ਮੈਂਬਰ ਗੁਰਜੰਟ ਸਿੰਘ, ਹਰਪ੍ਰੀਤ ਸਿੰਘ, ਚਮਕੌਰ ਸਿੰਘ, ਗੁਰਿੰਦਰ ਸਿੰਘ, ਸੰਦੀਪ ਸਿੰਘ,ਰਣਜੀਤ ਸਿੰਘ ਰਾਣਾ, ਯਾਦਵਿੰਦਰ ਸਿੰਘ, ਗੁਰਜੀਤ ਸਿੰਘ, ਸੋਨੀ ਘਣੀਵਾਲ, ਹਰਦੀਪ ਸਿੰਘ, ਮਨਦੀਪ ਸਿੰਘ, ਪਰਮਵੀਰ ਸਿੰਘ, ਬਚਿੱਤਰ ਸਿੰਘ, ਨਰਿੰਦਰ ਸਿੰਘ ਪਾਲੀਆ, ਗੁਰਪ੍ਰੀਤ ਸਿੰਘ ਮਾਨਸਾ, ਸਰਬਜੀਤ ਸਿੰਘ. ਮਨਜੀਤ ਸਿੰਘ ਸਰਪੰਚ, ਸੁਖਵੀਰ ਸਿੰਘ, ਯਾਦਵਿੰਦਰ ਜੱਸੋਮਾਜਰਾ, ਸਰਬਜੋਤ ਸਿੰਘ,ਜਸਦੀਪ ਟਿੱਬੀ, ਮਨਜੀਤ ਸਿੰਘ ਹਾਜਰ ਸਨ।