07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮਾਨਵ ਸੇਵਾ ਮਿਸ਼ਨ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਰਾਜਪੁਰਾ, 6 ਸਤੰਬਰ (ਜੀ. ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਰਾਜਪੁਰਾ, 6 ਸਤੰਬਰ (ਜੀ. ਪੀ. ਸਿੰਘ)- ਸਥਾਨਕ ਆਰੀਆ ਸਮਾਜ ਮੰਦਰ ਵਿਖੇ ਸਮਾਜਸੇਵੀ ਸੰਸਥਾ ਮਾਨਵ ਸੇਵਾ ਮਿਸ਼ਨ ਵਲੋਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ 250 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਮਾਨਵ ਸੇਵਾ ਮਿਸ਼ਨ ਵਲੋਂ ਕਰਵਾਏ ਜਾ ਰਹੇ ਸਮਾਜਸੇਵੀ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਇਸ ਨੇਕ ਕੰਮ ਲਈ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਦੌਰਾਨ ਹੀ ਸੰਸਥਾ ਦੇ ਪ੍ਰਧਾਨ ਹਰੀਸ਼ ਹੰਸ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦਾ ਉਦੇਸ਼ ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਹੈ। ਰਾਸ਼ਨ ਵੰਡਣ ਤੋਂ ਇਲਾਵਾ ਸੰਸਥਾ ਲੋੜਵੰਦਾਂ ਨੂੰ ਦਵਾਈਆਂ ਦੇਣਾ, ਬੱਚਿਆਂ ਦੀ ਸਕੂਲ ਦੀ ਫ਼ੀਸ ਅਤੇ ਕਾਪੀਆਂ ਕਿਤਾਬਾਂ ਸਣੇ ਹੋਰ ਸਟੇਸ਼ਨਰੀ ਦਾ ਸਮਾਨ ਵੀ ਦਿੱਤਾ ਜਾਂਦਾ ਹੈ। ਇਹ ਸਾਰਾ ਕੰਮ ਲੋਕਾਂ ਦੀ ਮਦਦ ਨਾਲ ਚੱਲਦਾ ਹੈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਸ਼ਾਸਤਰੀ, ਵਿਜੈ ਆਰੀਆ, ਮੁਨੀਸ਼ ਮੁੰਜਾਲ, ਅਨਿਲ ਟੰਨੀ, ਅਮਨਦੀਪ ਸਿੰਘ ਨਾਗੀ, ਵਕੀਲ ਹਰਜੋਤ ਸਿੰਘ ਹਲਕਾ ਯੂਥ ਕਾਂਗਰਸ ਪ੍ਰਧਾਨ ਨਵਦੀਪ ਸਿੰਘ ਨਵੀ, ਮਲਕੀਤ ਸਿੰਘ ਉਪੱਲਹੇੜੀ, ਸੁਭਾਸ਼ ਤਨੇਜਾ, ਕੰਵਲ ਨਾਗਪਾਲ, ਓ. ਪੀ. ਗੋਗੀਆ, ਓ. ਪੀ. ਆਰੀਆ, ਵਿਨੋਦ ਨੰਦਾ ਭਾਰਤੀ ਸਮੇਤ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਫਿਜ਼ੀਓਥੈਰੇਪੀ ਕੈਂਪ ਲਗਾਇਆ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਨੂੰ ਦਿੱਤੇ ਸਨਮਾਨ... ਅਗਲੀ ਖ਼ਬਰ ਇੰਜ. ਗੁਰਜੰਟ ਸਿੰਘ ਤੇ ਇੰਜ. ਗੁਰਦਰਸ਼ਨ ਸਿੰਘ ਦਾ ਕੀਤਾ ਸਨਮਾਨ
Ad Position 24