ਇੰਜ. ਗੁਰਜੰਟ ਸਿੰਘ ਤੇ ਇੰਜ. ਗੁਰਦਰਸ਼ਨ ਸਿੰਘ ਦਾ ਕੀਤਾ ਸਨਮਾਨ
ਭਾਦਸੋਂ , 6 ਸਤੰਬਰ (ਗੁਰਬਖਸ਼ ਸਿੰਘ ਵੜੈਚ)- ਪੰਜਾਬ ਰਾਜ ਪਾਵਰ ਕਾਰਪੋਰਸ਼ੇਨ ਵਲੋਂ ਦਫ਼ਤਰਾਂ ਵਿਚ ਅਧਿਕਾਰੀਆਂ ਦੀਆਂ ਤਰੱਕੀਆਂ ਉਪਰੰਤ ਬਦਲੀਆਂ ਕੀਤੀਆਂ ਗਈਆਂ। ਜਿਸ ਵਿਚ ਉਪ ਮੰਡਲ ਦਫ਼ਤਰ ਟੌਹੜਾ ਤੋਂ ਗੁਰਜੰਟ ਸਿੰਘ ਨੂੰ ਤਰੱਕੀ ਹੋਣ ’ਤੇ ਏ.
ਭਾਦਸੋਂ , 6 ਸਤੰਬਰ (ਗੁਰਬਖਸ਼ ਸਿੰਘ ਵੜੈਚ)- ਪੰਜਾਬ ਰਾਜ ਪਾਵਰ ਕਾਰਪੋਰਸ਼ੇਨ ਵਲੋਂ ਦਫ਼ਤਰਾਂ ਵਿਚ ਅਧਿਕਾਰੀਆਂ ਦੀਆਂ ਤਰੱਕੀਆਂ ਉਪਰੰਤ ਬਦਲੀਆਂ ਕੀਤੀਆਂ ਗਈਆਂ। ਜਿਸ ਵਿਚ ਉਪ ਮੰਡਲ ਦਫ਼ਤਰ ਟੌਹੜਾ ਤੋਂ ਗੁਰਜੰਟ ਸਿੰਘ ਨੂੰ ਤਰੱਕੀ ਹੋਣ ’ਤੇ ਏ.ਈ.ਈ. ਉਪਮੰਡਲ ਅਮਲੋਹ ਲਗਾਇਆ ਗਿਆ ਅਤੇ ਗੁਰਦਰਸ਼ਨ ਸਿੰਘ ਨੂੰ ਏ.ਈ. ਉਪ ਮੰਡਲ ਟੌਹੜਾ ਲਗਾਇਆ ਗਿਆ। ਸੰਬੰਧਿਤ ਦਫ਼ਤਰ ਦੇ ਮੁਲਾਜਮਾਂ ਵਲੋਂ ਦੋਨਾਂ ਅਧਿਕਾਰੀਆਂ ਦਾ ਗੁਲਦਸਤਾ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸਨਮਾਨ ਕਰਨ ਵਾਲਿਆ ਵਿਚ ਇੰਜ. ਹਰਮਨ ਸਿੰਘ ਬਰਾੜ ਟੌਹੜਾ, ਇੰਜ. ਦਵਿੰਦਰ ਸਿੰਘ, ਗੁਰਜੰਟ ਸਿੰਘ ਫੋਰਮੈਨ, ਮਾਲ ਲੇਖਾਕਾਰ ਵਨੀਤਾ ਰਾਣੀ, ਸਵਿੰਦਰ ਕੌਰ, ਗੁਰਬਿੱਕਰ ਸਿੰਘ, ਅਮਰਿੰਦਰਜੀਤ ਸਿੰਘ, ਮਨਪ੍ਰੀਤ ਸਿੰਘ, ਬਿਕਰਮਜੀਤ ਸਿੰਘ ਅਤੇ ਅਮਨਿੰਦਰ ਸਿੰਘ ਰਾਜਾ ਸੰਧੂ ਇੰਟਰਨੈਸ਼ਨਲ ਕਬੱਡੀ ਖਿਡਾਰੀ ਵੀ ਹਾਜ਼ਰ ਸਨ।